Australia & New Zealand

ਆਸਟ੍ਰੇਲੀਆ ‘ਚ ਮਿਲਿਆ ਦੁਨੀਆਂ ‘ਚ ਸਭ ਤੋਂ ਵੱਧ ਪੈਰਾਂ ਵਾਲਾ ਜੀਵ

ਪਰਥ – ਆਸਟ੍ਰੇਲੀਆ ਦੇ ਵਿਚ 1306 ਪੈਰਾਂ ਵਾਲਾ ਅਜਿਹਾ ਜੀਵ (ਮਿਲੀਪੀਡ) ਲੱਭਿਆ ਹੈ ਜੋ ਪੂਰੀ ਦੁਨੀਆਂ ਦੇ ਵਿੱਚ ਸਾਰਿਆਂ ਤੋਂ ਵੱਧ ਪੈਰਾ ਵਾਲਾ ਜੀਵ ਬਣ ਗਿਆ ਹੈ।
ਵੈਸਟਰਨ ਆਸਟ੍ਰੇਲੀਆ ਦੇ ਖਾਣਾਂ ਵਾਲੇ ਇਲਾਕੇ ਦੇ ਵਿੱਚ 60 ਮੀਟਰ ਹੇਠਾਂ ਮਿਲੀਪੀਡ ਮਿਲਿਆ ਹੈ ਜਿਸ ਦੇ 1306 ਪੈਰ ਹਨ। ਇਹ 95 ਮਿਲੀਮੀਟਰ ਲੰਬਾ ਹੈ। ਇਹ ਜੀਵ ਪੱਛਮੀ ਆਸਟ੍ਰੇਲੀਆ ਦੇ ਦੱਖਣੀ ਤੱਟ ਤੋਂ ਜ਼ਮੀਨ ਤੋਂ 60 ਮੀਟਰ ਹੇਠਾਂ ਮਿਲਿਆ ਹੈ। ਵਿਗਿਆਨੀਆਂ ਨੇ ਇਸ ਅਨੋਖੇ ਜੀਵ ਨੂੰ ਇੰਮੂਲਿਪਸ ਦਾ ਨਾਮ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿਚ 750 ਪੈਰਾਂ ਵਾਲਾ ਮਿਲੀਪੀਡਜ਼ ਮਿਲਿਆ ਸੀ ਜਿਸਨੂੰ ਦੁਨੀਆਂ ਦਾ ਸਭ ਤੋਂ ਵੱਧ ਪੈਰਾਂ ਵਾਲਾ ਜੀਵ ਮੰਨਿਆ ਗਿਆ ਸੀ।
ਵੈਸੇ ਮਿਲੀਪੀਡਜ਼ ਧਰਤੀ ‘ਤੇ ਪਹਿਲੇ ਜਾਨਵਰ ਸਨ ਅਤੇ ਅੱਜ ਅਸੀਂ ਇਹਨਾਂ ਦੀਆਂ 13,000 ਤੋਂ ਵੱਧ ਪ੍ਰਜਾਤੀਆਂ ਬਾਰੇ ਜਾਣਕਾਰੀ ਮੌਜੂਦ ਹੈ। ਬਹੁਤ ਸਾਰੇ ਪੈਰਾਂ ਵਾਲੇ ਇਹਨਾਂ ਮਿਲੀਪੀਡਜ਼ ਦੀਆਂ ਹਾਲੇ ਅਜਿਹੀਆਂ ਹਜ਼ਾਰਾਂ ਪ੍ਰਜਾਤੀਆਂ ਹੋਣਗੀਆਂ ਜੋ ਖੋਜ ਅਤੇ ਰਸਮੀ ਵਿਗਿਆਨਕ ਵਰਣਨ ਦੀ ਉਡੀਕ ਕਰ ਰਹੇ ਹਨ। “ਮਿਲੀਪੀਡਜ਼” ਦਾ ਅਰਥ ਲਾਤੀਨੀ ਭਾਸ਼ਾ ਵਿੱਚ “ਹਜ਼ਾਰ ਪੈਰ” ਹੁੰਦਾ ਹੈ ਅਤੇ ਇਹਨਾਂ ਜੀਵਾਂ ਦੇ ਬਹੁਤ ਸਾਰੇ ਪੈਰ ਹੋਣ ਕਾਰਨ ਇਹਨਾਂ ਨੂੰ ਇਹ ਨਾਮ ਦਿੱਤਾ ਗਿਆ ਹੈ ਪਰ ਕਿਸੇ ਵੀ ਜਾਣੀ-ਪਛਾਣੀ ਜਾਤੀ ਦੀਆਂ ਹੁਣ ਤੱਕ 750 ਤੋਂ ਵੱਧ ਪੈਰ ਨਹੀਂ ਸਨ।
ਖੋਜੀ ਮੁਤਾਬਕ ਜਿਸ ਸਮੇਂ ਉਹ ਬੇਨੇਲੋਂਗੀਆ ਐਨਵਾਇਰਮੈਂਟਲ ਕੰਸਲਟੈਂਟਸ ਨਾਮ ਦੀ ਇੱਕ ਕੰਪਨੀ ਲਈ ਕੰਮ ਕਰ ਰਿਹਾ ਸੀ, ਜਦੋਂ ਉਸ ਨੂੰ ਮਾਈਨਿੰਗ ਕੰਪਨੀ ਦੁਆਰਾ ਖੇਤਰ ਵਿੱਚ ਜਾਨਵਰਾਂ ਦਾ ਸਰਵੇਖਣ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਜਿਸ ਦਿਨ ਧਰਤੀ ‘ਤੇ ਸਭ ਤੋਂ ਲੰਬੇ ਪੈਰਾਂ ਵਾਲੇ ਜਾਨਵਰ ਨੂੰ ਪਹਿਲੀ ਵਾਰ ਦੇਖਿਆ ਗਿਆ ਸੀ, ਉਸ ਦਿਨ ਲੈਬ ਵਿੱਚ ਹੋਣਾ ਮੇਰੇ ਲਈ ਖੁਸ਼ਕਿਸਮਤੀ ਸੀ। ਸਾਡੇ ਸੀਨੀਅਰ ਟੈਕਸੋਨੋਮਿਸਟ ਜੇਨ ਮੈਕਰੇ ਨੇ ਮੈਨੂੰ ਇਹ ਸ਼ਾਨਦਾਰ ਮਿਲੀਪੀਡ ਦਿਖਾਏ।
ਵਿਗਿਆਨੀ ਇਸ ਨੂੰ ਜੀਵਾਂ ਦੇ ਵਿਕਾਸ ਦਾ ਚਮਤਕਾਰ ਮੰਨ ਰਹੇ ਹਨ। ਵਿਗਿਆਨੀਆਂ ਨੇ ਇਸ ਜੀਵ ਨੂੰ ਮਾਈਕ੍ਰਸਕੋਪ ਜ਼ਰੀਏ ਦੇਖਿਆ ਅਤੇ ਇਸ ਦੀ ਤਸਵੀਰ ਵੀ ਜਾਰੀ ਕੀਤੀ ਹੈ। ਮਾਈਕ੍ਰੋਸਕੋਪ ਜ਼ਰੀਏ ਦੇਖਣ ‘ਤੇ ਪਤਾ ਚੱਲਿਆ ਕਿ ਇਹ 95 ਮਿਲੀਮੀਟਰ ਲੰਬਾ ਅਤੇ 0।95 ਮਿਲੀਮੀਟਰ ਚੌੜਾ ਹੈ। ਇਸ ਵਿਚ 330 ਸੈਗਮੈਂਟ ਹਨ। ਇਸ ਵਿਚ ਇਕ ਤਿਕੋਣਾ ਐਂਟੀਨਾ ਅਤੇ ਇਕ ਮੂੰਹ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮਿਲੀਪੇਡ ਦੇ 12306 ਪੈਰ ਹੋਣਾ ਪਰਿਵਰਤਨਸ਼ੀਲ ਵਿਕਾਸ ਦਾ ਨਤੀਜਾ ਹੈ। ਇੰਮੂਲਿਪਸ ਪਰਸੀਫੋਨ ਦੀ ਬਣਾਵਟ ਆਪਣੀ ਪੁਰਾਣੀ ਪ੍ਰਜਾਤੀ ਤੋਂ ਕਾਫੀ ਵੱਖ ਹੈ। ਜੀਵ ਦੇ ਵਿਕਾਸ ‘ਤੇ ਉਸ ਦੇ ਨਿਵਾਸ ਸਥਾਨ ਦਾ ਵੀ ਕਾਫੀ ਅਸਰ ਪਿਆ ਹੈ। ਆਸਟ੍ਰੇਲੀਆ ਦੇ ਜਿਸ ਇਲਾਕੇ ਵਿਚ ਇਹ ਜੀਵ ਪਾਇਆ ਗਿਆ ਹੈ ਉਹ ਇਲਾਕਾ ਖਣਿਜਾਂ ਨਾਲ ਭਰਪੂਰ ਹੈ ਅਤੇ ਇੱਥੇ ਲਗਾਤਾਰ ਖੋਦਾਈ ਹੁੰਦੀ ਰਹਿੰਦੀ ਹੈ।

Related posts

Backing Cultural Festivals That Bring Victorians Together !

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

VMC Hosted The 2025 Regional Advisory Forum !

admin