Australia & New Zealand

ਆਸਟ੍ਰੇਲੀਆ-ਬ੍ਰਿਟੇਨ ਵਲੋਂ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤ

ਐਡੀਲੇਡ – ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਇਕ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਨਿਰਯਾਤ ‘ਤੇ ਲੱਗਭਗ ਸਾਰੇ ਟੈਕਸ ਖ਼ਤਮ ਹੋ ਜਾਣਗੇ। ਐਫ ਟੀ ਏ ‘ਤੇ ਐਡੀਲੇਡ ਵਿੱਚ ਆਸਟ੍ਰੇਲੀਆ ਦੇ ਵਪਾਰ ਮੰਤਰੀ ਡੈਨ ਤੇਹਾਨ ਅਤੇ ਲੰਡਨ ਵਿੱਚ ਅੰਤਰਰਾਸ਼ਟਰੀ ਵਪਾਰ ਲਈ ਬ੍ਰਿਟੇਨ ਦੀ ਰਾਜ ਮੰਤਰੀ ਐਨ ਮੈਰੀ ਟ੍ਰੇਵਲੀਅਨ ਦੁਆਰਾ ਇੱਕ ਵਰਚੁਅਲ ਸਮਾਗਮ ਦੇ ਦੌਰਾਨ ਇਸਸਮਝੌਤੇ ਉਪਰ ਦਸਤਖਤ ਕੀਤੇ ਗਏ ਹਨ।

ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਨੇ ਕਿਹਾ ਕਿ ਇਹ ਵਪਾਰ ਸਮਝੌਤਾ ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚਕਾਰ ਬ੍ਰੈਗਜ਼ਿਟ ਤੋਂ ਬਾਅਦ ਦੇ ਆਰਥਿਕ ਸਬੰਧਾਂ ਨੂੰ ਨਵਾਂ ਰੂਪ ਦੇਵੇਗਾ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕੇ ਨੇ ਆਸਟ੍ਰੇਲੀਆ ਨਾਲ ਇੱਕ ਇਤਿਹਾਸਕ ਵਪਾਰ ਸਮਝੌਤੇ ‘ਤੇ ਹਸਤਾਖਰ ਕੀਤੇ ਹਨ, ਜੋ ਕਿ ਯੂਰਪੀ ਸੰਘ ਨੂੰ ਛੱਡਣ ਤੋਂ ਬਾਅਦ ਇਹ ਸਾਡਾ ਪਹਿਲਾ, ਡਿਜੀਟਲ ਅਤੇ ਸੇਵਾਵਾਂ ਵਿੱਚ ਨਵੇਂ ਗਲੋਬਲ ਮਾਪਦੰਡ ਸਥਾਪਤ ਕਰਨ ਦਾ ਸਮਝੌਤਾ ਹੈ ਜੋ ਬ੍ਰਿਟੇਨ ਅਤੇ ਆਸਟ੍ਰੇਲੀਆ ਲਈ ਨਵੇਂ ਕੰਮ ਅਤੇ ਯਾਤਰਾ ਦੇ ਮੌਕੇ ਪੈਦਾ ਕਰੇਗਾ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜੂਨ ਵਿੱਚ ਸੌਦੇ ਸਮਝੌਤੇ ‘ਤੇ ਪਹੁੰਚੇ ਸਨ ਅਤੇ ਦਸਤਾਵੇਜ਼ ਦੇ ਸਾਰੇ ਅਧਿਆਵਾਂ ਨੂੰ ਪਹਿਲਾਂ ਹੀ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।

ਨਵੇਂ ਸਮਝੌਤੇ ਨਾਲ ਯੂਕੇ-ਆਸਟ੍ਰੇਲੀਆ ਦੇ ਵਪਾਰ ਵਿੱਚ ਲਗਭਗ 10.4 ਬਿਲੀਅਨ ਪੌਂਡ (13.8 ਬਿਲੀਅਨ ਡਾਲਰ) ਦਾ ਵਾਧਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਯੂਕੇ ਦੇ ਨਿਰਯਾਤ ‘ਤੇ ਟੈਰਿਫ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਯੂਕੇ ਨੇ 2020 ਵਿੱਚ ਯੂਰਪੀਅਨ ਯੂਨੀਅਨ ਤੋਂ ਆਪਣੀ ਵਾਪਸੀ ਪੂਰੀ ਕੀਤੀ ਅਤੇ ਹੁਣ ਦੂਜੇ ਦੇਸ਼ਾਂ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਮੁੜ ਆਕਾਰ ਦੇ ਰਿਹਾ ਹੈ। ਇਹ ਸੌਦਾ ਨਿਰਯਾਤ ‘ਤੇ 99 ਫੀਸਦੀ ਟੈਕਸਾਂ ਨੂੰ ਖ਼ਤਮ ਕਰਦਾ ਹੈ, ਜਿਸ ਨਾਲ ਆਸਟ੍ਰੇਲੀਆ ਨੂੰ ਭੇਡਾਂ, ਬੀਫ, ਖੰਡ ਅਤੇ ਡੇਅਰੀ ਸਮੇਤ ਨਿਰਯਾਤ ‘ਤੇ ਲਗਭਗ 10 ਬਿਲੀਅਨ ਡਾਲਰ ਦੀ ਬਚਤ ਹੁੰਦੀ ਹੈ। ਇਸ ਨਾਲ ਕਾਰਾਂ, ਵਿਸਕੀ ਅਤੇ ਕਾਸਮੈਟਿਕਸ ਵਰਗੀਆਂ ਚੀਜ਼ਾਂ ‘ਤੇ ਬਰਤਾਨੀਆ ਨੂੰ ਹਰ ਸਾਲ 200 ਮਿਲੀਅਨ ਆਸਟ੍ਰੇਲੀਅਨ ਡਾਲਰ (144 ਮਿਲੀਅਨ ਡਾਲਰ) ਦੀ ਬਚਤ ਹੋਣ ਦੀ ਉਮੀਦ ਹੈ। ਇਸ ਸਮਝੌਤੇ ਦੇ ਨਾਲ ਆਸਟ੍ਰੇਲੀਅਨ ਖੇਤੀਬਾੜੀ ਨਿਰਯਾਤਕਾਂ ਦੀ ਬ੍ਰਿਟਿਸ਼ ਮਾਰਕੀਟ ਤੱਕ ਬਿਹਤਰ ਪਹੁੰਚ ਹੋਵੇਗੀ ਅਤੇ ਯੂਨਾਈਟਿਡ ਕਿੰਗਡਮ ਵਿੱਚ ਦਾਖਲ ਹੋਣ ਵਾਲੀਆਂ ਆਸਟ੍ਰੇਲੀਅਨ ਵਾਈਨ ਤੋਂ 40 ਮਿਲੀਅਨ ਆਸਟ੍ਰੇਲੀਅਨ ਡਾਲਰ (29 ਮਿਲੀਅਨ ਡਾਲਰ) ਇੱਕ ਸਾਲ ਦੇ ਟੈਰਿਫ ਹਟਾ ਦਿੱਤੇ ਜਾਣਗੇ। ਇਸ ਦੇ ਨਾਲ-ਨਾਲ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਲੋਕਾਂ ਲਈ ਦੂਜੇ ਦੇਸ਼ ਵਿੱਚ ਰਹਿਣਾ ਅਤੇ ਕੰਮ ਕਰਨਾ ਆਸਾਨ ਹੋ ਜਾਵੇਗਾ।

Related posts

HAPPY DIWALI 2025 !

admin

Australian PM Anthony Albanese Greets Indian Community on Diwali

admin

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin