Australia & New Zealand

ਆਸਟ੍ਰੇਲੀਆ ‘ਚ ਕ੍ਰਿਸਮਸ ਦੌਰਾਨ ਵਾਇਰਸ ਦੇ ਕੇਸਾਂ ਦੀ ਗਿਣਤੀ ਸਿਖਰਾਂ ਨੂੰ ਛੋਹਣ ਦਾ ਖਦਸ਼ਾ !

ਮੈਲਬੌਰਨ – ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਦੇ ਵਲੋਂ ਅਗਲੇ ਹਫਤੇ ਤੋਂ ਕ੍ਰਿਸਮਸ ਦੀਆਂ ਛੁੱਟੀਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵੱਡੇ ਫੈਲਾਅ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕ੍ਰਿਸਮਸ ਪਾਰਟੀਆਂ ਦੇ ਦੌਰਾਨ ਮੇਲ-ਜੋਲ ਇਸ ਢੰਗ ਦੇ ਨਾਲ ਕਰਨ ਕਿ ਵਾਇਰਸ ਦਾ ਫੈਲਾਅ ਜਿਆਦਾ ਨਾ ਹੋ ਸਕੇ।

ਵਿਕਟੋਰੀਆ ਦੇ ਵਿੱਚ ਅੱਜ 1,504 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 9 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ 13,443 ਐਕਟਿਵ ਕੇਸ ਹਨ ਅਤੇ 384 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 84 ਇੰਟੈਂਸਿਵ ਕੇਅਰ ਵਿੱਚ ਹਨ ਅਤੇ 43 ਵੈਂਟੀਲੇਟਰ ’ਤੇ ਹਨ। ਕੱਲ੍ਹ ਸਿਹਤ ਅਧਿਕਾਰੀਆਂ ਦੁਆਰਾ ਪ੍ਰਾਪਤ 88,083 ਟੈਸਟ ਨਤੀਜਿਆਂ ਤੋਂ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਕੱਲ੍ਹ ਰਾਜ ਦੁਆਰਾ ਸੰਚਾਲਿਤ ਸਾਈਟਾਂ ‘ਤੇ ਵੈਕਸੀਨ ਦੀਆਂ 3,772 ਖੁਰਾਕਾਂ ਦਿੱਤੀਆਂ ਗਈਆਂ ਸਨ। ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 631 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 1,443 ਲੋਕਾਂ ਦੀ ਕੋਵਿਡ-19 ਦੇ ਨਾਲ ਜਾਨ ਚਲੀ ਗਈ ਹੈ।
ਇਸ ਵੇਲੇ ਓਮੀਕਰੋਨ ਵਾਇਰਸ ਦੇ ਕੇਸਾਂ ਦੀ ਗਿਣਤੀ 19 ਤੱਕ ਪਹੁੰਚ ਗਈ ਹੈ। ਇਹਨਾਂ ਵਿੱਚੋਂ 13 ਕੇਸ ਵਿਦੇਸ਼ ਤੋਂ ਆਏ ਹਨ ਜਦਕਿ 6 ਕੇਸ ਸਥਾਨਕ ਤੌਰ ‘ਤੇ ਪਾਜ਼ੇਟਿਵ ਪਾਏ ਗਏ ਹਨ।

ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੇ ਵਿੱਚ ਅੱਜ 2,482 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 1 ਹੋਰ ਮੌਤ ਹੋ ਗਈ ਹੈ। ਨਿਊ ਸਾਊਥ ਵੇਲਜ਼ ਦੇ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 643 ਲੋਕਾਂ ਦੀ ਕੋਵਿਡ-19 ਦੇ ਨਾਲ ਜਾਨ ਚਲੀ ਗਈ ਹੈ। ਇਸ ਵੇਲੇ ਵਾਇਰਸ ਦੇ 13,443 ਐਕਟਿਵ ਕੇਸ ਹਨ ਅਤੇ 206 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 26 ਇੰਟੈਂਸਿਵ ਕੇਅਰ ਵਿੱਚ ਹਨ।

ਵਰਨਣਯੋਗ ਹੈ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੋਵਾਂ ਨੇ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੇ ਨਿਯਮਾਂ ਵਿੱਚ ਬਦਲਾਅ ਕੀਤੇ ਹਨ। 21 ਦਸੰਬਰ ਮੰਗਲਵਾਰ ਤੋਂ ਵਿਦੇਸ਼ਾਂ ਤੋਂ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਵਿੱਚ ਦਾਖਲ ਹੋਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ 72 ਘੰਟਿਆਂ ਲਈ ਅਲੱਗ ਨਹੀਂ ਰਹਿਣਾ ਪਵੇਗਾ। ਇਸ ਦੀ ਬਜਾਏ, ਮੈਲਬੌਰਨ ਅਤੇ ਸਿਡਨੀ ਵਿੱਚ ਆਉਣ ਵਾਲੇ ਵਿਦੇਸ਼ੀ ਲੋਕਾਂ ਨੂੰ ਲੈਂਡਿੰਗ ਦੇ 24 ਘੰਟਿਆਂ ਦੇ ਅੰਦਰ ਇੱਕ ਕੋਵਿਡ-19 ਪੀਸੀਆਰ ਟੈਸਟ ਕਰਵਾਉਣ ਦੀ ਲੋੜ ਹੋਵੇਗੀ ਅਤੇ ਜਦੋਂ ਤੱਕ ਉਹਨਾਂ ਦਾ ਨੈਗੇਟਿਵ ਟੈਸਟ ਨਹੀਂ ਆਉਂਦਾ ਉਦੋਂ ਤੱਕ ਉਹਨਾਂ ਨੂੰ ਘਰ ਵਿੱਚ ਹੀ ਕੁਆਰੰਟੀਨ ਹੋਣ ਦੀ ਲੋੜ ਹੋਵੇਗੀ।

Related posts

HAPPY DIWALI 2025 !

admin

Australian PM Anthony Albanese Greets Indian Community on Diwali

admin

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin