India

ਪੰਜਾਬ ਸਰਕਾਰ ਨੇ ਕਿਹਾ, ਸੂਬੇ ’ਚ ਰਹਿ ਰਹੇ ਨੇ 261 ਰੋਹਿੰਗਿਆ ਮੁਸਲਮਾਨ

ਨਵੀਂ ਦਿੱਲੀ – ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਸ ਵੇਲੇ ਸੂਬੇ ’ਚ 261 ਰੋਹਿੰਗਿਆ ਮੁਸਲਮਾਨ ਰਹਿ ਰਹੇ ਹਨ। ਉਨ੍ਹਾਂ ਦਾ ਬਾਇਓਮੀਟ੍ਰਿਕ ਵੇਰਵਾ ਭਾਰਤ ਸਰਕਾਰ ਦੀ ਵੈੱਬਸਾਈਟ ’ਤੇ ਰਜਿਸਟ੍ਰੇਸ਼ਨ ਲਈ ਅਪਲੋਡ ਕਰ ਦਿੱਤਾ ਗਿਆ ਹੈ। ਸਿਖਰਲੀ ਅਦਾਲਤ ’ਚ ਦਾਇਰ ਇਕ ਹਲਫ਼ਨਾਮੇ ’ਚ ਪੰਜਾਬ ਸਰਕਾਰ ਨੇ ਕਿਹਾ ਕਿ ਸੂਬਾ ਬੰਗਲਾਦੇਸ਼ ਜਾਂ ਮਿਆਂਮਾਰ ਨਾਲ ਕੌਮਾਂਤਰੀ ਸਰਹੱਦ ਸਾਂਝੀ ਨਹੀਂ ਕਰਦਾ। ਹਲਫ਼ਨਾਮੇ ’ਚ ਸੂਬਾ ਸਰਕਾਰ ਨੇ ਕਿਹਾ ਕਿ ਰਿਕਾਰਡ ਅਨੁਸਾਰ 261 ਰੋਹਿੰਗਿਆ ਮੁਸਲਮਾਨ ਹਨ ਜੋ ਪੰਜਾਬ ’ਚ ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਤੇ ਹੰਡਸੇਰਾ ਇਲਾਕੇ ’ਚ ਰਹਿ ਰਹੇ ਹਨ। ਇਨ੍ਹਾਂ ਵਿਚੋਂ 191 ਡੇਰਾ ਬੱਸੀ ’ਚ ਰਹਿ ਰਹੇ ਹਨ ਤੇ 70 ਹੰਡਸੇਰਾ ਪਿੰਡ ’ਚ। ਇਸ ਦੇ ਨਾਲ ਹੀ ਇਨ੍ਹਾਂ 261 ਵਿਚੋਂ 227 ਕੋਲ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ ਦਫ਼ਤਰ (ਯੂਐੱਨਐੱਚਸੀਆਰ) ਦੇ ਸਰਟੀਫਿਕੇਟ ਹਨ। ਕੋਰੋਨਾ ਮਹਾਮਾਰੀ ਕਾਰਨ 34 ਹੋਰਨਾਂ ਲਈ ਇਹ ਸਰਟੀਫਿਕੇਟ ਹਾਸਲ ਨਹੀਂ ਕੀਤਾ ਜਾ ਸਕਿਆ।

Related posts

‘ਉਡੇ ਦੇਸ਼ ਕਾ ਆਮ ਨਾਗਰਿਕ’ ਯੋਜਨਾ ਤਹਿਤ 15.6 ਮਿਲੀਅਨ ਯਾਤਰੀਆਂ ਨੇ ਲਏ ਹਵਾਈ ਝੂਟੇ

admin

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

ਭਾਰਤ ਜੰਗਲਾਤ ਖੇਤਰ ਵਿੱਚ ਦੁਨੀਆ ਵਿੱਚ 9ਵੇਂ ਸਥਾਨ ‘ਤੇ ਪੁੱਜਾ

admin