ਦਿੜ੍ਹਬਾ – ਦਿੜ੍ਹਬਾ ਵਿਖੇ ਸਯੁੰਕਤ ਅਕਾਲੀ ਦਲ ਦੇ ਉਮੀਦਵਾਰ ਸੋਮਾ ਸਿੰਘ ਘਰਾਂਚੋਂ ਦੀ ਚੋਣ ਮੁਹਿਮ ਕੀਤੀ ਸ਼ੁਰੂ ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਤੋਂ ਸ਼ੋ੍ਮਣੀ ਅਕਾਲੀ ਦਲ (ਸ) ਦੇ ਉਮੀਦਵਾਰ ਉੱਘੇ ਕਬੱਡੀ ਖਿਡਾਰੀ ਸੋਮਾ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਦਾ ਅਗਾਜ਼ ਸ੍ਰੀ ਗੁਰਦੁਆਰਾ ਬੈਰਸੀਆਣਾ ਸਾਹਿਬ ਦਿੜ੍ਹਬਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਕੀਤਾ ਗਿਆ। ਸਮਾਗਮ ਵਿੱਚ ਪੁੱਜੇ ਲੋਕਾਂ ਨੇ ਸੋਮਾ ਸਿੰਘ ਦੀ ਚੋਣ ਮੁਹਿੰਮ ਚਲਾਉਣ ਲਈ ਮਿੰਟਾਂ ਵਿੱਚ ਹੀ ਕਈ ਲੱਖਾਂ ਰੁਪਏ ਇੱਕਠਾ ਕਰ ਦਿੱਤਾ। ਸਮਾਗਮ ਵਿੱਚ ਭਰਵੇਂ ਇੱਕਠ ਨੂੰ ਸਾਬਕਾ ਵਿੱਤ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਸੋਮਾ ਘਰਾਚੋਂ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਪੰਜਾਬੀਆ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਵਾਲੀ ਸਖਸ਼ੀਅਤ ਹੈ। ਜਿਸ ਨੇ ਪੈਸਾ ਨਹੀਂ ਕਮਾਇਆ ਬਲਕਿ ਕਬੱਡੀ ਨਸ਼ਾ ਮੁੱਕਤ ਅਤੇ ਬੁਲੰਦੀਆ ਤੇ ਲਿਜਾਣ ਲਈ ਦਿਨ ਰਾਤ ਮਿਹਨਤ ਕਰਦਾ ਆ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਸਯੁੱਕਤ ਸਿਧਾਂਤਾਂ ਨੂੰ ਲੈ ਕੇ ਪਾਰਟੀ ਬਣੀ ਹੈ ਜਿਸ ਕਰਕੇ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਸੂਬੇ ਲੋਕ ਵੀ ਰਿਵਾਇਤੀ ਪਾਰਟੀਆ ਨੂੰ ਸ਼ੀਸ਼ਾ ਦਿਖਾਉਣ ਦਾ ਮਨ ਬਣਾ ਚੁੱਕੇ ਹਨ। ਜਿਸ ਕਰਕੇ ਚਮਤਕਾਰੀ ਜਿੱਤਾਂ ਦਰਜ ਹੋਣਗੀਆ। ਉਨਾਂ੍ਹ ਕਿਹਾ ਕਿ ਨਸ਼ਿਆ ਦੇ ਸੁਦਾਗਰਾਂ ਖਿਲਾਫ਼ ਬਹੁਤ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ। ਹੁਣ ਕੋਈ ਸਚਾਈ ਸਹਾਮਣੇ ਆਉਣ ਦੀ ਸੰਭਾਵਨਾਂ ਬਹੁਤ ਘੱਟ ਹੈ। ਕਿਉਂਕਿ ਬਹੁਤ ਜਲਦੀ ਚੋਣ ਜ਼ਾਬਤਾ ਲੱਗ ਜਾਣਾ ਹੈ। ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਦਿੜ੍ਹਬਾ ਹਲਕੇ ਦੀ ਜੱਥੇਬੰੰਦੀ ਸੋਮਾ ਘਰਾਚੋਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਵੇਗੇ। ਸੋਮਾ ਸਿੰਘ ਘਰਾਚੋਂ ਨੇ ਕਿਹਾ ਕਿ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਜਿਸ ਦਾ ਕਰਜਾ ਮੈਂ ਸਾਰੀ ਉਮਰ ਨਹੀਂ ਉਤਾਰ ਸਕਦਾ। ਇਸ ਮੌਕੇ ਸ਼ੋ੍ਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਪਿ੍ਰਤਪਾਲ ਸਿੰਘ ਹਾਂਡਾ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਜੀਤੀ ਜਨਾਲ, ਰਣਧੀਰ ਸਿੰਘ ਸਮੂਰਾਂ, ਭਿੰਦਰ ਸਿੰਘ ਮੌੜਾਂ, ਹਰੀ ਨੰਦ ਸਿੰਘ ਛਾਜਲਾ, ਪ੍ਰਗਟ ਸਿੰਘ ਗਾਗਾ, ਗੁਰਤੇਜ ਸਿੰਘ ਝਨੇੜੀ, ਸਾਬਕਾ ਸਰਪੰਚ ਹਾਕਮ ਸਿੰਘ ਮਹਿਲਾਂ, ਸੁਖਜਿੰਦਰ ਸਿੰਘ ਸਿੰਧੜਾਂ, ਜੀਵਨ ਗਰਗ, ਭਗਵਾਨ ਸਿੰਘ ਢੰਡੋਲੀ, ਕੇਵਲ ਜਵੰਧਾ, ਬਲਜਿੰਦਰ ਸਿੰਘ ਮਹਿਲਾਂ, ਜੋਗਿੰਦਰ ਸਿੰਘ ਬਘਰੌਲ, ਜੀਤ ਸਿੰਘ ਛਾਜਲੀ, ਦਲਬਾਰਾ ਸਿੰਘ ਛਾਜਲੀ, ਰਣਜੀਤ ਸਿੰਘ ਛਾਜਲਾ, ਗੁਰਮੇਲ ਸਿੰਘ ਦਿੜ੍ਹਬਾ, ਨਾਇਬ ਸਿੰਘ ਰੋਗਲਾ, ਮੱਤਵਾਲ ਸਿੰਘ ਗੁੱਜਰਾਂ, ਬੱਬਲੀ ਤੂਰਬਨਜਾਰਾ, ਰਾਮ ਸਿੰਘ ਖੋਖਰ, ਦਰਸ਼ਨ ਸਿੰਘ ਸੰਗਤੀਵਾਲਾ, ਜਗਤਾਰ ਸਿੰਘ ਪਾਟਿਆਂਵਾਲੀ, ਜਸਵਿੰਦਰ ਸਿੰਘ ਫਲੇੜਾ, ਦਰਸ਼ਨ ਸਿੰਘ ਫਲੇੜਾ, ਸੰਮਤੀ ਮੈਬਰ ਮੀਨਾ ਰਾਣੀ ਆਦਿ ਵੀ ਹਾਜ਼ਰ ਸਨ।
previous post
