India

ਦੇਸ਼ ‘ਚ 24 ਘੰਟਿਆਂ ‘ਚ ਮਿਲੇ ਓਮੀਕ੍ਰੋਨ ਦੇ ਰਿਕਾਰਡ 122 ਮਾਮਲੇ

ਨਵੀਂ ਦਿੱਲੀ – ਦੇਸ਼ ‘ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਵਿਗਿਆਨੀਆਂ ਨੇ ਪਹਿਲਾਂ ਹੀ ਕਿਹਾ ਹੈ ਕਿ ਡੇਢ ਤੋਂ ਤਿੰਨ ਦਿਨਾਂ ਅੰਦਰ ਇਸ ਦੇ ਮਾਮਲੇ ਦੁੱਗਣੇ ਹੋਣਗੇ ਤੇ ਅਜਿਹਾ ਨਜ਼ਰ ਵੀ ਆ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਓਮੀਕ੍ਰੋਨ ਦੇ 122 ਨਵੇਂ ਮਾਮਲੇ ਮਿਲੇ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 358 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਮਹਾਰਾਸ਼ਟਰ ‘ਚ ਹੁਣ ਤਕ ਸਭ ਤੋਂ ਜ਼ਿਆਦਾ 88 ਓਮੀਕ੍ਰੋਨ ਪੀੜਤ ਸਾਹਮਣੇ ਆ ਚੁੱਕੇ ਹਨ। ਦੂਸਰੇ ਨੰਬਰ ‘ਤੇ ਦਿੱਲੀ ਹੈ, ਜਿੱਥੇ ਇਸ ਦੇ 67 ਕੇਸ ਮਿਲੇ ਹਨ। ਇਸ ਤੋਂ ਬਾਅਦ ਤੇਲੰਗਾਨਾ ‘ਚ 38, ਤਾਮਿਲਨਾਡੂ ‘ਚ 34, ਕਰਨਾਟਕ ‘ਚ 31 ਤੇ ਗੁਜਰਾਤ ‘ਚ 30 ਮਾਮਲੇ ਸਾਹਮਣੇ ਆਏ ਹਨ। ਇਹ ਵੇਰੀਐਂਟ ਹੁਣ ਤਕ 15 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤਕ ਪਹੁੰਚ ਚੁੱਕਾ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਕੋਰੋਨਾ ਇਨਫੈਕਸ਼ਨ ਦੇ 6650 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਤੇ 374 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ‘ਚ 323 ਮੌਤਾਂ ਸਿਰਫ ਕੇਰਲ ਤੇ 17 ਮਹਾਰਾਸ਼ਟਰ ਤੋਂ ਹਨ। ਸਰਗਰਮ ਮਾਮਲਿਆਂ ‘ਚ 775 ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ਸਰਗਰਮ ਮਾਮਲੇ 77516 ਰਹਿ ਗਏ ਹਨ ਜੋ ਕੁੱਲ ਮਾਮਲਿਆਂ ਦਾ 0.22 ਫ਼ੀਸਦੀ ਹੈ। ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤਕ ਦੇ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ ਕੁੱਲ 140.88 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ‘ਚ 83.56 ਕਰੋੜ ਪਹਿਲੀ ਤੇ 57.31 ਕਰੋੜ ਦੂਜੀ ਡੋਜ਼ ਸ਼ਾਮਲ ਹੈ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin