ਅੰਮ੍ਰਿਤਸਰ – ਭਾਰਤ-ਪਾਕਿਸਤਾਨ ਸਰਹੱਦ ਉਤੇ ਸਥਿਤਬਾਰਡਰ ਅਬਜ਼ਰਵੇਸ਼ਨ ਪੋਸਟ ਰਾਜਾਤਾਲ ਨੇੜੇ ਪਾਕਿਸਤਾਨੀ ਡਰੋਨ ਨੇ ਮੁੜ ਹਥਿਆਰਾਂ ਦੀ ਖੇਪ ਸੁੱਟੀ ਹੈ। ਸ਼ਨਿਚਰਵਾਰ ਦੇਰ ਰਾਤ ਹੋਈ ਘਟਨਾ ਤੋਂ ਬਾਅਦ ਬੀਐੱਸਐੱਫ ਤੇ ਪੁਲਸ ਵਲੋਂ ਸਰਚ ਮੁਹਿੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡ੍ਰੋਨ ਪੰਜ ਵਾਰ ਭਾਰਤੀ ਸਰਹੱਦ ਵਿਚ ਦਾਖ਼ਲ ਹੋਇਆ ਅਤੇ ਫਿਰ ਖੇਪ ਸੁੱਟ ਕੇ ਵਾਪਸ ਮੁੜ ਗਿਆ। ਪੰਜਾਬ ਵਿਚ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਬੰਬ ਧਮਾਕੇ ਤੋਂ ਬਾਅਦ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਸ਼ਨਿੱਚਰਵਾਰ ਰਾਤ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਹਥਿਆਰਾਂ ਦੀ ਖੇਪ ਸੁੱਟੀ ਗਈ ਹੈ।
previous post