India

ਵਿਰੋਧ ਦੇ ਬਾਵਜੂਦ ਕੇਂਦਰ ਨੇ ਪੂਰੇ ਨਾਗਾਲੈਂਡ ’ਚ ਛੇ ਮਹੀਨਿਆਂ ਲਈ ਵਧਾਇਆ AFSPA

ਨਵੀਂ ਦਿੱਲੀ – ਸਥਾਨਕ ਪੱਧਰ ’ਤੇ ਭਾਰੀ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਹਥਿਆਰਬੰਦ ਵਿਸ਼ੇਸ਼ ਅਧਿਕਾਰ ਐਕਟ (ਅਫਸਪਾ) ਤਹਿਤ ਨਗਾਲੈਂਡ ਦੀ ਸਥਿਤੀ ਨੂੰ ਅਸ਼ਾਂਤ ਅਤੇ ਖ਼ਤਰਨਾਕ ਕਰਾਰ ਦਿੱਤਾ ਅਤੇ 30 ਦਸੰਬਰ ਤੋਂ ਛੇ ਹੋਰ ਮਹੀਨਿਆਂ ਲਈ ਪੂਰੇ ਸੂਬੇ ਨੂੰ ਅਸ਼ਾਂਤ ਖੇਤਰ ਐਲਾਨ ਕਰ ਦਿੱਤਾ।

ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਕਿ ਪੂਰੇ ਨਗਾਲੈਂਡ ਸੂਬੇ ਦਾ ਖੇਤਰ ਏਨੀ ਅਸ਼ਾਂਤ ਅਤੇ ਖ਼ਤਰਨਾਕ ਸਥਿਤੀ ਵਿਚ ਹੈ ਕਿ ਨਾਗਰਿਕ ਪ੍ਰਸ਼ਾਸਨ ਦੀ ਸਹਾਇਤਾ ਲਈ ਹਥਿਆਰਬੰਦ ਬਲਾਂ ਦਾ ਇਸਤੇਮਾਲ ਜ਼ਰੂਰੀ ਹੈ। ਨੋਟੀਫਿਕੇਸ਼ਨ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਪੀਯੂਸ਼ ਗੋਇਲ ਵੱਲੋਂ ਜਾਰੀ ਕੀਤੀ ਗਈ। ਕੇਂਦਰ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ, ਜਦੋਂ ਉਸ ਨੇ ਨਗਾਲੈਂਡ ਤੋਂ ਵਿਵਾਦਤ ਅਫਸਪਾ ਨੂੰ ਵਾਪਸ ਲੈਣ ਦੀ ਸੰਭਾਵਨਾ ਦੀ ਜਾਂਚ ਲਈ ਕੁਝ ਦਿਨ ਪਹਿਲਾਂ ਹੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਗੋਇਲ ਨੂੰ ਕਮੇਟੀ ਵਿਚ ਮੈਂਬਰ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਕਮੇਟੀ ਦੇ ਪ੍ਰਧਾਨ ਸਕੱਤਰ ਪੱਧਰ ਦੇ ਅਧਿਕਾਰੀ ਵਿਵੇਕ ਜੋਸ਼ੀ ਹਨ। ਕਮੇਟੀ ਨੂੰ 45 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪਣੀ ਹੈ। ਦੱਸਣਯੋਗ ਹੈ ਕਿ ਅਫਸਪਾ ਨਗਾਲੈਂਡ ਵਿਚ 1958 ਤੋਂ ਹੀ ਲਾਗੂ ਹੈ। ਇਸ ਕਾਨੂੰਨ ਤਹਿਤ ਸੁਰੱਖਿਆ ਬਲ ਬਿਨਾਂ ਕਿਸੇ ਵਾਰੰਟ ਦੇ ਕਿਸੇ ਨੂੰ ਵੀ ਗਿ੍ਫ਼ਤਾਰ ਕਰ ਸਕਦੇ ਹਨ।

Related posts

‘ਉਡੇ ਦੇਸ਼ ਕਾ ਆਮ ਨਾਗਰਿਕ’ ਯੋਜਨਾ ਤਹਿਤ 15.6 ਮਿਲੀਅਨ ਯਾਤਰੀਆਂ ਨੇ ਲਏ ਹਵਾਈ ਝੂਟੇ

admin

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

ਭਾਰਤ ਜੰਗਲਾਤ ਖੇਤਰ ਵਿੱਚ ਦੁਨੀਆ ਵਿੱਚ 9ਵੇਂ ਸਥਾਨ ‘ਤੇ ਪੁੱਜਾ

admin