Sport

ਤਿੰਨ ਜਨਵਰੀ ਤੋਂ ਬੈਂਗਲੁਰੂ ਵਿਚ ਸ਼ੁਰੂ ਹੋ ਰਹੇ ਸੀਨੀਅਰ ਮਰਦ ਕੌਮੀ ਹਾਕੀ ਕੈਂਪ ਲਈ 60 ਖਿਡਾਰੀਆਂ ਦੀ ਚੋਣ

ਨਵੀਂ ਦਿੱਲੀ – ਹਾਕੀ ਇੰਡੀਆ ਨੇ ਵੀਰਵਾਰ ਨੂੰ ਤਿੰਨ ਜਨਵਰੀ ਤੋਂ ਬੈਂਗਲੁਰੂ ਵਿਚ ਸ਼ੁਰੂ ਹੋ ਰਹੇ ਸੀਨੀਅਰ ਮਰਦ ਰਾਸ਼ਟਰੀ ਕੈਂਪ ਲਈ 60 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਖਿਡਾਰੀਆਂ ਦੀ ਚੋਣ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ, ਜੂਨੀਅਰ ਮਰਦ ਰਾਸ਼ਟਰੀ ਚੈਂਪੀਅਨਸ਼ਿਪ ਤੇ ਹਾਕੀ ਇੰਡੀਆ ਤੋਂ ਮਾਨਤਾ ਹਾਸਲ ਹੋਰ ਟੂਰਨਾਮੈਂਟਾਂ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਸੂਚੀ ਵਿਚੋਂ 33 ਖਿਡਾਰੀਆਂ ਦੀ ਚੋਣ ਐੱਫਆਈਐੱਚ ਪ੍ਰੋ ਲੀਗ 2022 ਦੇ ਮੈਚਾਂ ਲਈ ਕੀਤੀ ਜਾਵੇਗੀ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਨਵਾਂ ਓਲੰਪਿਕ ਚੱਕਰ ਸ਼ੁਰੂ ਹੋ ਚੁੱਕਾ ਹੈ। ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਹੋਵੇਗਾ ਤੇ ਅਸੀਂ ਚੰਗੀ ਸ਼ੁਰੂਆਤ ਕਰਨੀ ਹੈ। ਐੱਫਆਈਐੱਚ ਪ੍ਰਰੋ ਲੀਗ, ਏਸ਼ਿਆਈ ਖੇਡਾਂ ਤੇ ਸਿਖਰਲੇ ਪੱਧਰ ਦੇ ਹੋਰ ਕਈ ਟੂਰਨਾਮੈਂਟ ਅਗਲੇ ਸਾਲ ਹੋਣੇ ਹਨ। ਇਸ ਕਾਰਨ ਸਾਨੂੰ ਚੰਗੇ 33 ਖਿਡਾਰੀਆਂ ਦੇ ਪੂਲ ਦੀ ਲੋੜ ਹੈ।

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

admin

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

admin

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ

admin