ਹੁਸ਼ਿਆਰਪੁਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਭਾਜਪਾ ਉਮੀਦਵਾਰ ਵਰਿੰਦਰ ਸਿੰਘ ਪਰਿਹਾਰ ਦੇ ਹੱਕ ਵਿਚ ਹੁਸ਼ਿਆਰਪੁਰ ਸ਼ਹਿਰ ਵਿਚ ਰੋਡ ਸ਼ੋਅ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੋਂ ਖੁੱਲ੍ਹੀ ਜੀਪ ਵਿਚ ਸਵਾਰ ਹੋਏ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਬਸਪਾ ਉਮੀਦਵਾਰ ਵਰਿੰਦਰ ਸਿੰਘ ਪਰਿਹਾਰ ਦੇ ਨਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੀ ਮੌਜੂਦ ਸਨ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਨਜ਼ਦੀਕ ਯੂਥ ਅਕਾਲੀ ਦਲ ਦੇ ਵਰਕਰਾਂ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਨੂੰ ਰਣਧੀਰ ਸਿੰਘ ਭਾਰਜ ਦੀ ਅਗਵਾਈ ਵਿਚ ਜੀ ਆਇਆਂ ਨੂੰ ਆਖਿਆ। ਸ਼ਹਿਰ ਦੇ ਹਰ ਚੌਕ ਵਿੱਚੋਂ ਯੂਥ ਅਕਾਲੀ ਦਲ ਤੇ ਬਸਪਾ ਦੇ ਨੌਜਵਾਨ ਤੇ ਪਾਰਟੀ ਆਗੂ ਤੇ ਵਰਕਰ ਕਾਫੀ ਦਿਨਾਂ ਜੁੜਦੇ ਗਏ। ਸ਼ਹਿਰ ਦੇ ਵੱਖ ਵੱਖ ਥਾਵਾਂ ‘ਤੇ ਸੁਖਬੀਰ ਬਾਦਲ ਨੇ ਸ਼ਹਿਰ ਵਾਸੀਆਂ ਤੇ ਅਕਾਲੀ ਬਸਪਾ ਵਰਕਰਾਂ ਨਾਲ ਖਿੜੇ ਮੱਥੇ ਸੈਲਫੀਆਂ ਲਈਆਂ ਤੇ ਖੁਦ ਵੀ ਜੋ ਨੌਜਵਾਨਾਂ ਦਾ ਮੋਬਾਇਲ ਫੜ ਕੇ ਸੈਲਫੀ ਲੈਂਦੇ ਵੇਖੇ ਗਏ। ਸ਼ਹਿਰ ਦੇ ਵੱਖ ਵੱਖ ਚੌਕਾਂ ਤੇ ਬਾਜ਼ਾਰਾਂ ਚੋਂ ਹੁੰਦਾ ਹੋਇਆ ਸੁਖਬੀਰ ਬਾਦਲ ਦਾ ਇਹ ਕਾਫ਼ਲਾ ਸਥਾਨਕ ਚੰਡੀਗੜ੍ਹ ਬਾਈਪਾਸ ਤੇ ਸ਼ਗਨ ਪੈਲਸ ਵਿਖੇ ਖ਼ਤਮ ਹੋਇਆ ਜਿੱਥੇ ਸੁਖਬੀਰ ਬਾਦਲ ਨੇ ਅਕਾਲੀ ਬਸਪਾ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ।
previous post
next post