
ਨਵਾਂ ਸਾਲ, ਨਵਾਂ ਸਾਲ, ਨਵਾਂ ਸਾਲ । ਦੋਸਤੋ ! ਕਈ ਦਿਨਾਂ ਤੋਂ ਏਹੀ ਸ਼ੋਰ ਏ ਗੁਲ ਹੈ । ਵਧਾਈਆਂ ਤੇ ਸ਼ੁਭਕਾਮਨਾਵਾਂ ਦਾ ਅਦਾਨ ਪਰਦਾਨ ਹੋ ਰਿਹਾ ਹੈ ਜੋ ਕਿ ਵਧੀਆ ਗੱਲ ਹੈ ਤੇ ਹੋਣਾ ਵੀ ਚਾਹੀਦੈ, ਪਰ ਅਜਿਹੇ ਮੌਕਿਆਂ ਉੱਤੇ ਅਾਤਮ ਮੰਥਨ ਵੀ ਕਰਨਾ ਜਰੂਰੀ ਬਣ ਜਾਂਦਾ ਹੈ ਕਿ ਅਸੀਂ ਨਵੇਂ ਸਾਲ ਤੋ ਪਹਿਲਾਂ ਕਿਵੇਂ ਵਿਚਰਦੇ ਰਹੇ ਤੇ ਨਵੇਂ ਸਾਲ ਚ ਕਿਵੇਂ ਵਿਚਰਨਾ ਹੈ ? ਕੀ ਸਾਡੇ ਵਿਵਹਾਰ ਵਿਚ ਪਹਿਲਾਂ ਵਾਲੀ ਹੀ ਇਕਸਾਰਤਾ ਕਾਇਮ ਰਹਿੰਦੀ ਹੈ ਜਾਂ ਫਿਰ ਕੋਈ ਬਦਲਾਵ ਕਰਨ ਦਾ ਮਨ ਹੈ ? ਪਿਛਲੇ ਸਾਲ ਨਾਲ਼ੋਂ ਕੁੱਜ ਬਦਲਾਵ ਕਰਨ ਵਾਸਤੇ ਕੋਈ ਨਵਾਂ ਰੈਜੂਲੁਸ਼ਨ ਪਾਉਣ ਦੀ ਜ਼ਰੂਰਤ ਹੈ ਜਾਂ ਨਹੀਂ ? ਸੋਚਣਾ ਇਹ ਵੀ ਬਣਦਾ ਹੈ ਕਿ ਕੀ ਪਿਛਲੇ ਸਾਲ ਵਾਂਗ ਨਵੇਂ ਚਾਲੂ ਸਾਲ ਦੌਰਾਨ ਵੀ ਉਹੀ ਕੁਹਾੜੇ ਬਹਾ ਚਲਾਉਣਾ ਤੇ ਖੋਤੀ ਘੁੰਮ ਘੁੰਮਾਂ ਕੇ ਬੋਹੜ ਹੇਠ ਹੀ ਰੱਖਣੀ ਹੈ ਜਾਂ ਕੁੱਜ ਪਰੰਪਰਾ ਨਾਲ਼ੋਂ ਨਵਾਂ ਸਿਰਜਕੇ ਸਫਲਤਾ ਦੀ ਮੰਜਿਲ ਵੱਲ ਵਧਣਾ ਹੈ ?
ਕਹਿਣ ਦਾ ਭਾਵ ਪਿਛਲੇ ਸਾਲ ਦਾ ਬੂਹਾ ਬੰਦ ਕਰਨ ਤੋਂ ਪਹਿਲਾਂ ਆਤਮ ਮੰਥਨ ਇਹ ਵੀ ਕਰਨ ਦੀ ਲੋੜ ਜ਼ਰੂਰੀ ਬਣ ਜਾਂਦੀ ਹੈ ਕਿ ਬੀਤੇ ਵਰ੍ਹੇ ਚ ਕਿੰਨੇ ਕੁ ਲੋਕਾਂ ਦਾ ਭਲਾ ਕੀਤਾ, ਕਿੰਨੇ ਲੋਕ ਖੁਸ਼ ਸ਼ਰੀਕੇ, ਕਿੰਨੀਆਂ ਕੁ ਮੁਸਕਰਾਹਟਾਂ ਵੰਡੀਆਂ ਤੇ ਕਿੰਨੇ ਲੋਕਾਂ ਦਾ ਬਿਨਾਂ ਵਜਹ ਦਿਲ ਦੁਖਾਿੲਅਾ , ਕੀ ਅਸੀਂ ਜਿਹਨਾਂ ਨੂੰ ਬੇਵਜ੍ਹਾ ਠੇਸ ਪਹੁੰਚਾਈ ਉਹਨਾਂ ਤੋਂ ਭੁੱਲ ਬਖਸ਼ਾਈ ?
ਮਨੁੱਖ ਗਲਤੀਆਂ ਦਾ ਪੁਤਲਾ ਹੈ । ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ ਹਨ । ਸਾਡੇ ਕੋਲ ਇਹ ਮੌਕਾ ਹੈ, ਅਾਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਵਲੋਂ ਅਣਜਾਣੇ ਚ ਹੋਈਆਂ ਗਲਤੀਆਂ ਨੂੰ ਦਰਕਿਨਾਰ ਕਰਕੇ ਉਹਨਾਂ ਨੂੰ ਗਲੇ ਲਗਾਉਣ ਦਾ ਤੇ ਇਹ ਅਸੀਂ ਅਾਪਣੇ ਅਾਪ ਤੋਂ ਪੁਛਣਾ ਕਿ ਅਮਲੀ ਤੌਰ ਤੇ ਇਸ ਉੱਤੇ ਕਿਨਾ ਕੁ ਅਮਲ ਕੀਤਾ ਹੈ ਜਾਂ ਕਿੰਨੇ ਕੁ ਖਰੇ ਉੱਤਰੇ ਹਾਂ ?
ਵੈਸੇ ਤਾਂ ਹਰ ਦਿਨ ਨਵਾਂ ਸਵੇਰਾ ਹੁੰਦਾ ਹੈ । ਇਸ ਹਿਸਾਬ ਨਾਲ ਪਹਿਲੀ ਜਨਵਰੀ ਵਾਲਾ ਦਿਨ ਕਿਸੇ ਵੀ ਤਰਾਂ ਅੱਜ ਦੇ ਦਿਨ ਭਾਵ 31 ਦਸੰਬਰ 2021 ਨਾਲੋ ਵੱਖਰਾ ਨਹੀ ਹੋਵੇਗਾ । ਦਰਅਸਲ ਇਹ ਸਿਰਫ ਸਾਡੀ ਮਾਨਸਿਕ ਸੋਚ ਹੀ ਹੈ ਜੋ ਪਹਿਲੀ ਜਨਵਰੀ ਨੂੰ 31 ਦਸੰਬਰ ਤੋੰ ਖਾਸ ਬਣਾ ਦੇਵੇਗੀ । ਜੇਕਰ ਇਸ ਤਰਾਂ ਹੈ ਤਾ ਫੇਰ ਇਹ ਵੀ ਸੰਜੀਦਗੀ ਨਾਲ ਸੋਚਣ ਦਾ ਵਿਸ਼ਾ ਹੈ ਕਿ ਜਿੰਦਗੀ ਦਾ ਹਰ ਦਿਨ ਖਾਸ ਬਣਾ ਕੇ ਜਾਂ ਮੰਨਕੇ ਇਸੇ ਤਰਾਂ ਸੈਲੀਬਰੇਟ ਕਰਕੇ ਕਿਉਂ ਨਹੀਂ ਜੀਿਵਅਾ ਜਾ ਸਕਦਾ !
ਅਗਲੀ ਗੱਲ ਇਹ ਕਿ ਜੇਕਰ ਜਿੰਦਗੀ ਸਾਲਾਂ ਵਿਚ ਗਿਣੀਏ ਤਾਂ ਸਾਡੇ ਜੀਵਨ ਵਿਚੋੰ ਇਕ ਸਾਲ ਹੋਰ ਚੰਦ ਕੁ ਘੰਟਿਆਂ ਬਾਦ ਮਨਫੀ ਹੋ ਜਾਵੇਗਾ । ਪਰੰਤੂ ਜੇਕਰ ਉਮਰ ਨੂੰ ਸਾਲਾਂ ਦੀ ਬਜਾਏ ਹੁਣ ਤੱਕ ਦੀਆਂ ਸਾਰਿਥਕ ਪਰਾਪਤੀਆਂ ਦੇ ਸੰਦਰਭ ਵਿਚ ਆਂਕਿਆ ਜਾਵੇ ਤਾਂ ਇਹ ਪਤਾ ਜ਼ਰੂਰ ਲੱਗ ਸਕਦਾ ਹੈ ਕਿ ਅਸੀਂ ਇਹ ਅਨਮੁਲਾ ਜੀਵਨ ਸਾਰਥਿਕ ਫਾਲ ਤੂ ਦੇ ਕਾਰਜਾਂ ਵਿਚ ਕਿਵੇ ਬਤੀਤ ਜਾਂ ਬਰਬਾਦ ਕਰੀ ਜਾ ਰਹੇ ਹਾਂ ।
ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਸਾਲਾਂ ਦੀ ਗਿਣਤੀ ਮੌਤ ਦਾ ਫਾਸਲਾ ਘੱਟ ਕਰਦੀ ਹੈ ਤੇ ਮੌਤ ਤੋਂ ਬਾਦ ਕੋਈ ਵੀ ਸਵਰਗ ਜਾਂ ਨਰਕ ਵਿਚ ਨਹੀਂ ਜਾਂਦਾ । ਦਰਅਸਲ ਇਹ ਸਭ ਕੁਝ ਇਥੇ ਹੀ ਭੋਗ ਲਿਅਾ ਜਾਂਦਾ ਹੈ । ਅਾਪਣੀ ਕੌਮ ਦੀ ਸੇਵਾ ਕਰਾਂਗੇ ਤਾਂ ਲੰਮੇ ਸਮੇ ਤੱਕ ਲੋਕ ਦਿਲਾਂ ਵਿਚ ਜਗਾ ਬਣਾ ਲਵਾਂਗੇ, ਨਹੀ ਤਾਂ ਬਾਕੀ ਕੀੜੇ ਮਕੌੜਿਆਂ ਵਾਂਗ ਕਿਹੜੇ ਵੇਲੇ ਜੱਗ ਚ ਆਏ ਤੇ ਕਿਹੜੇ ਵੇਲੇ ਚਲੇ ਗਏ ਵਾਲੀ ਗੱਲ ਹੋਏਗੀ ਕਿਸੱ ਨੂੰ ਪਤਾ ਵੀ ਨਹੀਂ ਲੱਗੇਗਾ ।
ਸੋ ਲੋੜ ਹੈ ਇਸ ਮੌਕੇ ‘ਤੇ ਕੁੱਜ ਚੰਗੇ ਫ਼ੈਸਲੇ ਲੈਣ ਦੀ, ਪਿਛੋਕੜ ਚ ਕੀਤੀਆਂ ਗਲਤੀਆਂ ਨਾ ਦੁਹਰਾਉਣ ਦੀ, ਮਾੜੀਆਂ ਆਦਤਾਂ ਦਾ ਤਿਆਗ ਕਰਕੇ ਕੁੱਜ ਨਵੇਂ ਮਤੇ ਪਾਉਣ ਤੇ ਉਹਨਾਂ ਉੱਤੇ ਪ੍ਰਤੀਬੱਧ ਹੋ ਕੇ ਅਮਲ ਕਰਨ ਦੀ । ਜ਼ਿੰਦਗੀ ਬਹੁਤ ਸੋਹਣੀ ਹੈ, ਪਰ ਬਹੁਤ ਛੋਟੀ ਹੈ । ਜ਼ਿੰਦਗੀ ਚ ਕੁੱਜ ਨਵੇਂ ਦਿਸਹੱਦੇ ਸਥਾਪਤ ਕਰਕੇ ਆਪਣੀ ਹੋਂਦ ਸਥਾਪਤ ਕਰਨ ਵਾਲੇ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ ਤੇ ਜੋ ਇਕ ਜਗਾ ਹੀ ਸਾਲਾਂ ਦਰ ਸਾਲ ਖੜ੍ਹੇ ਰਹਿੰਦੇ ਹਨ, ਉਹ ਛੱਪੜ ਦੇ ਪਾਣੀ ਵਾਂਗ ਨਿਰਮਿਲਤਾ ਗਵਾ ਕੇ ਬਦਬੂਦਾਰ ਬਣ ਜਾਂਦੇ ਹਨ, ਜ਼ਿੰਦਗੀ ਦੇ ਅਸਲ ਅਰਥਾਂ ਦੀ ਥਹੁ ਨਾ ਪਾ ਕੇ ਅਣਜਾਣਤਾ ਵੱਸ ਜ਼ਿੰਦਗੀ ਦੇ ਅਸਲ ਮਾਅਨਿਆਂ ਤੋਂ ਕੋਰੇ ਵਿਚਰਦੇ ਹੋਏ ਜਹਾਨੋਂ ਕੂਚ ਕਰ ਜਾਂਦੇ ਹਨ।
ਸੋ ਦੋਸਤੋ ! ਜ਼ਿੰਦਗੀ ਨੂੰ ਜੀਅ ਭਰਕੇ ਮਾਣੋ, ਜ਼ਿੰਦਾ-ਦਿਲੀ ਨਾਲ ਜੀਓ, ਇਸ ਦਾ ਪੂਰਾ ਲੁਤਫ਼ ਲਓ, ਪਰ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਕਿ ਸਾਡੇ ਕਾਰਨ ਕਿਸੇ ਦਾ ਦਿਲ ਨਾ ਦੁਖੇ, ਕਿਸੇ ਦੇ ਦੁੱਖਾਂ ਚ ਵਾਧਾ ਨਾ ਹੋਵੇ, ਜੇਕਰ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਉਸ ਦਾ ਬੁਰਾ ਕਰਨ ਬਾਰੇ ਵੀ ਕਦੇ ਨਾ ਸੋਚੀਏ, ਜੇਕਰ ਕਿਸੇ ਨੂੰ ਖ਼ੁਸ਼ੀ ਨਹੀਂ ਦੇ ਸਕਦੇ ਤਾਂ ਉਸ ਦੇ ਦੁੱਖਾਂ ਚ ਵਾਧਾ ਕਰਨ ਕਾਰਨ ਵੀ ਨਾ ਬਣੀਏ, ਨਫ਼ਰਤ, ਈਰਖਾ, ਦਵੈਤ ਤੇ ਤੰਗ-ਦਿਲੀ ਤੋ ਮੁਕਤ ਹੋ ਕੇ ਸਭ ਨਾਲ ਪਿਆਰ ਨਾਲ ਰਹੀਏ, ਗਲ਼ਵੱਕੜੀਆਂ ਪਾਈਏ, ਬੱਸ ਏਹੀ ਜ਼ਿੰਦਗੀ ਹੈ ਤੇ ਇਸ ਵਿੱਚੋਂ ਅਕਹਿ ਸਕੂਨ ਤੇ ਆਨੰਦ ਪ੍ਰਾਪਤ ਹੋਵੇਗਾ । ਸਾਨੂੰ ਸਭਨਾ ਨੂੰ ਨਵੇਂ ਸਾਲ ਦੀ ਦਹਿਲੀਜ਼ ਚ ਕਦਮ ਰੱਖਦਿਆਂ ਕੁੱਜ ਇਸ ਤਰਾਂ ਸੋਚ ਨਾਲ ਹੀ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਕਿਧਰੇ ਹੋਰ ਸਵਰਗ ਜਾਂ ਨਰਕ ਦੀ ਭਾਲ ਨਾ ਕਰਨੀ ਪਵੇ।
ਬਾਕੀ ਮੇਰੇ ਵਲੋਂ ਅਾਪ ਸਭ ਨੂੰ ਨਵੇਂ ਸਾਲ 2022 ਦੀ ਬਹੁਤ ਬਹੁਤ ਵਧਾਈ ਹੋਵੇ । ਅਾਪ ਸਭਨਾਂ ਵਾਸਤੇ ਇਹ ਨਵਾਂ ਸਾਲ ਬਹੁਤ ਹੀ ਮੰਗਲਮਈ ਹੋਵੇ, ਅਪਾਰ ਸਫਲਤਾ, ਤੰਦਰੁਸਤੀ ਅਤੇ ਮੁਰਾਦਾਂ ਪੂਰੀਆਂ ਕਰਨ ਵਾਲਾ ਵਰ੍ਹਾ ਹੋਵੇ ।
ਹਾਂ ਸੱਚ ! ਇਕ ਗੱਲ ਇਸ ਮੌਕੇ ਹੋਰ ਜਰੂਰ ਕਰਿਓ ਕਿ ਅਾਪਣੇ ਅਗਲੇ ਸਮੇ ਵਾਸਤੇ ਕੋਈ ਮਤਾ ਜਰੂਰ ਪਾਿੲਓ ਤੇ ਉਸ ਨੂੰ ਨਵੇਂ ਸਾਲ ਵਿਚ ਪੁਰਾ ਕਰਨ ਦਾ ਯਤਨ ਵੀ ਕਰਿਓ । ਇਹ ਮਤਾ ਤੁਸੀਂ ਗੁਪਤ ਤੌਰ ਤੇ ਵੀ ਪਾ ਸਕਦੇ ਹੋ ਅਰਥਾਤ ਕਿਸੇ ਨੂੰ ਇਸ ਬਾਰੇ ਜਾਣੂ ਕਰਾਉਣਾ ਜਰੂਰੀ ਨਹੀਂ । ਇਹ ਮਤਾ ਆਪਣੀੋਾ ਕੋਈ ਇਕ ਕਦੋਂ ਕੱਦਾਂ ਚਾਰ ਪੰਜ ਬੁਰੀਆਂ ਆਦਤਾਂ ਨੂੰ ਤਿਆਗਣ ਦਾ ਵੀ ਹੋ ਸਕਦਾ ਹੈ ਜਾਂ ਚੰਗੀਆਂ ਆਦਤਾਂ ਨੂੰ ਦਿ੍ਰੜਤਾ ਨਾਲ ਜਾਰੀ ਰੱਖਣ ਦਾ ਵੀ ਹੋ ਸਕਦਾ ਹੈ । ਕਿਸੇ ਪਰੋਜੈਕਟ ਨੂੰ ਸ਼ੁਰੂ ਕਰਨ ਤੇ ਉਸ ਨੂੰ ਨੇਪਰੇ ਚਾੜ੍ਹਨਾ ਵੀ ਹੋ ਸਕਦਾ ਜਾਂ ਜੋ ਵੀ ਤੁਹਾਡੀਆਂ ਜੀਵਨ ਸਥਿਤੀਆਂ ਮੁਤਾਬਿਕ ਲ਼ੌੜੀਂਦਾ ਜਾਂ ਢੁਕਵਾਂ ਹੋਵੇ, ਪਾ ਸਕਦੇ ਹੋ । ਇਸ ਤਰਾਂ ਕਰਕੇ ਜੀਵਨ ਚ ਇਕਸਾਰਤਾ, ਅਨੁਸ਼ਾਸਨ ਤੇ ਪ੍ਰਤੀਬੱਧਤਾ ਤਾਂ ਆਵੇਗੀ ਹੀ ਇਸ ਦੇ ਨਾਲ ਹੀ ਪਾਏ ਹੋਏ ਮਤੇ ਨੂੰ ਪੂਰਾ ਕਰ ਲੈਣ ‘ਤੇ ਅੰਤਾਂ ਦੀ ਖੁਸ਼ੀ ਤੇ ਸੰਤੁਸ਼ਟੀ ਵੀ ਪਰਾਪਤ ਹੋਵੇਗੀ । ਹਮੇਸ਼ਾ ਘੁੱਗ ਵਸੋ, ਤੰਦਰੁਸਤ, ਖੁਸ਼ ਤੇ ਖੁਸ਼ਹਾਲ ਰਹੋ, ਜੀਊਂਦੇ ਵਸਦੇ ਤੇ ਆਬਾਦ ਰਹੋ । ਇਕ ਵਾਰ ਫਿਰ ਨਵੇਂ ਵਰ੍ਹੇ ਵਾਸਤੇ ਬਹੁਤ ਬਹੁਤ ਮੁਬਾਰਕਾਂ ਤੇ ਹਾਰਦਿਕ ਸ਼ੁਭਕਾਮਨਾਵਾਂ ।