ਫ਼ਰਾਂਸ – ਯੂਰਪ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਫ਼ਰਾਂਸ ’ਚ ਪਿਛਲੇ ਚਾਰ ਦਿਨਾਂ ’ਚ ਦੋ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ। ਸ਼ਨਿੱਚਰਵਾਰ ਨੂੰ ਵੀ 2,19,126 ਨਵੇਂ ਮਾਮਲੇ ਪਾਏ ਗਏ। ਕੋਰੋਨਾ ਖਾਸ ਕਰਕੇ ਓਮੀਕ੍ਰੋਨ ਤੋਂ ਵਧਦੇ ਖ਼ਤਰੇ ਤੇ ਚਿੰਤਾ ਜਤਾਉਂਦੇ ਹੋਏ ਵਿਸ਼ਵ ਸਿਹਤ ਸੰਗਠਨ (ਡਬਲਊਐੱਚਓ) ਪ੍ਰਮੁੱਖ ਟੇਡ੍ਰੇਸ ਅੜਾਨਮ ਘੇਬ੍ਰੇਸਸ ਨੇ ਕੋਰੋਨਾ ਮਹਾਮਾਰੀ ਨੂੰ ਖ਼ਤਮ ਕਰਨ ਲਈ ਟੀਕਾਕਰਨ ਤੇ ਹੋਰ ਸਾਧਨਾਂ ’ਚ ਦੇਸ਼ਾਂ ’ਚ ਸਮਾਨਤਾ ਤੇ ਜ਼ੋਰ ਦਿੱਤਾ ਹੈ।
ਅਮਰੀਕਾ ’ਚ ਫਿਰ ਤੋਂ ਹਾਲਾਤ ਵਿਗੜ ਗਏ ਹਨ। ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਲੱਗੀ ਹੋਈ ਹੈ। ਆਈਸੀਯੂ ’ਚ 70 ਫੀਸਦੀ ਬੈੱਡ ਭਰ ਚੁੱਕੇ ਹਨ। ਅਮਰੀਕਾ ’ਚ ਹੁਣ ਤਕ 53,795,407 ਮਾਮਲੇ ਆ ਚੁੱਕੇ ਹਨ ਤੇ ਮਹਾਮਾਰੀ ਨਾਲ ਹੁਣ ਤਕ 820,355 ਮੌਤਾਂ ਹੋ ਚੁੱਕੀਆਂ ਹਨ।ਮਾਮਲਿਆਂ ਦੇ ਚਲਦੇ ਅਮਰੀਕਾ ’ਚ ਲਗਾਤਾਰ ਉਡਾਣਾਂ ਰੱਦ ਹੋ ਰਹੀਆਂ ਹਨ। ਸ਼ਨਿੱਚਰਵਾਰ ਦੀ ਅੱਧੀ ਰਾਤ ਤਕ 2300 ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਸ ’ਚ ਕਈ ਉਡਾਣਾਂ ਖ਼ਰਾਬ ਮੌਸਮ ਦੀ ਵਜ੍ਹਾਂ ਕਰਕੇ ਵੀ ਰੱਦ ਹੋਈਆਂ ਹਨ।ਰਿਪੋਰਟ ਦੇ ਮੁਤਾਬਕ ਬਰਤਾਨੀਆ ਦੇ ਇੰਗਲੈਂਡ ਪ੍ਰਾਂਤ ’ਚ ਸ਼ਨਿੱਚਰਵਾਰ ’ਚ ਇਕ ਦਿਨ ’ਚ 1,62,572 ਕੇਸ ਮਿਲੇ ਹਨ ਚੇ 154 ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ ’ਚ ਸ਼ਨਿੱਚਰਵਾਰ ਨੂੰ ਕੋਰੋਨਾ ਦੇ 141,262 ਮਾਮਲੇ ਸਾਹਮਣੇ ਆਏ ਹਨ ਤੇ 111 ਲੋਕਾਂ ਦੀ ਮੌਤ ਹੋਈ ਹੈ।ਰੂਸ ’ਚ ਮਾਮਲਿਆਂ ਦੀ ਸੰਖਿਆ ’ਚ ਕਮੀ ਜ਼ਰੂਰ ਆਈ ਹੈ ਪਰ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। ਰੂਸ ’ਚ ਇਕ ਦਿਨ ’ਚ 19,751 ਮਾਮਲੇ ਸਾਹਮਣੇ ਆਏ ਹਨ ਤੇ 847 ਮੌਤਾਂ ਹੋਈਆਂ ਹਨ। ਦੱਖਣੀ ਅਫਰੀਕਾ ’ਚ ਰਾਹਤ ਮਿਲਣ ਦੇ ਆਸਾਰ ਦੱਖਣੀ ਅਫਰੀਕਾ ’ਚ ਮਹਾਮਾਰੀ ਦੀ ਚੌਥੀ ਲਹਿਰ ਖਤਮ ਹੋਣ ਦੇ ਸੰਕੇਤ ਮਿਲ ਰਹੇ ਹਨ। ਉੱਥੇ ਹੀ ਚੀਨ ’ਚ ਮਹਾਮਾਰੀ ਨੇ ਨਵੇਂ ਸਾਲ ਦੇ ਜ਼ਸ਼ਨ ਨੂੰ ਵੀ ਫਿੱਕਾ ਕਰ ਦਿੱਤਾ ਹੈ। ਤੁਰਕੀ, ਗ੍ਰੀਸ ਤੇ ਸਪੇਨ ’ਚ ਵੀ ਮਾਮਲੇ ਵਧ ਰਹੇ ਹਨ।