Sport

ਸਪੇਨ ਤੇ ਪੋਲੈਂਡ ਨੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਹਾਸਲ ਕੀਤੀ ਦੂਸਰੀ ਜਿੱਤ

ਸਿਡਨੀ – ਸਪੇਨ ਤੇ ਪੋਲੈਂਡ ਨੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇਥੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਰਾਬਰਟੋ ਬਾਤਿਸਤਾ ਆਗੁਤ ਨੇ ਕੈਸਪਰ ਰੂਡ ਨੂੰ 6-4, 7-6 (4) ਨਾਲ ਹਰਾ ਕੇ ਸਪੇਨ ਨੂੰ ਨਾਰਵੇ ’ਤੇ 2-0 ਨਾਲ ਜੇਤੂ ਬੜਤ ਦਿਵਾਈ। ਇਸ ਤੋਂ ਪਹਿਲਾਂ ਪਾਬਲੋ ਕਾਰੇਨੋ ਬੁਸਤਾ ਨੇ ਵਿਕਟਰ ਡੁਰਾਸੋਵਿਕ ਨੂੰ 6-3, 6-3 ਨਾਲ ਹਰਾਇਆ ਸੀ। ਇਸ ਟੀਮ ਮੁਕਾਬਲੇ ’ਚ ਆਗੁਤ ਦਾ ਸਿੰਗਲਜ਼ ’ਚ ਰਿਕਾਰਡ ਹੁਣ 9-2 ਹੋ ਗਿਆ ਹੈ। ਇਸੇ ਵਿਚ ਕਾਮਿਲ ਮੈਜਕ੍ਰੈਕ ਨੇ ਅਲੇਕਸਾਂਦਰ ਬਖਸ਼ੀ ਨੂੰ 6-1, 6-1 ਤੋਂ ਹਰਾ ਕੇ ਪੋਲੈਂਡ ਨੂੰ ਜਾਰਜੀਆ ’ਤੇ ਸ਼ੁਰੂਆਤੀ ਬੜਤ ਦਿਵਾਈ। ਹੁਬਰਟ ਹੁਰਕਾਜ ਨੇ ਦੂਸਰੇ ਸਿੰਗਲਜ਼ ਮੁਕਾਬਲੇ ’ਚ ਅਲੇਕਸਾਂਦਰ ਮੇਟ੍ਰੇਵੇਲੀ ਨੂੰ 6-7 (5), 6-3, 6-1 ਨਾਲ ਹਰਾ ਕੇ ਡਬਲਜ਼ ਮੁਕਾਬਲੇ ਤੋਂ ਪਹਿਲਾਂ ਹੀ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ।

ਬਾਅਦ ’ਚ ਸਪੇਨ ਤੇ ਪੋਲੈਂਡ ਨੇ ਆਪਣੇ-ਆਪਣੇ ਡਬਲਜ਼ ਮੁਕਾਬਲੇ 3-0 ਨਾਲ ਜਿੱਤੇ। ਪੋਲੈਂਡ ਬੁੱਧਵਾਰ ਨੂੰ ਆਪਣੇ ਅਗਲੇ ਗਰੁੱਪ ਮੁਕਾਬਲੇ ’ਚ ਜੇਕਰ ਅਰਜਨਟੀਨਾ ਨੂੰ ਹਰਾ ਦਿੰਦਾ ਹੈ ਤਾਂ ਉਹ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਵੇਗਾ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin