Punjab

1626 ਕਰੋੜ ਦੀ ਧੋਖਾਦੇਹੀ ਮਾਮਲੇ ‘ਚ ਸੀਬੀਆਈ ਨੇ ਇਕੱਠੇ ਕੀਤੇ ਅਹਿਮ ਸਬੂਤ

ਚੰਡੀਗੜ੍ਹ – ਕੇਂਦਰ ਜਾਂਚ ਬਿਊਰੋ (ਸੀਬੀਆਈ) ਨੇ 1626 ਕਰੋੜ ਰੁਪਏ ਦੀ ਬੈਂਕ ਧੋਖਾਦੇਹੀ ਦੇ ਮਾਮਲੇ ’ਚ ਚੰਡੀਗੜ੍ਹ ਤੇ ਪੰਜਾਬ ਦੇ ਕੁਝ ਟਿਕਾਣਿਆਂ ’ਤੇ ਤਿੰਨ ਘੰਟੇ ਤਕ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਨੇ ਮਾਮਲੇ ਨਾਲ ਜੁੜੇ ਕਈ ਅਹਿਮ ਸਬੂਤ ਇਕੱਠੇ ਕਰਨ ਤੋਂ ਬਾਅਦ ਵਾਪਸ ਚਲੀ ਗਈ। ਉੱਥੇ, ਚੰਡੀਗੜ੍ਹ ਤੇ ਪੰਜਾਬ ਦੇ ਇਨ੍ਹਾਂ ਟਿਕਾਣਿਆਂ ’ਤੇ 1626 ਕਰੋੜ ਰੁਪਏ ਦੀ ਬੈਂਕ ਧੋਖਾਦੇਹੀ ਦੇ ਦੋਸ਼ ’ਚ ਦਵਾਈ ਕੰਪਨੀ ਦੇ ਨਿਰਦੇਸ਼ਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਦੂਜੀ ਵਾਰ ਛਾਪੇਮਾਰੀ ਹੋਈ ਹੈ।31 ਦਸੰਬਰ 2021 ਨੂੰ ਚੰਡੀਗੜ੍ਹ, ਪੰਚਕੂਲਾ, ਲੁਧਿਆਣਾ, ਫਰੀਦਾਬਾਦ ਅਤੇ ਦਿੱਲੀ ਵਿਚ ਸਥਿਤ ਇਕ ਦਵਾਈ ਕੰਪਨੀਆਂ ਦੀਆਂ 12 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਉਦੋਂ ਸੀਬੀਆਈ ਨੇ ਕੰਪਨੀ ਦੇ ਨਿਰਦੇਸ਼ਕਾਂ ਨੇ ਖੰਗਾਲਿਆ ਸੀ। ਉਸ ਵੇਲੇ ਇਸ ਦੌਰਾਨ ਲਗਪਗ 1,58,96,000 ਰੁਪਏ ਦੀ ਨਕਦੀ, ਇਤਰਾਜ਼ਯੋਗ ਦਸਤਾਵੇਜ਼, ਲੇਖ ਬਰਾਮਦ ਕੀਤੇ ਗਏ। ਜਾਂਚ ਏਜੰਸੀ ਦੇ ਅਹੁਦੇਦਾਰਾਂ ਅਨੁਸਾਰ ਮਾਮਲੇ ’ਚ ਹਾਲੇ ਤਕ ਜਾਂਚ ਜਾਰੀ ਹੈ।ਸੀਬੀਆਈ ਸੂਤਰਾਂ ਦੇ ਅਨੁਸਾਰ ਉਨ੍ਹਾਂ ਨੇ ਸੈਂਟਰਲ ਬੈਂਕ ਆਫ ਇੰਡੀਆ ਤੇ ਹੋਰ ਮੈਂਬਰ ਬੈਂਕਾਂ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਸਥਿਤ ਪੈਰਾਬੋਲਿਕ ਡਰੱਗਜ਼ ਲਿਮਿਟਿਡ ਕੰਪਨੀ ਤੇ ਪ੍ਰਬੰਧਕ ਨਿਰਦੇਸ਼ਕ, ਹੋਰ ਨਿਰਦੇਸ਼ਕਾਂ, ਗਾਰੰਟਰਾਂ ਤੇ ਅਣਪਛਾਤੇ ਲੋਕ ਸੇਵਕਾਂ/ਨਿਜੀ ਵਿਅਕਤੀਆਂ ਸਮੇਤ ਹੋਰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਬੈਂਕਾਂ ਨੇ ਲਗਪਗ 1626.74 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਦੋਸ਼ ਹੈ ਕਿ ਉਕਤ ਨਿਜੀ ਕੰਪਨੀ ਦਵਾਈਆਂ ਦੇ ਨਿਰਮਾਣ ’ਚ ਕੰਮ ਕਰਦੇ ਹਨ। ਉਕਤ ਮੁਲਜ਼ਮਾਂ ਨੇ ਅਪਰਾਧਿਕ ਸਾਜ਼ਿਸ਼, ਜਾਅਲਸਾਜ਼ੀ ਕਰ ਕੇ ਬੈਂਕਾਂ ਤੋਂ ਲਗਪਗ 1626.74 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ। ਮੁਲਜ਼ਮਾਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਕਰਜ਼ਾ ਰਾਸ਼ੀ ਲਾਭ ਚੁੱਕਿਆ ਤੇ ਉਸ ਤੋਂ ਬਾਅਦ ਉਸ ਨੂੰ ਡਾਈਵਰਟ ਕਰ ਦਿੱਤਾ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin