International

ਗੋਲ਼ੀ, ਬੰਬ ਤੋਂ ਡਰ ਕੇ ਬੰਦ ਨਹੀਂ ਕਰਾਂਗੀ ਜਨਤਾ ਦੀ ਸੇਵਾ : ਸ਼ੇਖ ਹਸੀਨਾ

ਢਾਕਾ – ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਨਤਾ ਦੀ ਸੇਵਾ ਬਾਰੇ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ। ਉਨ੍ਹਾਂ ਕਿਹਾ ਹੈ ਕਿ ਉਹ ਗੋਲ਼ੀ ਤੇ ਬੰਬ ਤੋਂ ਡਰ ਕੇ ਆਪਣੇ ਕੰਮ ਤੋਂ ਪਿੱਛੇ ਨਹੀਂ ਹਟੇਗੀ। ਪ੍ਰਧਾਨ ਮੰਤਰੀ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਮੈਂ ਜਾਣਦੀ ਹਾਂ, ਅਣਗਿਣਤ ਗੋਲ਼ੀਆਂ ਤੇ ਬੰਬ ਮੇਰੀ ਉਡੀਕ ਕਰ ਰਹੇ ਹਨ। ਮੈਂ ਉਨ੍ਹਾਂ ਦੀ ਕਦੀ ਪਰਵਾਹ ਨਹੀਂ ਕਰਦੀ। ਮੈਂ ਲੋਕਾਂ ਦਾ ਭਵਿੱਖ ਬਦਲਣ ਲਈ ਕੰਮ ਕਰ ਰਹੀ ਹਾਂ ਤੇ ਮੈਂ ਯਕੀਨੀ ਤੌਰ ’ਤੇ ਇਹ ਕਰਾਂਗੀ। ਹਸੀਨਾ ਨੇ ਬੰਗਬੰਧੂ ਕੌਮਾਂਤਰੀ ਕਾਨਫਰੰਸ ਸੈਂਟਰ ’ਚ ਬੰਗਲਾਦੇਸ਼ ਨੂੰ ਸੰਯੁਕਤ ਰਾਸ਼ਟਰ ਵੱਲੋਂ ਗ਼ੈਰ ਰਸਮੀ ਤੌਰ ’ਤੇ ਵਿਕਾਸਸ਼ੀਲ ਦੇਸ਼ ਦੇ ਰੂਪ ’ਚ ਮਾਨਤਾ ਦਿੱਤੇ ਜਾਣ ਬਾਰੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ।ਬੰਗਲਾਦੇਸ਼ ਦੀ ਗਣਤੰਤਰੀ ਪਾਰਟੀ ਨੇ ਉਪ ਰਾਸ਼ਟਰਪਤੀ ਅਬਦੁਲ ਹਾਮਿਦ ਤੋਂ ਮੁਕਤ ਸੰਗਰਾਮ ਵਿਰੋਧੀ ਲੋਕਾਂ ਤੇ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਦਾ ਮੈਂਬਰ ਨਹੀਂ ਬਣਾਏ ਜਾਣ ਦੀ ਅਪੀਲ ਕੀਤੀ ਹੈ। ਪਾਰਟੀ ਨੇ ਅਜਿਹੇ ਲੋਕਾਂ ਦੇ ਅਗਲੀ ਚੋਣ ਲੜਨ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ।

Related posts

ਅਮਰੀਕਾ ਵਿੱਚ H1B ਜਾਂ L1 ਵੀਜ਼ਾ ਵਾਲਿਆਂ ਨੂੰ ਵੱਡੀ ਰਾਹਤ !

admin

ਕਰਜ਼਼ੇ ਦਾ ਬੋਝ: ਟਰੰਪ ਕਿਵੇਂ ਬਨਾਉਣਗੇ ਅਮਰੀਕਾ ਨੂੰ ਇੱਕ ਨਵਾਂ ਦੇਸ਼ ?

admin

‘ਕੁਆਡ’ ਕੌਮਾਂਤਰੀ ਕਾਨੂੰਨਾਂ ਨੂੰ ਕਾਇਮ ਰੱਖਣ ਲਈ ਵਚਨਬੱਧ !

admin