ਪਟਿਆਲਾ – ਸਰਕਾਰੀ ਮੈਡੀਕਲ ਕਾਲਜ਼ ਦੇ 102 ਡਾਕਟਰਾਂ ਵਿਦਿਆਰਥੀਆਂ ਤੇ ਪੈਰਾ ਮੈਡੀਕਲ ਸਟਾਫ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਨ੍ਹਾਂ ਨੂੰ ਜਿੱਥੇ ਘਰਾਂ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ ਉੱਥੇ ਹੀ ਜੂਨੀਅਰ ਰੈਜੀਡੈਂਟਸ ਤੇ ਸੀਨੀਅਰ ਰੈਜੀਡੈਂਸ ਦੇ ਹੋਸਟਲ ਵੀ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਦੱਸਣਾ ਬਣਦਾ ਹੈ ਇਸ ਤੋਂ ਪਹਿਲਾਂ ਥਾਪਰ ਕਾਲਜ ਦੇ 93 ਵਿਦਿਆਰਥੀਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਤੇ ਉਦੋਂ ਪਹਿਲੇ ਸਾਲ ਦੀਆਂ ਪ੍ਰੀਖਿਆਵਾਂ ਵੀ ਕਾਲਜ ਪ੍ਰਬੰਧਕਾਂ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਲੁਧਿਆਣਾ ਡੀਐਮਸੀ ਦੇ ਮਲਕਪੁਰ ਬੇਟ ਸਥਿਤ ਨਰਸਿੰਗ ਕਾਲਜ ‘ਚ 42 ਨਰਸਿੰਗ ਵਿਦਿਆਰਥੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਇਹ ਸਾਰੇ B.Sc ਨਰਸਿੰਗ ਪਹਿਲੇ ਸਾਲ ਦੇ ਵਿਦਿਆਰਥੀ ਪਾਜ਼ੇਟਿਵ ਹਨ। DMC ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਡਾ ਸੰਦੀਪ ਹੰਸ ਨੇ ਕਿਹਾ ਕਿ ਸੋਮਵਾਰ ਨੂੰ 143 ਕੇਸ ਕੋਰੋਨਾ ਪਾਜ਼ਿਟਿਵ ਆਏ ਸਨ ਜਿਨ੍ਹਾਂ ਵਿੱਚ 102 ਡਾਕਟਰ ਪੈਰਾਮੈਡੀਕਲ ਸਟਾਫ ਤੇ ਵਿਦਿਆਰਥੀ ਵੀ ਸ਼ਾਮਲ ਸਨ। ਮੌਜੂਦਾ ਸਮੇਂ ਮੈਡੀਕਲ ਕਾਲਜ ਦੇ ਹੋਸਟਲਾਂ ਚ ਇੱਕ ਹਜ਼ਾਰ ਦੇ ਕਰੀਬ ਵਿਦਿਆਰਥੀ ਰਹਿ ਰਹੇ ਹਨ । ਇਸ ਦੇ ਨਾਲ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਬਣੇ ਹੋਸਟਲ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਜਿਸ ਵਿੱਚ 50 ਡਾਕਟਰ ਤੇ ਵਿਦਿਆਰਥੀ ਰਹਿ ਰਹੇ ਹਨ।ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਚ 5 ਤੇ 7 ਡਾ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ । ਇੱਥੇ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਦੇ ਟੈਸਟ ਕਰਵਾ ਕੇ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ । ਜਿਨ੍ਹਾਂ ਦੀ ਰਿਪੋਰਟ ਉਨ੍ਹਾਂ ਨੂੰ ਆਨਲਾਈਨ ਭੇਜ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਕਾਲਜ ਪ੍ਰਿੰਸੀਪਲ ਡਾ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਟੈਸਟ ਕਰਵਾ ਕੇ ਘਰ ਵਾਪਸ ਚਲੇ ਜਾਣ ਉਨ੍ਹਾਂ ਦੀ ਰਿਪੋਰਟ ਆਨਲਾਈਨ ਉਨ੍ਹਾਂ ਨੂੰ ਭੇਜ ਦਿੱਤੀ ਜਾਵੇਗੀ ਰਾਜਿੰਦਰਾ ਹਸਪਤਾਲ ਦੀ ਔਰਥੋਪੈਡਿਕ ਵਰਕਸ਼ਾਪ ਵਿੱਚ ਅੱਜ ਵੱਡੀ ਗਿਣਤੀ ਵਿਚ ਵਿਦਿਆਰਥੀ ਟੈਸਟ ਕਰਾਉਣ ਲਈ ਵੀ ਪੁੱਜੇ ਸਨ। ਐੱਮਬੀਬੀਐੱਸ ਦੇ ਵਿਦਿਆਰਥੀਆਂ ਦੀਆਂ 14 ਜਨਵਰੀ ਨੂੰ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ ਇਸ ਸੰਬੰਧੀ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਂਜ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਘਰਾਂ ਵਿੱਚ ਭੇਜ ਦਿੱਤਾ ਗਿਆ ਹੈ। ਜੇਕਰ ਪ੍ਰੀਖਿਆ ਸਬੰਧੀ ਗੱਲ ਕੀਤੀ ਜਾਵੇ ਤਾਂ ਇਸ ਸੰਬੰਧ ਵਿੱਚ ਬਾਬਾ ਫਰੀਦਕੋਟ ਯੂਨੀਵਰਸਿਟੀ ਵਲੋਂ ਫੈਸਲਾ ਲਿਆ ਜਾਵੇਗਾ ਕਿ ਕੋਰੋਨਾ ਦੇ ਹਾਲਾਤ ਦੇ ਚਲਦਿਆਂ ਪ੍ਰੀਖਿਆਵਾਂ ਲੈਣੀਆਂ ਹਨ ਜਾਂ ਨਹੀਂ ਲੈਣੀਆਂ ਹਨ।