ਨਵੀਂ ਦਿੱਲੀ – ਆਈਸੀਸੀ ਵੂਮੈਨ ਵਿਸ਼ਵ ਕੱਪ 2022 ਦੇ ਲਈ ਭਾਰਤੀ ਮਹਿਲਾ ਟੀਮ ਦੀ ਘੋਸ਼ਣਾ ਹੋ ਗਈ ਹੈ। ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ 5 ਮੈਚਾਂ ਦੀ ਵਨ ਡੇ ਸੀਰੀਜ਼ ਤੇ ਇਕ ਟੀ20 ਇੰਟਰਨੈਸ਼ਨਲ ਮੈਚ ’ਚ ਨਿਊਜ਼ੀਲੈਂਡ ਦੇ ਖ਼ਿਲਾਫ ਭਿੜਨਾ ਹੋਵੇਗਾ। ਇਸ ਵਨਡੇ ਸੀਰੀਜ਼ ਲਈ ਵੀ ਮਹਿਲਾ ਟੀਮ ਦਾ ਐਲਾਨ ਹੋ ਗਿਆ ਹੈ। ਮਿਤਾਲੀ ਰਾਜ ਦੀ ਕਪਤਾਨੀ ਵਾਲੀ ਟੀਮ 11 ਫਰਵਰੀ ਤੋਂ ਨਿਊਜ਼ੀਲੈਂਡ ਖ਼ਿਲਾਫ ਪੰਜ ਮੈਚਾਂ ਦੀ ਵਨਡੇ ਸੀਰੀਜ਼ ’ਚ ਉੱਤਰੇਗੀ। ਵੂਮੈਨ ਕ੍ਰਿਕਟ ਵਿਸ਼ਵ ਕੱਪ 2022 ਦੀ ਸ਼ੁਰੂਆਤ 6 ਮਾਰਚ ਤੋਂ ਹੋਵੇਗੀ, ਜਦ ਟੀਮ ਇੰਡੀਆ ਆਪਣੇ ਪਹਿਲੇ ਮੈਚ ’ਚ ਪਾਕਿਸਤਾਨ ਨਾਲ ਭਿੜੇਗੀ। ਕ੍ਰਿਕਟ ਵਿਸ਼ਵ ਕੱਪ ਤੇ ਵਨਡੇ ਸੀਰੀਜ਼ ਲਈ 15 ਮੈਂਬਰੀ ਟੀਮ ਦੀ ਚੋਣ ਹੋਈ ਹੈ। ਜਦਕਿ ਟੀ20 ਸੀਰੀਜ਼ ਦੇ ਇਕਦਿਨਾਂ ਮੁਕਾਬਲੇ ਲਈ 16 ਮੈਂਬਰੀ ਟੀਮ ਦੀ ਚੋਣ ਹੋਈ ਹੈ। ਜਿਸ ਦੀ ਕਪਤਾਨ ਹਰਮਨਪ੍ਰੀਤ ਕੌਰ ਹੈ। ਮਿਤਾਲੀ ਰਾਜ(ਕਪਤਾਨ), ਹਰਮਨਪ੍ਰੀਤ ਕੌਰ(ਉੱਪਕਪਤਾਨ), ਸਮਿ੍ਰਤੀ ਮੰਧਾਨਾ, ਸ਼ੇਫਾਲੀ ਵਰਮਾ,ਯਾਸਿਤਕਾ ਭਾਟੀਆ, ਦੀਪਤੀ ਸ਼ਰਮਾ,ਰਿਚਾ ਘੋਸ਼(ਵਿਕੇਟ ਕੀਪਰ), ਸਨੇਹ ਰਾਣਾ,ਝੂਲਣ ਗੋਸ਼ਵਾਮੀ,ਪੂਜਾ ਵਸਤਰਕਰ,ਮੇਘਨਾ ਸਿੰਘ,ਰੇਣੂਕਾ ਸਿੰਘ ਠਾਕੁਰ, ਤਾਨੀਆ ਭੱਟ(ਵਿਕੇਟ ਕੀਪਰ), ਰਾਜੇਸ਼ਵਰੀ ਗਾਏਕਵਾੜ ਤੇ ਪੂਨਮ ਯਾਦਵ। ਭਾਰਤ ਤੇ ਨਿਊਂਜ਼ੀਲੈਂਡ ’ਚ ਇਕਦਿਨਾਂ ਟੀ 20 ਇੰਟਰਨੈਸ਼ਨਲ ਮੈਚ 9 ਫਰਵਰੀ ਨੂੰ ਖੇਡਿਆ ਜਾਵੇਗਾ। ਹਰਮਨਪ੍ਰੀਤ ਕੌਰ ਇਸ ਟੀਮ ਦੀ ਕਪਤਾਨ ਹੋਵੇਗੀ। ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਰਤੀ ਮੰਧਾਨਾ(ਉਪਕਪਤਾਨ), ਸ਼ੇਫਾਲੀ ਵਰਮਾ, ਯਾਸਤਿਕਾ ਭਾਟੀਆ,ਦੀਪਿਤੀ ਸ਼ਰਮਾ, ਰਿਚਾ ਘੋਸ਼(ਵਿਕੇਟਕੀਪਰ), ਸਨੇਹ ਰਾਣਾ, ਪੂਜਾ ਵਸਕਰਤਰ, ਮੇਘਨਾ ਸਿੰਘ,ਰੇਣੂਕਾ ਸਿੰਘ ਠਾਕੁਰ, ਤਾਨੀਆ ਭਾਟੀਆ (ਵਿਕੇਟ ਕੀਪਰ),ਰਾਜੇਸ਼ਵਰੀ ਗਾਏਕਵਾੜ, ਪੂਨਮ ਯਾਦਵ,ਏਕਤਾ ਬਿਸ਼ਟ, ਐੱਸ ਮੇਘਨਾ ਤੇ ਸਿਮਰਨ ਦਿਲ ਬਹਾਦੁਰ।
