ਨਵੀਂ ਦਿੱਲੀ – ਭਾਰਤ ’ਚ ਕੋਰੋਨਾ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਬੀਤੇ 24 ਘੰਟੇ ’ਚ ਦੇਸ਼ ’ਚ 1 ਲੱਖ 17 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 30,836 ਲੋਕ ਠੀਕ ਹੋ ਗਏ ਜਦਕਿ 302 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ 6 ਜੂਨ 2021 ਨੂੰ ਕੋਰੋਨਾ ਦੇ ਕੁੱਲ 1 ਲੱਖ 636 ਮਾਮਲੇ ਸਾਹਮਣੇ ਆਏ ਸੀ। ਭਾਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ(ਆਈਸੀਐੱਮਆਰ) ਨੇ ਦੱਸਿਆ ਕਿ ਭਾਰਤ ’ਚ ਵੀਰਵਾਰ ਨੂੰ ਕੋਰੋਨਾ ਵਾਇਰਸ ਲਈ 15,13,377 ਸੈਂਪਲ ਟੈਸਟ ਕੀਤੇ ਗਏ ਸੀ। 6 ਜਨਵਰੀ ਤੱਕ ਕੁੱਲ 68,68,19,128 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
previous post