India

ਰੋਟੀਆਂ ਬਣਾਉਣ ਲਈ ਗੁੰਨ੍ਹੇ ਆਟੇ ‘ਤੇ ਥੁੱਕਣ ਵਾਲਾ ਰਸੋਈਆ 5 ਸਾਥੀਆਂ ਸਣੇ ਗ੍ਰਿਫ਼ਤਾਰ

ਕਾਕੋਰੀ – ਹੇਅਰ ਸਟਾਈਲਿਸਟ ਜਾਵੇਦ ਹਬੀਬ ਤੋਂ ਬਾਅਦ ਹੁਣ ਲਖਨਊ ਦੇ ਬਾਹਰੀ ਇਲਾਕੇ ‘ਚ ਸਥਿਤ ਕਾਕੋਰੀ ‘ਚ ਇਕ ਸੜਕ ਕਿਨਾਰੇ ਢਾਬੇ ‘ਚ ਇਕ ਰਸੋਈਆ ਜੋ ‘ਰੋਟੀਆਂ’ (ਫਲੈਟ ਬਰੈੱਡ) ਬਣਾਉਣ ਲਈ ਆਟੇ ‘ਤੇ ਥੁੱਕਦਾ ਕੈਮਰੇ ‘ਚ ਕੈਦ ਹੋ ਗਿਆ ਸੀ, ਨੂੰ ਉਸ ਦੇ ਪੰਜ ਸਹਾਇਕਾਂ – ਦਾਨਿਸ਼, ਹਾਫਿਜ਼, ਮੁਖਤਾਰ, ਫਿਰੋਜ਼ ਅਤੇ ਅਨਵਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਕਲਿੱਪ ‘ਚ ਰਸੋਈਏ ਦੇ ਨਾਲ ਖੜ੍ਹੇ ਹਨ ਤੇ ਉਸ ਨੂੰ ਥੁੱਕ ਸੁੱਟਦੇ ਹੋਏ ਦੇਖ ਰਹੇ ਹਨ। ਘਟਨਾ ਦੀ 22 ਸੈਕੰਡ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਕਾਕੋਰੀ ਦੇ ਸਹਾਇਕ ਪੁਲਿਸ ਕਮਿਸ਼ਨਰ ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ਢਾਬਾ ਮਾਲਕ ਯਾਕੂਬ ਨੂੰ ਵੀ ਰਸੋਈਏ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਮਾਰ ਨੇ ਕਿਹਾ ਕਿ ਦੋਸ਼ੀਆਂ ‘ਤੇ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਨਾਲ ਹੀ ਕਿਸੇ ਬਿਮਾਰੀ ਜਾਂ ਲਾਗ ਫੈਲਾਉਣ ਦੀ ਸੰਭਾਵਨਾ ਅਤੇ ਲਾਗ ਫੈਲਾਉਣ ਲਈ ਕੀਤੇ ਗਏ ਖ਼ਤਰਨਾਕ ਕੰਮ ਦੇ ਦੋਸ਼ਾਂ ਦੇ ਨਾਲ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸੁਸ਼ੀਲ ਰਾਜਪੂਤ ਨੇ ਅਪਲੋਡ ਕੀਤਾ ਸੀ। ਵੀਡੀਓ ਨੂੰ ਦੂਰੋਂ ਸ਼ੂਟ ਕੀਤਾ ਗਿਆ ਹੈ ਤੇ ਇਹ ਸਪੱਸ਼ਟ ਨਹੀਂ ਹੈ ਕਿ ਰਸੋਈਆ ਅਸਲ ਵਿਚ ਥੁੱਕ ਰਿਹਾ ਹੈ ਜਾਂ ਨਹੀਂ। ਪੁਲਿਸ ਮਾਮਲੇ ਦੀ ਤਕਨੀਕੀ ਜਾਂਚ ਕਰਵਾਏਗੀ। ਪਿਛਲੇ ਸਾਲ ਫਰਵਰੀ ਵਿਚ ਇੱਕ ਨੌਸ਼ਾਦ ਨੂੰ ਮੇਰਠ ‘ਚ ਰੋਟੀ ਦੇ ਆਟੇ ‘ਤੇ ਥੁੱਕਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੜਿਆ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ 10-15 ਸਾਲਾਂ ਤੋਂ ਰੋਟੀਆਂ ਬਣਾ ਰਿਹਾ ਹੈ ਅਤੇ ਸ਼ੁਰੂ ਤੋਂ ਹੀ ਰੋਟੀਆਂ ’ਤੇ ਥੁੱਕਦਾ ਆ ਰਿਹਾ ਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin