Bollywood

ਸਾਈਨਾ ਨੇਹਵਾਲ ਨਾਲ ਵਿਵਾਦਤ ਟਵੀਟ ਤੋਂ ਬਾਅਦ ਐਕਟਰ ਸਿਧਾਰਥ ਨੇ ਮੰਗੀ ਮਾਫ਼ੀ

ਨਵੀਂ ਦਿੱਲੀ – ਬਾਲੀਵੁੱਡ ਐਕਟਰ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ਲਈ ਕੀਤੀ ਗਈ ਵਿਵਾਦਤ ਟਿੱਪਣੀ ਲਈ ਮਾਫ਼ੀ ਮੰਗੀ ਹੈ। ਬੀਤੇ ਦਿਨੀਂ ਸਾਈਨਾ ਨੇਹਵਾਲ ਨੇ ਪੰਜਾਬ ਦੇ ਬਠਿੰਡਾ ’ਚ ਇਕ ਫ਼ਲਾਈਓਵਰ ’ਤੇ ਪੀਐੱਮ ਮੋਦੀ ਦੇ ਕਾਫ਼ਲੇ ਨੂੰ 20 ਮਿੰਟ ਲਈ ਰੋਕੇ ਜਾਣ ’ਤੇ ਟਵੀਟਰ ਦੇ ਜ਼ਰੀਏ ਚਿੰਤਾ ਜਤਾਈ ਸੀ।  ਇਸ ’ਤੇ ਸਾਈਨਾ ਨੇਹਵਾਲ ਦੇ ਟਵੀਟ ’ਤੇ ਸਿਧਾਰਥ ਨੇ ਵਿਵਾਦਤ ਟਵੀਟ ਕੀਤਾ ਸੀ। ਹੁਣ ਉਸ ਨੇ ਸ਼ੋਸ਼ਲ ਮੀਡੀਆ ਦੇ ਜ਼ਰੀਏ ਸਾਈਨਾ ਨੇਹਵਾਲ ਕੋਲੋਂ ਮਾਫ਼ੀ ਮੰਗੀ ਹੈ। ਉਸ ਨੇ ਆਪਣੇ ਅਧਿਕਾਰਤ ਟਵੀਟਰ ’ਤੇ ਮਾਫ਼ੀਨਾਮਾ ਸ਼ੇਅਰ ਕੀਤਾ ਹੈ। ਜਿਸ ’ਚ ਉਸ ਨੇ ਸਾਈਨਾ ਕੋਲੋਂ ਆਪਣੇ ਖ਼ਰਾਬ ਮਜ਼ਾਕ ਲਈ ਮਾਫ਼ੀ ਮੰਗੀ ਹੈ। ਉਸ ਨੇ ਆਪਣੇ ਮਾਫ਼ੀਨਾਮੇ ’ਚ ਲਿਖਿਆ ਹੈ,‘ ਪਿਆਰੀ ਸਾਈਨਾ,ਮੈਂ ਆਪਣੇ ਭੱਦੇ ਮਜ਼ਾਕ ਲਈ ਤੁਹਾਡੇ ਕੋਲੋਂ ਮਾਫ਼ੀ ਮੰਗਣਾ ਚਾਹੁੰਦਾ ਹਾਂ। ਮੈਂ ਤੁਹਾਡੇ ਨਾਲ ਕਈ ਗੱਲਾਂ ’ਚ ਅਸਹਿਮਤ ਹਾਂ। ਪਰ ਮੇਰੀ ਨਿਰਾਸ਼ਾ ਜਾਂ ਤੁਹਾਡਾ ਟਵੀਟ ਪੜ੍ਹਨ ਤੋਂ ਬਾਅਦ ਆਇਆ ਗੁੱਸਾ, ਮੇਰੇ ਲਹਿਜ਼ੇ ਤੇ ਸ਼ਬਦਾਂ ਨੂੰ ਸਹੀਂ ਨਹੀਂ ਠਹਿਰਾ ਸਕਦਾ। ਜੇ ਇਕ ਮਜ਼ਾਕ ਨੂੰ ਸਮਝਾਉਣ ਦੀ ਲੋੜ ਪਵੇ ਤਾਂ ਉਹ ਮਜ਼ਾਕ ਵੀ ਨਹੀਂ ਹੁੰਦਾ। ਇਸ ਲਈ ਮੈਂ ਆਪਣੇ ਮਜ਼ਾਕ ਲਈ ਮਾਫ਼ੀ ਮੰਗਦਾ ਹਾਂ।’ ਸਿਧਾਰਥ ਨੇ ਆਪਣੇ ਮਾਫ਼ੀਨਾਮੇ ’ਚ ਲਿਖਿਆ ਹੈ, ਮੈਨੂੰ ਆਪਣੇ ਸ਼ਬਦਾਂ ਦੀ ਚੋਣ ’ਤੇ ਧਿਆਨ ਦੇਣਾ ਚਾਹੀਦਾ ਸੀ। ਮੈਂ ਖ਼ੁਦ ਇਕ ਕੱਟੜ ਨਾਰੀਵਾਦੀ ਸਮੱਰਥਕ ਹਾਂ ਤੇ ਮੈਂ ਯਕੀਨ ਦਵਾਉਂਦਾ ਹਾਂ ਕਿ ਮੇਰੀ ਟਵੀਟ ’ਚ ਕੋਈ ਲਿੰਗ ਸੂਚਿਤ ਨਹੀਂ ਸੀ। ਮਾਫ਼ੀਨਾਮੇ ਦੇ ਅਖ਼ੀਰ ’ਚ ਸਿਥਾਰਥ ਨੇ ਲਿਖਿਆ, ਉਮੀਦ ਹੈ ਕਿ ਤੁਸੀਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਮੇਰੇ ਇਸ ਮਾਫ਼ੀਨਾਮੇ ਨੂੰ ਸਵੀਕਾਰ ਕਰੋਗੇ। ਤੁਸੀਂ ਹਮੇਸ਼ਾ ਮੇਰੀ ਚੈਂਪੀਅਨ ਰਹੋਗੀ।’ ਦੱਸਣਯੋਗ ਹੈ ਕਿ ਬੀਤੇ ਦਿਨੀਂ ਸਾਈਨੇ ਨੇਹਵਾਲ ਨੇ ਪੀਐੱਨ ਮੋਦੀ ਦੀ ਸੁਰੱਖਿਆ ਨੂੰ ਲੈਕੇ ਆਪਣੇ ਟਵੀਟ ’ਚ ਲਿਖਿਆ ਸੀ,‘ ਕੋਈ ਵੀ ਰਾਸ਼ਟਰ ਆਪਣੇ ਆਪ ਦੇ ਸੁਰੱਖਿਅਤ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਜੇ ਉਸ ਦੇ ਆਪਣੇ ਪ੍ਰਧਾਨਮੰਤਰੀ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਂਦਾ ਹੈ।’ ਸਾਈਨਾ ਨੇਹਵਾਲ ਦੇ ਇਸ ਟਵੀਟ ਦੇ ਜਵਾਬ ’ਚ ਸਿਧਾਰਥ ਨੇ ਲਿਖਿਆ ਕਿ ਦੁਨੀਆਂ ਦੀ ਛੋਟੀ ਚੈਂਪੀਅਨ… ਈਸ਼ਵਰ ਦਾ ਸ਼ੁਕਰ ਹੈ ਕਿ ਭਾਰਤ ਕੋਲ ਰੱਖਿਅਕ ਹਨ। ਉੱਥੇ ਹੀ ਇਸ ਪੂਰੇ ਮਾਮਲੇ ’ਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਟਵੀਟਰ ਇੰਡੀਆ ਨੂੰ ਅਰਜ਼ੀ ਲਿਖ ਕੇ ਸਾਈਨਾ ਨੇਹਵਾਲ ’ਤੇ ਐਕਟਰ ਸਿਧਾਰਥ ਦੇ ਟਵੀਟਰ ਅਕਾਊਂਟ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ। ਨਾਲ ਹੀ ਐੱਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ। ਮਹਿਲਾ ਕਮਿਸ਼ਨ ਨੇ ਸਿਧਾਰਥ ਦੇ ਟਵੀਟ ਨੂੰ ਮਹਿਲਾ ਵਿਰੋਧੀ ਕਿਹਾ ਹੈ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਬੇਟੀ ਨਾਲ !

admin

ਮਲਾਇਕਾ ਅਰੋੜਾ ਅਜੀਓ ਲਕਸ ਵੀਕੈਂਡ ਨਾਈਟ ਦੌਰਾਨ !

admin