International

ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੁਰਸੀ ਖਤਰੇ ‘ਚ

ਲੰਡਨ – ਬਿ੍ਟੇਨ ’ਚ ਲਾਕਡਾਊਨ ਦੌਰਾਨ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ’ਚ ਪਾਰਟੀ ਕਰਵਾਉਣ ਕਾਰਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਲੋਚਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਲੱਗੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਹੁਣ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਉੱਠ ਰਹੀ ਹੈ। ‘ਦ ਡੇਲੀਗ੍ਰਾਫ’ ਅਖ਼ਬਾਰ ਮੁਤਾਬਕ, ਇਹ ਪਾਰਟੀ 17 ਅਕਤੂਬਰ, 2021 ਨੂੰ ਹੋਈ ਸੀ ਜਿਸ ਵਿਚ ਸ਼ਾਮਲ ਕਰੀਬ 30 ਲੋਕਾਂ ਨੇ ਸ਼ਰਾਬ ਪੀਤੀ ਸੀ ਅਤੇ ਸੰਗੀਤ ਦੀਆਂ ਧੁਨਾਂ ’ਤੇ ਡਾਂਸ ਕੀਤਾ ਸੀ। ਇਸ ਦੌਰਾਨ ਪੂਰੇ ਬਿ੍ਰਟੇਨ ’ਚ ਘਰ ਦੇ ਅੰਦਰ ਜਾਂ ਕਿਸੇ ਵੀ ਕੰਪਲੈਕਸ ’ਚ ਭੀੜ-ਭਾੜ ਵਾਲਾ ਪ੍ਰੋਗਰਾਮ ਕਰਨ ’ਤੇ ਰੋਕ ਲੱਗੀ ਹੋਈ ਸੀ। ਇਸ ਪਾਰਟੀ ਦੀ ਚਰਚਾ ਇਸ ਲਈ ਵੀ ਸਰਗਰਮ ਹੈ ਕਿਉਂਕਿ ਇਹ ਪਾਰਟੀ ਡਿਊਕ ਆਫ ਐਡਿਨਬਰਗ ਪਿ੍ਰੰਸ ਫਿਲਿਪ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਦੀ ਰਾਤ ’ਚ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਪੂਰਾ ਕਿੰਗਡਮ ਸ਼ੋਕ ਵਿਚ ਡੁੱਬਿਆ ਹੋਇਆ ਸੀ ਅਤੇ ਬਿ੍ਰਟੇਨ ਦਾ ਸ਼ਾਹੀ ਪਰਿਵਾਰ ਵੀ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰ ਰਿਹਾ ਸੀ। ਇੱਥੋਂ ਤਕ ਕਿ ਮਹਾਰਾਣੀ ਐਲਿਜ਼ਾਬੈੱਥ (ਦੂਜੀ) ਵੀ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕਰਦੇ ਹੋਏ ਆਪਣੇ ਪਤੀ ਦੇ ਅੰਤਿਮ ਸੰਸਕਾਰ ਦੇ ਮੌਕੇ ’ਤੇ ਸਭ ਤੋਂ ਵੱਖਰੀ ਬੈਠੀ ਸੀ। ਅਜਿਹੇ ਸ਼ੋਕ ਦੇ ਮਾਹੌਲ ’ਚ ਰਿਹਾਇਸ਼ ’ਚ ਪਾਰਟੀ ਹੋਣ ਨਾਲ ਜੌਨਸਨ ਨੈਤਿਕਤਾ ਦੇ ਸਵਾਲਾਂ ਨਾਲ ਵੀ ਜੂਝ ਰਹੇ ਹਨ। ਪ੍ਰਧਾਨ ਮੰਤਰੀ ਰਿਹਾਇਸ਼ ’ਚ ਲਾਕਡਾਊਨ ਦੌਰਾਨ ਇਕ ਪਾਰਟੀ ਹੋਰ ਵੀ ਹੋਈ ਸੀ। ਮਾਮਲਾ ਉਛਲਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸਾਬਕਾ ਸੰਪਰਕ ਨਿਰਦੇਸ਼ਕ ਜੇਮਸ ਸਲੈਕ ਨੇ ਪਾਰਟੀ ਕਰਵਾਉਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਜਨਤਕ ਰੂਪ ਨਾਲ ਮਾਫ਼ੀ ਮੰਗੀ ਹੈ। ਸਲੈਕ ਹੁਣ ‘ਦ ਸਨ’ ਅਖ਼ਬਾਰ ਦੇ ਉਪ ਪ੍ਰਧਾਨ ਸੰਪਾਦਕ ਹਨ। ਹਾਲਾਂਕਿ, ਦੋਵੇਂ ਪਾਰਟੀਆਂ ’ਚ ੁਪ੍ਰਧਾਨ ਮੰਤਰੀ ਜੌਨਸਨ ਸ਼ਾਮਲ ਨਹੀਂ ਹੋਏ ਸਨ। ਉਹ ਉਸ ਦੌਰਾਨ ਬਕਿੰਘਮਸ਼ਾਇਰ ਦੇ ਕੰਟ੍ਰੀ ਅਸਟੇਟ ਚੇਕਰਸ ਵਿਚ ਸਮਾਂ ਬਿਤਾ ਰਹੇ ਸਨ। ਕੁਝ ਲੋਕ ਉਨ੍ਹਾਂ ਦੇ ਉਥੇ ਜਾਣ ’ਤੇ ਵੀ ਸਵਾਲ ਉਠਾ ਰਹੇ ਹਨ। ਸਰਕਾਰ ਦੇ ਮੰਤਰੀ ਵੀ ਸਰਵਉੱਚ ਅਧਿਕਾਰੀ ਸੂ ਗ੍ਰੇ ਨਾਲ ਮਾਮਲੇ ਦੀ ਜਾਂਚ ਕਰਵਾਏ ਜਾਣ ’ਤੇ ਜ਼ੋਰ ਦੇ ਰਹੇ ਹਨ। ਇਸ ਸਭ ਵਿਚਾਲੇ ਸੱਤਾਧਾਰੀ ਕੰਜਰਵੇਟਿਵ ਪਾਰਟੀ ਅਤੇ ਸਰਕਾਰ ’ਚ ਜੌਨਸਨ ਦੀ ਲੀਡਰਸ਼ਿਪ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਪਾਰਟੀ ਦੇ ਕਈ ਸੰਸਦ ਮੈਂਬਰ ਵੀ ਇਸ ਮੁੱਦੇ ’ਤੇ ਜੌਨਸਨ ਦਾ ਅਸਤੀਫ਼ਾ ਮੰਗ ਰਹੇ ਹਨ।

Related posts

ਭਾਰਤ-ਅਮਰੀਕਾ ਗਲੋਬਲ ਡਰੱਗ ਨੈੱਟਵਰਕਾਂ ਵਿਰੁੱਧ ਕਾਰਵਾਈ ਲਈ ਵਚਨਬੱਧ

admin

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

admin

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin