ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਔਫ ਇੰਡੀਆ ਐਕਟ (1935 ) ਦੀ ਜਗਾ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਜਿਸ ਦੇ ਨਿਰਮਾਤਾ ਡਾਕਟਰ ਬੀ ਆਰ ਅਬੇਂਡਕਰ ਸਨ।ਰਾਸ਼ਟਰੀ ਲੈਵਲ ਤੇ ਇਸ ਦਾ ਜਸ਼ਨ ਦਿੱਲੀ ਵਿਖੇ ਮਨਾਇਆਂ ਜਾਂਦਾ ਹੈ। ਇਸ ਦਿਨ ਪਰੇਡ ਦਾ ਅਜੋਜਨ ਕੀਤਾ ਜਾਂਦਾ ਹੈ।ਰਾਸ਼ਟਰਪਤੀ ਤਿੰਨ ਸੈਨਾਵਾਂ ਜਲ, ਥੱਲ ਤੇ ਹਵਾਈ ਸੈਨਾ ਤੋਂ ਪਰੇਡ ਤੋ ਸਲਾਮੀ ਲੈਂਦੇ ਹਨ। ਇਸ ਤੋਂ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਇਸ ਮੋਕੇ ਖ਼ਾਸ ਵਿਅਕਤੀਆਂ ਨੂੰ ਪਦਵੀ ਤੇ ਮੈਡਲ ਦਿੱਤੇ ਜਾਂਦੇ ਹਨ। ਲੱਖਾਂ ਲੋਕ 26 ਜਨਵਰੀ ਦੇ ਨਜ਼ਾਰੇ ਤੇ ਜਲੌਅ ਵੇਖਣ ਆਉਦੇ ਹਨ। ਵੱਖ ਰਾਜਾਂ ਦੀਆਂ ਝਾਕੀਆੰ ਕੱਢੀਆਂ ਜਾਂਦੀਆਂ ਹਨ। ਰਾਜਾ ਵਿੱਚ ਸਟੇਟ ਲੈਵਲ ਤੇ ਮਨਾਇਆ ਜਾਂਦਾ ਹੈ। ਪਹਿਲਾ ਗਣਤੰਤਰ ਦਿਵਸ ਬਰਤਾਨਵੀ ਰਾਜ ਤੋਂ ਬਾਅਦ ਜਦੋਂ ਭਾਰਤ ਅਜ਼ਾਦ ਹੋਇਆ ਭਾਰਤ ਨੇ 26 ਜਨਵਰੀ ਨੂੰ “ਪ੍ਰਭੂਸਤ ਸੰਪੰਨ ਜਮਹੂਰੀ ਗਣਰਾਜ” ਦਾ ਨਾਮ ਗ੍ਰਹਿਣ ਕੀਤਾ ਸੀ, ਤੇ ਵਾਇਸਰਾਇ ਦੇ ਨਾਂ ਤੇ ਬਣੇ ਇੱਕ ਸਟੇਡੀਅਮ ਵਿੱਚ ਜਸ਼ਨ ਹੋਏ ਸਨ, ਉਦੋਂ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ। ਭਾਰਤ ਦੀ ਅਜ਼ਾਦੀ ਦੀ ਲਹਿਰ ਮਗਰੋਂ ਅਜ਼ਾਦ ਮੁਲਕ ਵਜੋਂ ਸਥਾਪਤ ਹੋਣ ਬਾਰੇ ਘਟਨਾ ਦੀ ਲੜੀ ਬੜੀ ਦਿਲਚਸਪ ਹੈ, ਵੀਰਵਾਰ 26 ਜਨਵਰੀ 1950 ਨੂੰ ਗਵਰਨਮੈਟ ਹਾਉਸ ਦੇ ਰੋਸ਼ਨੀ ਨਾਲ ਚਮਕਾਉਦੇ ਹੋਏ ਗੁੰਬਦਾਂ ਹਾਲ ਵਾਲੇ ਦਰਬਾਰ ਵਿੱਚ 10 ਵੱਜ ਕੇ 18 ਮਿੰਟ ਤੇ ਭਾਰਤ ਨੂੰ ਪ੍ਰਭੂਸਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ, ਛੇ ਮਿੰਟ ਮਗਰੋਂ ਡਾ਼ ਰਜਿੰਦਰ ਪ੍ਰਸ਼ਾਦ ਨੇ ਬਤੌਰ ਪਹਿਲੇ ਰਾਸਟਕਟਰਪਤੀ ਦੀ ਸਹੁੰ ਚੁੱਕੀ। ਇਸ ਭਾਗ ਭਰੇ ਮੋਕੇ ਤੇ 10’30 ਵਜੇ ਤੋ ਥੋੜੇ ਕੇ ਸਮੇ ਮਗਰੋ 31 ਤੋਪਾਂ ਦੀ ਸਲਾਮੀ ਨਾਲ ਇਹ ਐਲਾਨ ਕੀਤਾ ਗਿਆ, ਇੱਕ ਬਹੁਤ ਹੀ ਪ੍ਰਭਾਵਸਾਲੀ ਸਹੁੰ ਚੁੱਕ ਰੰਸਮ ਇੱਕ ਸੇਵਾ ਮੁੱਕਤ ਹੋ ਰਹੇ ਗਵਰਨਰ ਜਨਰਲ ਸੀ ਰਾਜਾਗੋਪਾਲ ਨੇ ਰਿਪੱਬਲਕ ਔਫ ਇੰਡੀਆਂ ਭਾਰਤ ਦਾ ਐਲਾਨਨਾਮੇ ਪੜ੍ਹਿਆ, ਫਿਰ ਰਾਸ਼ਟਰਪਤੀ ਨੇ ਸਹੁੰ ਚੁੱਕੀ ਤੇ ਆਪਣਾ ਭਾਸ਼ਨ ਪਹਿਲਾ ਹਿੰਦੀ ਵਿੱਚ ਤੇ ਫਿਰ ਅੰਗਰੇਜ਼ੀ ਵਿੱਚ ਦਿੱਤਾ। ਸਹੀ 2:30 ਵਜੇ ਬਾਅਦ ਦੁਪਹਿਰੇ ਰਾਸ਼ਟਰਪਤੀ ਗਵਰਨਰ ਹਾਉਸ ਹੁਣ ਰਾਸ਼ਟਰਪਤੀ ਭਵਨ ਇੱਕ 35 ਸਾਲ ਪੁਰਾਣੀ ਪਰ ਮੌਕੇ ਤੇ ਸ਼ਿੰਗਾਰੀ ਵਿਸ਼ੇਸ਼ ਬੱਗੀ ਵਿੱਚ ਬਾਹਰ ਆਏ। ਪੂਰੇ 3:45 ਵਜੇ ਇਹ ਬੱਗੀ ਇਰਵਿਨ ਸਟੇਡੀਅਮ ਵਿੱਚ ਪਹੁੰਚੀ ਜਿੱਥੇ 3000 ਅਫਸਰਾ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜਰਨੈਲ ਤੇ ਪੁਲਿਸ ਰਸਮੀ ਪਰੇਡ ਲਈ ਤਾਇਨਾਤ ਸੀ। ਸੱਤ ਮਾਸ ਬੈਂਡ ਵਾਲੇ ਪੁਲਿਸ ਤੇ ਫੋਜੀ ਬਲਾਂ ਨੇ ਕਮਾਲ ਦੇ ਦ੍ਰਿਸ਼ ਪੇਸ਼ ਕੀਤੇ। ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਂ ਇਰਆਲਵਾਲਾ ਵੱਲੋਂ ਖਿੱਚੀਆ ਉਸ ਸਮੇ ਤਸਵੀਰਾਂ ਵੀ ਇਤਹਾਸਕ ਹਨ। ਸਟੇਡੀਅਮ ਵਿੱਚ ਪੁਰਾਣੇ ਕਿਲੇ ਦੇ ਪਿਛੋਕੜ ਵਿੱਚ ਮਾਰਚ ਕਰਦੇ ਸੈਨਿਕ ਸਹੁੰ ਚੁੱਕਦੇ ਡਾ਼ ਰਜਿੰਦਰ ਪਰਸ਼ਾਦ ਹੁਣ ਦੇ ਵਿਜੇ ਚੌਕ ਬਿਨਾ ਕਿਸੇ ਸੁਰੱਖਿਆ ਦੇ ਅੱਜ ਵੀ ਉਨਾਂ ਪੱਲਾ ਦੀ ਵਿਲੱਖਨ ਦਾਸਤਾਨ ਪੇਸ਼ ਕਰਦੇ ਹਨ।ਇਸ ਦਿਨ ਭਾਰਤ ਦੇ ਲੋਕ ਅਜ਼ਾਦੀ ਘੁਲਾਟੀਆੰ ਦੀਆੰ ਕੁਰਬਾਨੀਆਂ ਤੇ ਵੱਡੇ ਵਡੇਰਿਆਂ ਦੇ ਕੰਮਾਂ ਨੂੰ ਯਾਦ ਕਰਦੇ ਹਨ। ਗਣਤੰਤਰ ਦਿਵਸ ਪੱਖਪਾਤ ਤੋਂ ਰਹਿਤ ,ਬਰਾਬਰੀ ਦੇ ਮੋਕੇ, ਨੋਜਵਾਨ ਵਰਗ ਨੂੰ ਰੋਸ਼ਨੀ ਮਿਲੇ ਵਾਲਾ ਹੋਣਾ ਚਾਹੀਦਾ ਹੈ। ਸਾਡੇ ਦੇਸ ਵਿੱਚ ਅਮੀਰ ਹੋਰ ਅਮੀਰ, ਤਾਕਤਵਾਰ ਨੂੰ ਹੋਰ ਤਾਕਤ, ਗਰੀਬ ਹੋਰ ਗਰੀਬ ਹੋ ਰਿਹਾ ਹੈ, ਜੋ ਇਸ ਫਰਜੀ ਜਮਹੂਰੀ ਸਮਾਜ ਵਿੱਚ ਰਾਜਨੀਤੀ ਹਾਵੀ ਹੋ ਰਹੀ ਹੈ। ਨਵੀਂ ਪੀੜੀ ਕਲਾ ਅਤੇ ਸਹਿਤ ਤੋ ਦੂਰ ਜਾ ਰਹੀ ਹੈ।ਸਮਾਜ ਵਿੱਚ ਇਸ ਦੀ ਅਹਿਮਤ ਘੱਟ ਰਹੀ ਹੈ ਜਾਂ ਉਨਾ ਦੀ ਅਨਦੇਖੀ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਅੱਜ ਲੋੜ ਹੈ ਸੁਤੰਤਰਤਾ ਅਤੇ ਖੁਦਮੁਖਤਾਰੀ ਨੂੰ ਵਿਆਪਕ ਬਣਾਏ ਜਾਣ ਦੀ, ਸੁਤੰਤਰਤਾ ਅੈਸੀ ਹੋਵੇ ਜਿਸ ਵਿੱਚ ਦੂਸਰਿਆ ਨੂੰ ਜਗਾ ਮਿਲੇ।ਬੀਆਰ ਅਬੇਦਕਰ ਵਲੋ ਜੋ ਸੰਵਿਧਾਨ ਲਿਖਿਆ ਗਿਆ ਸੀ ਉਹ 26 ਜਨਵਰੀ 1950 ਨੂੰ ਲਾਗੂ ਕੀਤੇ ਜਾਣ, ਉਸ ਦੇ ਗਣਰਾਜ ਬਨਣ ਤੇ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਇਸੇ ਦਿਨ ਲੋਕ ਰਾਜ ਦੀ ਸਥਾਪਨਾ ਹੋਈ।ਸੰਵਿਧਾਨ ਤਹਿਤ ਹੀ ਪੰਜਾਬ ਸ਼ਣੇ ਪੰਜ ਰਾਜਾ ਦੀਆਂ ਵੋਟਾਂ ਜੋ ਵੋਟਾ ਪੈਰ ਰਹੀਆ ਹਨ।ਅੱਜ ਜਨਤਾ ਨੂੰ ਸੰਵਿਧਾਨ ਵਿੱਚ ਦਿੱਤੇ ਅਧਿਕਾਰਾ ਬਾਰੇ ਬਾਖੂਬੀ ਪਤਾ ਹੈ ਪਰ ਉਹ ਆਪਣੇ ਫਰਜਾ ਤੋ ਕਿਨਾਰਾ ਕਰੀ ਜਾ ਰਹੇ ਹਨ।ਇਸ ਕਾਰਣ ਸਾਡੇ ਮੁਲਕ ਨੂੰ ਦਿਰਵੇਸ਼ ਮੁਸ਼ਕਲਾ ਤੱ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿੰਨਾ ਵਿੱਚ ਮੇਨ ਮੁਸ਼ਕਲਾਂ ਜਿਸ ਕਾਰਣ ਆਮ ਆਦਮੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ੇ ਵੱਧਦੀ ਵੱਸੋਂ, ਗਰੀਬੀ ਭੁੱਖਮਰੀ, ਅਨਪੜਤਾ, ਫਿਰਕਾਪ੍ਰਸਤੀ, ਅੱਤਵਾਦ ਮੇਨ ਮੁੱਦੇ ਹਨ ਵਿੱਚ ਉਲਝ ਕੇ ਰਹਿ ਗਿਆ ਹੈ।ਨੋਜਵਾਨ ਆਪਣੇ ਦੇਸ਼ ਭਗਤਾ ਦੀਆ ਕੁਰਬਾਨੀਆ ਅਤੇ ਇਤਹਾਸ ਤੋ ਬਿਲਕੁਲ ਅਨਜਾਨ ਹਨ।ਜੇ ਕਰ ਉਨਾ ਨੂੰ ਪੁੱਛੋ ਕਿ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਕਹਿੰਦੇ ਹਨ ਸਾਡਾ ਦੇਸ਼ ਅਜ਼ਾਦ ਹੋਇਆਂ ਸੀ।ਇਸ ਕਰ ਕੇ 26 ਜਨਵਰੀ ਵਾਲੇ ਦਿਨ ਸਕੂਲ ਦੇ ਮੁੱਖੀਆ ਨੂੰ ਬੱਚਿਆ ਨੂੰ ਸਕੂਲ ਵਿੱਚ ਛੁੱਟੀ ਨਾਂ ਕਰ ਕੇ ਬਾਲ ਸਭਾ ਲਗਾ ਕੇ ਸ਼ਹੀਦਾ ਦੇ ਦੇਸ਼ ਭਗਤੀ ਦੇ ਅਧਿਆਪਕਾ ਨੂੰ ਗੀਤ, ਕਵਿਤਾ ਲਿਖ ਕੇ ਬਲਾਉਣੀਆ ਚਾਹੀਦੀਆ ਹਨ। 26 ਜਨਵਰੀ ਦੀ ਮਹੱਤਤਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।ਮਨੋਰੰਜਨ ਲਈ ਸਕੂਲ ਵਿੱਚ ਪੀਟੀ, ਪਰੇਡ ਭੰਗੜੇ ਤੇ ਗਿੱਧੇ ਦਾ ਅਜੋਜਨ ਦੇਸ਼ ਭਗਤੀ ਤੇ 26 ਜਨਵਰੀ ਨਾਲ ਸਬੰਧਤ ਹੋਣਾ ਚਾਹੀਦਾ ਹੈ। ਜਿਸ ਤੋ ਨੋਜਵਾਨ ਪੀੜੀ ਬਿਲਕੁਲ ਅਨਜਾਨ ਹੈ।
– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਨਸਪੈਕਟਰ ਪੁਲਿਸ ਐਮ ਏ ਪੁਲਿਸ ਐਡਮਨਿਸਟਰੇਸਨ