Punjab

‘ਆਪ’ ਨੇ ਪੰਜਾਬ ਵਿਧਾਨ ਸਭਾ ‘ਚ ਭਰਤੀ ਘੁਟਾਲੇ ਦੇ ਲਾਏ ਦੋਸ਼

ਮੋਹਾਲੀ – ਆਮ ਆਦਮੀ ਪਾਰਟੀ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਪੰਜਾਬ ਵਿਧਾਨ ਸਭਾ ‘ਚ ਅਸਾਮੀਆਂ ਦੀ ਭਰਤੀ ‘ਚ ਵੱਡੇ ਘੁਟਾਲੇ ਦਾ ਦੋਸ਼ ਲਾਇਆ ਹੈ। ਕਾਨਫਰੰਸ ‘ਚ ਸੀਨੀਆਰ ਆਗੂ ਹਰਜੋਤ ਬੈਂਸ ਨੇ ਕਿਹਾ ਹੈ ਕਿ ਕੁੱਲ 154 ਅਸਾਮੀਆਂ ‘ਚ ਸਪੀਕਰ ਰਾਣਾ ਕੇਪੀ ਤੋਂ ਲੈ ਕੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਨੂੰ ਹੀ ਭਰਤੀ ਕਰ ਲਿਆ ਗਿਆ ਹੈ। ਇਕ ਸੂਚੀ ਜਾਰੀ ਕਰਦਿਆਂ ਬੈਂਸ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਸੀ ਪਰ ਇਸ ਦਾ ਅਸਲ ਲਾਭ ਹਰਿਆਣਾ ਤੇ ਹਿਮਾਚਲ ਦੇ ਨੌਜਵਾਨ ਲੈ ਰਹੇ ਹਨ। ਬੈਂਸ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜਿਹੜੀਆਂ ਨੌਕਰੀਆਂ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਦੇਣੀਆਂ ਸਨ, ਉਹ ਕਿੱਥੇ ਗਈਆਂ। ਚੋਣਾਂ ਤੋਂ ਠੀਕ ਪਹਿਲਾਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਪੰਜਾਬ ਵਿਧਾਨ ਸਭਾ ‘ਚ ਹੋਈ ਭਰਤੀ ‘ਚ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਨਹੀਂ ਵਿਚਾਰਿਆ ਗਿਆ, ਜੇਕਰ ਵਿਚਾਰਿਆ ਗਿਆ ਹੈ ਤਾਂ ਉਹ ਲੀਡਰਾਂ ਦੇ ਹੀ ਰਿਸ਼ਤੇਦਾਰ ਕਿਉਂ ਹਨ?

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin