Australia & New Zealand

ਵਿਕਟੋਰੀਆ ਦੇ ਵਿੱਚ ਐਮਰਜੈਂਸੀ ‘ਬਰਾਊਨ ਕੋਡ’ ਅਲਰਟ ਜਾਰੀ !

ਮੈਲਬੌਰਨ – “ਵਿਕਟੋਰੀਆ ਦੇ ਵਿੱਚ ਓਮੀਕਰੋਨ ਵਾਇਰਸ ਦੇ ਨਾਲ ਜੂਝ ਰਹੇ ਸੂਬੇ ਦੀਆਂ ਸਿਹਤ ਸੇਵਾਵਾਂ ਦੇ ਲਈ ਐਮਰਜੈਂਸੀ ‘ਬਰਾਊਨ ਕੋਡ’ ਅਲਰਟ ਜਾਰੀ ਕੀਤਾ ਜਾ ਰਿਹਾ ਹੈ।”

ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਸ ਮੇਰਲੀਨੋ ਨੇ ‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੂਬਾ ਸਰਕਾਰ ਦੇ ਵਲੋਂ ਆਪਣੀ ਸਿਹਤ ਸੇਵਾਵਾਂ ਦੇ ਲਈ ਇੱਕ ਰਾਜ ਵਿਆਪੀ ਬਰਾਊਨ ਕੋਡ ਜਾਰੀ ਕੀਤਾ ਜਾਵੇਗਾ ਜਿਸ ਨਾਲ ਹਜ਼ਾਰਾਂ ਸਟਾਫ ਮੈਂਬਰਾਂ ਦੀ ਛੁੱਟੀ ਮੁਲਤਵੀ ਹੋ ਸਕਦੀ ਹੈ ਅਤੇ ਗੈਰ-ਜ਼ਰੂਰੀ ਸੇਵਾਵਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਕੋਡ ਬ੍ਰਾਊਨ 19 ਫਰਵਰੀ ਬੁੱਧਵਾਰ ਦੁਪਹਿਰ ਨੂੰ ਸਾਰੇ ਮੈਟਰੋਪੋਲੀਟਨ ਹਸਪਤਾਲਾਂ ਅਤੇ ਛੇ ਖੇਤਰੀ ਹਸਪਤਾਲਾਂ ਲਈ ਲਾਗੂ ਹੋ ਜਾਵੇਗਾ। ਇਹ ਬਰਾਊਨ ਕੋਡ ਹਸਪਤਾਲਾਂ ਨੂੰ ਗੰਭੀਰ ਮਰੀਜ਼ਾਂ ਨੂੰ ਤਰਜੀਹ ਦੇਣ ਲਈ ਸਟਾਫਿੰਗ ਅਤੇ ਸਰੋਤ ਤਬਦੀਲੀਆਂ ਕਰਨ ਦੀ ਇਜਾਜ਼ਤ ਦੇਵੇਗਾ।”

ਵਰਨਣਯੋਗ ਹੈ ਕਿ ‘ਬਰਾਊਨ ਕੋਡ’ ਆਮ ਤੌਰ ‘ਤੇ ਬਾਹਰੀ ਐਮਰਜੈਂਸੀ ਜਿਵੇਂ ਕਿ ਕੁਦਰਤੀ ਆਫ਼ਤਾਂ ਅਤੇ ਵੱਡੇ ਨੁਕਸਾਨ ਦੀਆਂ ਘਟਨਾਵਾਂ ਲਈ ਰਾਖਵਾਂ ਹੁੰਦਾ ਹੈ। ਇਹ ਹਸਪਤਾਲਾਂ ਵਿੱਚ ਲੋਕਾਂ ਦੀ ਵੱਧ ਰਹੀ ਗਿਣਤੀ ਦੇ ਜਵਾਬ ਵਿੱਚ ਸਿਹਤ ਪ੍ਰਣਾਲੀ ਦੇ ਐਮਰਜੈਂਸੀ ਪ੍ਰਬੰਧਨ ਨੂੰ ਰਸਮੀ ਅਤੇ ਸੁਚਾਰੂ ਬਣਾਉਂਦਾ ਹੈ। ਇਹ ਪਹਿਲੀ ਵਾਰ ਹੈ ਕਿ ਰਾਜ ਭਰ ਦੇ ਕਈ ਹਸਪਤਾਲਾਂ ਵਿੱਚ ਐਮਰਜੈਂਸੀ ਸੈਟਿੰਗ ਨੂੰ ਸਰਗਰਮ ਕੀਤਾ ਗਿਆ ਹੈ। ਵਿਕਟੋਰੀਆ ਦੀ ਸਿਹਤ ਸੰਭਾਲ ਪ੍ਰਣਾਲੀ ਓਮੀਕਰੋਨ ਵੇਵ ਦੇ ਅਧੀਨ ਆ ਗਈ ਹੈ ਅਤੇ ਹਸਪਤਾਲਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਦੇ ਭਰਤੀ ਹੋਣ ਨੂੰ ਧਿਆਨ ਦੇ ਵਿੱਚ ਰੱਖਦਿਆਂ ਬਰਾਊਨ ਕੋਡ ਨੂੰ ਜਾਰੀ ਕੀਤਾ ਗਿਆ ਹੈ। ਇਸ ਵੇਲੇ ਕੋਵਿਡ-19 ਵਾਇਰਸ ਦੇ ਕਾਰਣ ਲਗਭਗ 4,000 ਸਿਹਤ ਕਰਮਚਾਰੀ ਉਪਲਬਧ ਨਹੀਂ ਹਨ। ਸੂਬੇ ਦੇ ਹਸਪਤਾਲਾਂ ਦੇ ਵਿੱਚ ਫਰਵਰੀ ਮਹੀਨੇ ਮਰੀਜ਼ਾਂ ਵਲੋਂ ਭਰਤੀ ਹੋਣ ਦੇ ਸਿਖਰ ‘ਤੇ ਪਹੁੰਚਣ ਦੀ ਉਮੀਦ ਹੈ, ਜਿੱਥੇ ਹਰ ਰੋਜ਼ 100 ਤੱਕ ਕੋਵਿਡ ਮਰੀਜ਼ ਦਾਖਲ ਹੋ ਸਕਦੇ ਹਨ। ਇਸ ਤਰ੍ਹਾਂ ਦਾ ਬਰਾਊਨ ਕੋਡ 2016 ਵਿੱਚ ਅਸ਼ਟਮਾ ਤੂਫ਼ਾਨ ਦੇ ਵੱਡੇ ਹਮਲੇ ਤੋਂ ਬਾਅਦ ਮੈਲਬੌਰਨ ਦੇ ਇੱਕ ਹਸਪਤਾਲ ਵਿੱਚ ਅਤੇ 2017 ਦੇ ਬਰਕ ਸਟਰੀਟ ਹਮਲੇ ਦੌਰਾਨ ਵੀ ਜਾਰੀ ਕੀਤਾ ਗਿਆ ਸੀ।

ਇਥੇ ਇਹ ਵੀ ਵਰਨਣਯੋਗ ਹੈ ਕਿ ਅਧਿਆਪਕਾਂ ਅਤੇ ਐਮਰਜੈਂਸੀ ਸੇਵਾਵਾਂ, ਜੇਲ੍ਹਾਂ, ਮਾਲ ਅਤੇ ਟਰਾਂਸਪੋਰਟ ਕਰਮਚਾਰੀ ਨੂੰ ਅੱਜ ਰਾਤ ਤੋਂ 11:59 ਵਜੇ ਤੋਂ ਨਜ਼ਦੀਕੀ ਸੰਪਰਕ ਆਈਸੋਲੇਸ਼ਨ ਨਿਯਮਾਂ ਤੋਂ ਛੋਟ ਦਿੱਤੀ ਜਾਵੇਗੀ।

ਇਸੇ ਦੌਰਾਨ ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 20,180 ਕੇਸ ਆਏ ਹਨ ਅਤੇ ਰਾਜ ਵਿੱਚ 22 ਹੋਰ ਮੌਤਾਂ ਦਰਜ ਕੀਤੀਆਂ ਗਈਆਂ। ਹਸਪਤਾਲਾਂ ਵਿੱਚ ਭਰਤੀ ਕੋਵਿਡ-19 ਮਰੀਜ਼ਾਂ ਦੀ ਗਿਣਤੀ 1,152 ਹੈ ਜੋ ਸੋਮਵਾਰ ਨੂੰ ਰਿਪੋਰਟ ਕੀਤੀ ਗਈ 1,229 ਤੋਂ ਥੋੜ੍ਹੀ ਜਿਹੀ ਘੱਟ ਹੈ।ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਵਿੱਚੋਂ 127 ਇੰਟੈਂਸਿਵ ਕੇਅਰ ਵਿੱਚ ਹਨ, ਜਿਨ੍ਹਾਂ ਵਿੱਚੋਂ 43 ਵੈਂਟੀਲੇਟਰ ‘ਤੇ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin