International

ਪ੍ਰਦਰਸ਼ਨਕਾਰੀਆਂ ’ਤੇ ਨਹੀਂ ਹੋਈ ਪੈਗਾਸਸ ਦੀ ਵਰਤੋਂ : ਇਜ਼ਰਾਈਲੀ ਮੰਤਰੀ

ਯੇਰੂਸ਼ਲਮ – ਇਜ਼ਰਾਈਲ ਦੇ ਇਕ ਮੰਤਰੀ ਨੇ ਬੁੱਧਵਾਰ ਨੂੰ ਉਹ ਦਾਅਵਾ ਖ਼ਾਰਜ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ 2020 ’ਚ ਪੁਲਿਸ ਨੇ ਤਤਕਾਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਪ੍ਰਦਰਸ਼ਨ ’ਚ ਸ਼ਾਮਲ ਲੋਕਾਂ ਦੀ ਜਾਸੂਸੀ ਲਈ ਸਪਾਈਵੇਅਰ ਪੈਗਾਸਸ ਦੀ ਵਰਤੋਂ ਕੀਤੀ ਸੀ।

ਹਿਬਰੂ ਭਾਸ਼ਾ ਦੇ ਅਖ਼ਬਾਰ ਕੈਲਕਲਿਸਟ ਨੇ ਰਿਪੋਰਟ ’ਚ ਕਿਹਾ ਸੀ ਕਿ ਪੁਲਿਸ ਨੇ ਬਿਨਾਂ ਕਿਸੇ ਅਦਾਲਤੀ ਇਜਾਜ਼ਤ ਦੇ ਪ੍ਰਦਰਸ਼ਨਕਾਰੀਆਂ ਦੇ ਫੋਨ ਹੈਕ ਕੀਤੇ ਸਨ। ਇਸ ਮਾਮਲੇ ’ਚ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ ਸੀ ਤੇ ਇਸ ਦੀ ਸੰਸਦੀ ਜਾਂਚ ਦੀ ਮੰਗ ਕੀਤੀ ਸੀ। ਪੁਲਿਸ ਮੰਤਰੀ ਉਮਰ ਬਾਰਲੇਵ ਨੇ ਕਿਹਾ ਕਿ ਦਾਅਵੇ ਗ਼ਲਤ ਹਨ। ਕਿਸੇ ਵੀ ਵਿਰੋਧ ਪ੍ਰਦਰਸ਼ਨ ’ਚ ਕਿਸੇ ਵੀ ਪ੍ਰਦਰਸ਼ਨਕਾਰੀ ਦੇ ਫੋਨ ਦੀ ਕੋਈ ਹੈਕਿੰਗ ਨਹੀਂ ਹੋਈ। ਕਾਨੂੰਨ ਮੰਤਰੀ ਗਿਨੋਦ ਸਾਰ ਨੇ ਕਿਹਾ, ਅਖ਼ਬਾਰ ਦੀ ਰਿਪੋਰਟ ਤੇ ਪੁਲਿਸ ਦੇ ਬਿਆਨਾਂ ’ਚ ਵੱਡਾ ਫ਼ਰਕ ਹੈ। ਅਟਾਰਨੀ ਜਨਰਲ ਵੀ ਰਿਪੋਰਟ ’ਚ ਦਿੱਤੇ ਗਏ ਦਾਅਵਿਆਂ ਦੀ ਜਾਂਚ ਕਰ ਰਹੇ ਹਨ।

Related posts

ਭਾਰਤ-ਅਮਰੀਕਾ ਗਲੋਬਲ ਡਰੱਗ ਨੈੱਟਵਰਕਾਂ ਵਿਰੁੱਧ ਕਾਰਵਾਈ ਲਈ ਵਚਨਬੱਧ

admin

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

admin

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin