India

ਦੇਸ਼ ‘ਚ ਹੁਣ ਤੱਕ 161.92 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੇ ਲਗਾਏ ਗਏ ਡੋਜ਼

ਨਵੀਂ ਦਿੱਲੀ – ਦੇਸ਼ ਭਰ ‘ਚ ਕੋਰੋਨਾ ਦੇ ਰਿਕਾਰਡ ਤੋਡ਼ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਭਾਰਤ ‘ਚ ਟੀਕਾਕਰਣ ਅਭਿਆਨ ਵੀ ਜ਼ੋਰਾਂ-ਸ਼ੋਰਾਂ ‘ਤੇ ਚਲ ਰਿਹਾ ਹੈ। ਭਾਰਤ ‘ਚ ਟੀਕਾਕਰਣ ਅਭਿਆਨ 161.92 ਕਰੋਡ਼ ਦੇ ਅੰਕਡ਼ੇ ਨੂੰ ਪਾਰ ਕਰ ਗਿਆ ਹੈ। ਜਾਣਕਾਰੀ ਅਨੁਸਾਰ ਦੇਸ਼ ‘ਚ ਐਤਵਾਰ ਸਵੇਰ 7 ਵਜੇ ਤੱਕ 161.92 ਕਰੋਡ਼ ਤੋਂ ਵੀ ਜ਼ਿਆਦਾ ਵੈਕਸੀਨ ਡੋਜ਼ ਲੋਕਾਂ ਨੂੰ ਲੱਗ ਚੁੱਕੇ ਹਨ। ਨਾਲ ਹੀ ਬੀਤੇ 24 ਘੰਟਿਆਂ ‘ਚ 71 ਲੱਖ ਤੋਂ ਵਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਤੇ 15 ਤੋਂ 18 ਸਾਲ ਉਮਰ ਵਰਗ ਦੇ 4.15 ਕਰੋਡ਼ ਤੋਂ ਵੀ ਜ਼ਿਆਦਾ ਟੀਕਾ ਲਗਾਇਆ ਗਿਆ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 3,33,533 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ 525 ਲੋਕਾਂ ਦੀ ਮੌਤ ਹੋਈ ਹੈ। ਦੇਸ਼ ‘ਚ ਪਾਜ਼ੇਟਿਵੀ ਰੇਟ ਹੁਣ 17.78 ਫ਼ੀਸਦੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ‘ਚ 24 ਘੰਟਿਆਂ ‘ਚ ਸਾਹਮਣੇ ਆਏ ਮਾਮਲੇ 22 ਜਨਵਰੀ ਦੀ ਤੁਲਨਾ ‘ਚ 4 ਹਜ਼ਾਰ 171 ਘੱਟ ਹਨ। ਦੇਸ਼ ‘ਚ ਐਕਟਿਵ ਕੇਸਾਂ ਦੀ ਗਿਣਤੀ 21,87,205 ਹੋ ਗਈ ਹੈ। ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 4,89,409 ਹੋ ਗਈ ਹੈ।ਜਾਣਕਾਰੀ ਅਨੁਸਾਰ ਹੁਣ ਤੱਕ 3,65,60,650 ਲੋਕ ਠੀਕ ਹੋ ਚੁੱਕੇ ਹਨ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin