Punjab

ਪ੍ਰੋਫ਼ੈਸਰ ਭੁੱਲਰ ਦੇ ਭਰਾ ਨੂੰ ਨਾਲ ਲੈ ਕੇ ਭਾਈ ਢਪਾਲੀ ਪੁੱਜ ਗਿਆ ਭਗਵੰਤ ਮਾਨ ਦੇ ਘਰ

ਚੀਮਾ ਮੰਡੀ – ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਫਾਈਲ ਰੱਦ ਕਰਨ ਦਾ ਮਾਮਲਾ ਦਿਨੋਂ-ਦਿਨ ਤੂਲ ਫੜ ਰਿਹਾ ਹੈ। ਅੱਜ ਦਰਬਾਰ ਏ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ, ਪ੍ਰੋਫ਼ੈਸਰ ਭੁੱਲਰ ਦੇ ਭਰਾ ਮੁਖਤਿਆਰ ਸਿੰਘ ਭੁੱਲਰ ਨੂੰ ਨਾਲ ਲੈ ਕੇ ਆਪ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਘਰ ਪਿੰਡ ਸਤੌਜ ਪੁੱਜੇ। ਭਗਵੰਤ ਮਾਨ ਦੇ ਘਰ ਅੱਗੇ ਖੜ੍ਹ ਕੇ ਭੁੱਲਰ ਵਾਲੇ ਮਸਲੇ ‘ਤੇ ਪਿੰਡ ਸਤੌਜ ਦੀ ਸੰਗਤ ਨਾਲ ਗੱਲਬਾਤ ਕੀਤੀ। ਭਾਈ ਢਪਾਲੀ ਨੇ ਭਗਵੰਤ ਮਾਨ ਦੀ ਮਾਤਾ ਜੀ ਹਰਪਾਲ ਕੌਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਭੁੱਲਰ ਵਾਲੇ ਮਸਲੇ ‘ਤੇ ਉਨ੍ਹਾਂ ਦੇ ਪੁੱਤ ਦੀ ਚੁੱਪ ਸ਼ੱਕ ਪੈਦਾ ਕਰ ਰਹੀ ਹੈ ਕਿ ਜਿਵੇਂ ਬਾਕੀ ਰਾਜਨੀਤਕ ਪਾਰਟੀਆਂ ਅਤੇ ਲੀਡਰ ਸਿੱਖ ਵਿਰੋਧੀ ਸੋਚ ਰੱਖਦੇ ਹਨ, ਓਸੇ ਰਾਹ ਭਗਵੰਤ ਮਾਨ ਵੀ ਤੁਰ ਪਿਆ ਹੈ। ਭਾਈ ਢਪਾਲੀ ਨੇ ਕਿਹਾ ਕਿ ਅੱਜ ਉਹ ਮਾਨ ਦੇ ਪਿੰਡ ਸਤੌਜ ਪੁੱਜੇ ਹਨ, ਇਸੇ ਤਰ੍ਹਾਂ ਭੁੱਲਰ ਵਾਲੇ ਮਸਲੇ ਨੂੰ ਲੈ ਕੇ ਉਹ ਹਰ ਹਲਕੇ ਵਿੱਚ ਜਾ ਕੇ ਆਪ ਪਾਰਟੀ ਦੀ ਇਸ ਸਿੱਖ ਵਿਰੋਧੀ ਸੋਚ ਬਾਰੇ ਲੋਕਾਂ ਨੂੰ ਦੱਸਣਗੇ। ਭਾਈ ਢਪਾਲੀ ਨੇ ਕਿਹਾ ਕਿ ਹਰ ਨਿੱਕੀ ਨਿੱਕੀ ਗੱਲ ‘ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ‘ਆਪ’ ਦੇ ਲੀਡਰ ਹੁਣ ਕਿਉ ਸਿੱਖ ਸੰਗਤ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ? ਉਨ੍ਹਾਂ ਕਿਹਾ ਕਿ ਭਗਵੰਤ ਮਨ ਨੇ ਮੀਡੀਆ ‘ਚ ਕਿਹਾ ਕਿ ਭੁੱਲਰ ਦੀ ਫਾਈਲ ਐਲਜੀ ਕੋਲ ਹੈ ਤਾਂ ਭਾਈ ਢਪਾਲੀ ਨੇ ਕਿਹਾ ਕਿ ਫਿਰ ਆਪ ਪਾਰਟੀ ਓਸ ਦਾ ਡਿਸਪੈਚ ਨੰਬਰ ਮੀਡੀਆ ਨੂੰ ਜਾਰੀ ਕਰ ਦੇਵੇ। ਭਾਈ ਢਪਾਲੀ ਅਤੇ ਸਿੱਖ ਸੰਗਤ ਵੱਲੋਂ ਚੁੱਕੀ ਅਵਾਜ ਉਪਰੰਤ ਘਰ ਦੇ ਅੰਦਰ ਬੈਠਾ ਭਗਵੰਤ ਮਾਨ ਦਾ ਭਰਾ, ਭਾਈ ਢਪਾਲੀ ਅਤੇ ਭੁੱਲਰ ਦੇ ਭਰਾ ਨੂੰ ਮਿਲਿਆ ਅਤੇ ਭਗਵੰਤ ਮਾਨ ਜਾਂ ਉਸ ਦੀ ਮਾਤਾ ਨਾਲ ਮਿਲਾਉਣ ਦਾ ਵਾਅਦਾ ਕੀਤਾ। ਇਸ ਸਮੇ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਅੰਮ੍ਰਿਤਪਾਲ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਸਾਰੇ ਪੰਜਾਬ ਅੰਦਰ ਪ੍ਰੋਫੈਸਰ ਭੁੱਲਰ ਦੇ ਮਸਲੇ ਬਾਰੇ ਲੋਕ ਬੋਲ ਰਹੇ ਹਨ ਅਤੇ ਕੇਜਰੀਵਾਲ ਦੀ ਇਸ ਸਿੱਖ ਵਿਰੋਧੀ ਸੋਚ ਨਾਲ ਆਪ ਪਾਰਟੀ ਦਾ ਲੋਕ ਵਿਰੋਧ ਕਰ ਰਹੇ ਹਨ।ਇਸ ਸਮੇ,ਭਾਈ ਮਨਦੀਪ ਸਿੰਘ ਹਰਿਆਉ ਨੇ ਕਿਹਾ ਕਿ ਭੁੱਲਰ ਜੀ ਵਾਲੇ ਮਸਲੇ ‘ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇੱਕਮੁੱਠ ਹੋ ਕੇ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਦਰਬਾਰ ਏ ਖਾਲਸਾ ਦੇ ਭਾਈ ਗੁਰਦਿਆਲ ਸਿੰਘ ਸਲਾਬਤਪੁਰਾ,ਭਾਈ ਹਰਬੰਸ ਸਿੰਘ ਜਲਾਲ,ਰਣਬੀਰ ਸਿੰਘ ਕੋਠਾ ਗੁਰੂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਸਤੌਜ ਦੀ ਸੰਗਤ ਹਾਜਿਰ ਸੀ।

Related posts

ਅੰਮ੍ਰਿਤਸਰ ਮੰਦਰ ਧਮਾਕੇ ਦੇ ਤਿੰਨ ਮੁਲਜ਼ਮ ਨੇਪਾਲ ਭੱਜਣ ਦੀ ਕੋਸ਼ਿਸ਼ ਕਰਦੇ ਗ੍ਰਿਫ਼ਤਾਰ: ਭੁੱਲਰ

admin

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ: 5 ਜਣੇ ਜ਼ਖਮੀਂ !

admin