India

ਭਾਰਤ ਬਾਇਓਟੇਕ ਦੀ ਨੱਕ ਨਾਲ ਵਾਲੀ ਕੋਰੋਨਾ ਦਵਾਈ ਦੇ ਪ੍ਰੀਖਣ ਦੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਡਰੱਗ ਕੰਟਰੋਲਰ ਜਨਰਲ ਨੇ ਭਾਰਤੀ ਦਵਾਈ ਕੰਪਨੀ ਭਾਰਤ ਬਾਇਓਟੇਕ ਨੂੰ ਨੱਕ ਨਾਲ ਲੈਣ ਵਾਲੀ ਕੋਰੋਨਾ ਦਵਾਈ ਦੇ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ। ਡਰੱਗ ਕੰਟਰੋਲਰ ਜਨਰਲ ਨੇ ਭਾਰਤ ਬਾਇਓਟੇਕ ਨੂੰ ਨੱਕ ਰਾਹੀਂ ਲੈਣ ਵਾਲੀ ਕੋਰੋਨਾ ਦਵਾਈ ਦੇ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ, ਜੋ ਬੂਸਟਰ ਡੋਜ਼ ਦੇ ਤੌਰ ‘ਤੇ ਬਾਲਗਾਂ ਨੂੰ ਦਿੱਤੀ ਜਾਵੇਗੀ। ਕੋਵੀਸ਼ੀਲਡ ਅਤੇ ਕੋਵੈਕਸੀਨ ਕੋਰੋਨਾ ਟੀਕੇ ਲੈਣ ਵਾਲੇ ਵਿਅਕਤੀਆਂ ਨੂੰ ਤੀਜੀ ਖੁਰਾਕ ਦੇ ਤੌਰ ‘ਤੇ ਇਹ ਦਵਾਈ ਦਿੱਤੀ ਜਾਵੇਗੀ। ਇਸ ਦਾ ਪ੍ਰੀਖਣ ਦੇਸ਼ ‘ਚ 9 ਵੱਖ-ਵੱਖ ਸਥਾਨਾਂ ‘ਤੇ ਹੋਵੇਗਾ।

ਪ੍ਰੀਖਣ ‘ਚ ਕੋਵੀਸ਼ੀਲਡ ਅਤੇ ਕੋਵੈਕਸੀਨ ਲੈ ਚੁਕੇ ਲੋਕ ਬਰਾਬਰ ਦੀ ਗਿਣਤੀ ‘ਚ ਸ਼ਾਮਲ ਕੀਤੇ ਜਾਣਗੇ। ਲਗਭਗ 5 ਹਜ਼ਾਰ ਲੋਕਾਂ ‘ਤੇ ਇਹ ਪ੍ਰੀਖਣ ਹੋਣਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਦਵਾਈ ਲੈਣ ਲਈ ਘੱਟੋ-ਘੱਟ 6 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਹੈ। ਦੂਜਾ ਟੀਕਾ ਲੈਣ ਦੇ 6 ਮਹੀਨੇ ਬਾਅਦ ਇਹ ਦਵਾਈ ਲਈ ਜਾ ਸਕੇਗੀ। ਸੂਤਰਾਂ ਨੇ ਦੱਸਿਆ ਕਿ ਮਾਰਚ ਅੰਤ ਤੱਕ ਇਸ ਦਵਾਈ ਦੇ ਉਪਲੱਬਧ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 25 ਦਸੰਬਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ ‘ਚ ਨੱਕ ਰਾਹੀਂ ਲੈਣ ਵਾਲੀ ਕੋਰੋਨਾ ਦਵਾਈ ਦਾ ਜ਼ਿਕਰ ਕੀਤਾ ਸੀ। ਦੱਸਣਯੋਗ ਹੈ ਕਿ ਸਰਕਾਰ ਨੇ ਵੀਰਵਾਰ ਨੂੰ ਦੇਸੀ ਕੋਰੋਨਾ ਟੀਕੇ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਖੁੱਲ੍ਹੇ ਬਜ਼ਾਰ ‘ਚ ਉਤਾਰਨ ਦੀ ਮਨਜ਼ੂਰੀ ਦਿੱਤੀ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin