India

ਦੇਸ਼ ਦਾ ਭਵਿੱਖ ਬਦਲ ਸਕਦੇ ਹਨ ਨੌਜਵਾਨ – ਨਰਿੰਦਰ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਕਰਿਅੱਪਾ ਗਰਾਊਂਡ ‘ਚ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ) ਦੀ ਰੈਲੀ ਨੂੰ ਸੰਬੋਧਨ ਕੀਤਾ। ਦੱਸ ਦਈਏ ਕਿ ਗਣਤੰਤਰ ਦਿਵਸ ਸਮਾਗਮ ‘ਚ ਐੱਨਸੀਸੀ ਕੈਡੇਟਸ ਦੀ ਪਰੇਡ ਖਤਮ ਹੋਣ ਤੋਂ ਬਾਅਦ ਹਰ ਸਾਲ 28 ਜਨਵਰੀ ਨੂੰ ਇਹ ਰੈਲੀ ਕੀਤੀ ਜਾਂਦੀ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਜਦੋਂ ਨੌਜਵਾਨ ਦੇਸ਼ ਦੇ ਇਸ ਤਰ੍ਹਾਂ ਦੇ ਇਤਿਹਾਸਕ ਉਤਸਵ ਦਾ ਗਵਾਹ ਬਣਦਾ ਹੈ ਤਾਂ ਉਸ ਵਿਚ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਨੌਜਵਾਨ ਸ਼ਕਤੀ ਦੇ ਦਰਸ਼ਨ ਹਨ, ਜੋ ਸਾਡੇ ਸੰਕਲਪ ਨੂੰ ਪੂਰਾ ਕਰਨਗੇ। ਹੁਣ ਦੇਸ਼ ਦੀਆਂ ਧੀਆਂ ਸੈਨਿਕ ਸਕੂਲਾਂ ਵਿੱਚ ਦਾਖ਼ਲਾ ਲੈ ਰਹੀਆਂ ਹਨ। ਫੌਜ ਵਿੱਚ ਔਰਤਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲ ਰਹੀਆਂ ਹਨ। ਦੇਸ਼ ਦੀਆਂ ਧੀਆਂ ਹਵਾਈ ਸੈਨਾ ‘ਚ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਅਜਿਹੇ ‘ਚ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਧੀਆਂ ਐੱਨਸੀਸੀ ‘ਚ ਸ਼ਾਮਲ ਹੋਣ।

ਭਾਰਤ ਨੂੰ 2047 ਤਕ ਲੈ ਕੇ ਜਾਣਾ ਹੈ

ਮੋਦੀ ਨੇ ਕਿਹਾ ਕਿ ਅੱਜ ਜਿੰਨੇ ਵੀ ਨੌਜਵਾਨ ਮੁੰਡੇ-ਕੁੜੀਆਂ ਐੱਨਸੀਸੀ ‘ਚ ਹਨ, ਐੱਨਐੱਸਐੱਸ ਵਿੱਚ ਹਨ, ਉਨ੍ਹਾਂ ਵਿੱਚੋਂ ਬਹੁਤੇ ਇਸ ਸਦੀ ਵਿੱਚ ਹੀ ਪੈਦਾ ਹੋਏ ਹਨ। ਤੁਸੀਂ ਹੀ ਭਾਰਤ ਨੂੰ 2047 ਤਕ ਭਾਰਤ ਲੈ ਕੇ ਜਾਣਾ ਹੈ। ਇਸ ਲਈ ਤੁਹਾਡੇ ਯਤਨ, ਤੁਹਾਡੇ ਸੰਕਲਪ, ਉਨ੍ਹਾਂ ਸੰਕਲਪਾਂ ਦੀ ਪੂਰਤੀ ਹੀ ਭਾਰਤ ਦੀ ਪ੍ਰਾਪਤੀ, ਭਾਰਤ ਦੀ ਸਫ਼ਲਤਾ ਹੋਵੇਗੀ।

ਪੀਐੱਮ ਨੇ ਕੈਡੇਟਸ ਨੂੰ ਕਿਹਾ ਕਿ ਜਿਸ ਦੇਸ਼ ਦੇ ਨੌਜਵਾਨ, ਦੇਸ਼ ਪਹਿਲਾਂ ਦੀ ਸੋਚ ਨਾਲ ਅੱਗੇ ਵੱਧਦੇ ਹਨ, ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਅੱਜ ਖੇਡ ਦੇ ਮੈਦਾਨ ਵਿਚ, ਭਾਰਤ ਦੀ ਸਫਲਤਾ ਵੀ ਇਕ ਵੱਡਾ ਉਦਾਹਰਣ ਹੈ। ਮੋਦੀ ਨੇ ਕਿਹਾ ਕਿ ਕੁਝ ਲੋਕ ਸਾਡੇ ਸਮਾਜ ਨੂੰ ਮਾੜਾ ਕਹਿੰਦੇ ਹਨ, ਪਰ ਇਸੇ ਸਮਾਜ ਨੇ ਵਿਖਾ ਦਿੱਤਾ ਕਿ ਜਦੋਂ ਗੱਲ ਦੇਸ਼ ਦੀ ਹੋਵੇ ਤਾਂ ਉਸ ਤੋਂ ਵੱਧ ਕੇ ਕੋਈ ਕੁਝ ਵੀ ਨਹੀਂ। ਜਦੋਂ ਸਹੀ ਦਿਸ਼ਾ ਮਿਲੇ, ਸਹੀ ਉਦਾਹਰਣ ਮਿਲੇ ਤਾਂ ਸਾਡਾ ਦੇਸ਼ ਕਿੰਨਾ ਕੁਝ ਕਰ ਕੇ ਵਿਖਾਉਂਦਾ ਹੈ, ਇਹ ਉਸ ਦੀ ਉਦਾਹਰਣ ਹੈ।

ਵੋਕਲ ਫਾਰ ਲੋਕਲ ਵਿਚ ਭੂਮਿਕਾ ਨਿਭਾ ਸਕਦੇ ਹਨ ਨੌਜਵਾਨ

ਮੋਦੀ ਨੇ ਕਿਹਾ ਕਿ ਸਾਰੇ ਨੌਜਵਾਨ, ਵੋਕਲ ਫਾਰ ਲੋਕਲ ਮੁਹਿੰਮ ਵਿਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਜੇਕਰ ਭਾਰਤ ਦੇ ਨੌਜਵਾਨ ਤੈਅ ਕਰ ਲੈਣ ਕਿ ਜਿਸ ਚੀਜ ਦੇ ਨਿਰਮਾਣ ਵਿਚ ਕਿਸੇ ਭਾਰਤੀ ਦੀ ਮਿਹਨਤ ਲੱਗਦੀ ਹੈ, ਕਿਸੇ ਭਾਰਤੀ ਦੀ ਪਸੀਨਾ ਵਹਿਆ, ਸਿਰਫ ਉਹੀ ਚੀਜ ਵਰਤਾਂਗੇ, ਤਾਂ ਭਾਰਤ ਦਾ ਭਾਗ ਬਦਲ ਸਕਦਾ ਹੈ। ਨਸ਼ਾ ਸਾਡੀ ਨੌਜਵਾਨ ਪੀੜੀ ਨੂੰ ਕਿੰਨਾ ਬਰਬਾਦ ਕਰਦਾ ਹੈ, ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇਸ ਲਈ ਜਿਸ ਸਕੂਲ-ਕਾਲਜ ਵਿਚ ਐੱਨਸੀਸੀ-ਐੱਨਐੱਸਐੱਸ ਹੋਵੇ, ਉਥੇ ਡਰੱਗ ਕਿਵੇਂ ਪੁੱਜ ਸਕਦੀ ਹੈ। ਤੁਸੀਂ ਕੈਡੇਟ ਦੇ ਤੌਰ ‘ਤੇ ਖੁਦ ਡਰੱਗ ਤੋਂ ਦੂਰ ਰਹੋ, ਨਾਲ ਹੀ ਆਪਣੇ ਕੈਂਪਸ ਨੂੰ ਵੀ ਡਰੱਗ ਤੋਂ ਦੂਰ ਕਰੋ।

ਗਾਰਡ ਆਫ ਆਨਰ ਦੀ ਕੀਤਾ ਨਿਰੀਖਣ

ਪੀਐੱਮ ਨਰਿੰਦਰ ਮੋਦੀ ਨੇ ਗਾਰਡ ਆਫ ਆਨਰ ਦਾ ਨਿਰੀਖਣ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਐੱਨਸੀਸੀ ਟੁੱਕੜੀਆਂ ਵੱਲੋਂ ਕੀਤੇ ਮਾਰਚ ਪਾਸਟ ਦੀ ਸਮੀਖਿਆ ਕੀਤੀ। ਪੀਐੱਮ ਨੇ ਸਰਵੋਤਮ ਕੈਡੇਟ ਨੂੰ ਮੈਡਲ ਤੇ ਛੜੀ ਦੇ ਕੇ ਸਨਮਾਨਿਤ ਕੀਤਾ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin