Sport

ਆਸਟ੍ਰੇਲੀਅਨ ਓਪਨ ਫਾਈਨਲ ‘ਚ ਭਿੜਨਗੇ ਨਡਾਲ ਤੇ ਮੈਦਵੇਦੇਵ !

ਮੈਲਬੌਰਨ – ਰਾਫੇਲ ਨਡਾਲ ਹੁਣ ਪੁਰਸ਼ ਟੈਨਿਸ ਵਿੱਚ ਰਿਕਾਰਡ 21ਵੇਂ ਸਿੰਗਲਜ਼ ਗ੍ਰੈਂਡ ਸਲੈਮ ਖਿਤਾਬ ਤੋਂ ਸਿਰਫ਼ ਇੱਕ ਜਿੱਤ ਦੂਰ ਹੈ, ਜਿਸ ਨਾਲ ਉਹ ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਨੂੰ ਪਛਾੜ ਦੇਵੇਗਾ। ਸਪੇਨ ਦਾ 35 ਸਾਲਾ ਖਿਡਾਰੀ ਨਾਡਾਲ  ਸੈਮੀ ਫਾਈਨਲ ਵਿੱਚ ਇਟਲੀ ਦੇ ਮਾਤੇਓ ਬੇਰੇਤਿਨੀ ਨੂੰ 6-3, 6-2, 3-6 ਤੇ 6-3 ਨਾਲ ਮਾਤ ਦੇ ਕੇ 6ਵੀਂ ਵਾਰ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚਿਆ।

ਫਾਈਨਲ ਵਿੱਚ ਐਤਵਾਰ ਨੂੰ ਰਾਫੇਲ ਨਾਡਾਲ ਦਾ ਸਾਹਮਣਾ ਯੂਐੱਸ ਓਪਨ ਚੈਂਪੀਅਨ ਦਾਨਿਲ ਮੈਦਵੇਦੇਵ ਨਾਲ ਹੋਵੇਗਾ। ਮੈਦਵੇਦੇਵ ਸੈਮੀ ਫਾਈਨਲ ਵਿੱਚ ਸਟੈਫਨੋਸ ਸਿਟੀਸਪਾਸ ਨੂੰ 7-6 (5), 4-6, 6-4, 6-1 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਹੈ। ਇਸੇ ਦੌਰਾਨ ਨਾਡਾਲ ਤੋਂ ਇਲਾਵਾ ਮੈਦਵੇਦੇਵ ਕੋਲ ਵੀ ਇੱਕ ਰਿਕਾਰਡ ਆਪਣੇ ਨਾਮ ਕਰਨ ਦਾ ਮੌਕਾ ਹੋਵੇਗਾ। ਜੇਕਰ ਮੈਦਵੇਦੇਵ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਜਿੱਤਦਾ ਹੈ ਉਹ ਦੁਨੀਆ ਦਾ ਅਜਿਹਾ ਪਹਿਲਾ ਖਿਡਾਰੀ ਬਣ ਜਾਵੇਗਾ ਜਿਸ ਨੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਣ ਤੋਂ ਬਾਅਦ ਅਗਲਾ ਗਰੈਂਡ ਸਲੈਮ ਟੂਰਨਾਮੈਂਟ ਵੀ ਜਿੱਤਿਆ ਹੋਵੇ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin