Bollywood

ਅਕਸ਼ੈ ਵੱਲੋਂ ‘ਰਾਮ ਸੇਤੂ’ ਦੀ ਸ਼ੂਟਿੰਗ ਮੁਕੰਮਲ

ਮੁੰਬਈ – ਅਦਾਕਾਰ ਅਕਸ਼ੈ ਕੁਮਰ ਨੇ ਐਲਾਨ ਕੀਤਾ ਹੈ ਕਿ ਉਸ ਦੀ ਅਗਲੀ ਐਕਸ਼ਨ ਫਿਲਮ ‘ਰਾਮ ਸੇਤੂ’ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਦਾ ਨਿਰਦੇਸ਼ਨ ‘ਪਰਮਾਣੂ’ ਅਤੇ ‘ਤੇਰੇ ਬਿਨ ਲਾਦੇਨ’ ਦੇ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਵੱਲੋਂ ਕੀਤਾ ਗਿਆ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਨੇ ਇੱਕ ਪੁਰਾਤੱਤਵ ਵਿਗਿਆਨੀ ਦੀ ਭੂਮਿਕਾ ਨਿਭਾਈ ਹੈ। ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਫਿਲਮ ਦੀ ਸ਼ੂਟਿੰਗ ਖਤਮ ਹੋਣ ਮੌਕੇ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਸਾਂਝੀ ਕੀਤੀ ਗਈ ਵੀਡੀਓ ਨਾਲ ਅਕਸ਼ੈ ਨੇ ਲਿਖਿਆ ਹੈ, ‘ਇੱਕ ਹੋਰ ਕਮਾਲ ਦੇ ਪ੍ਰਾਜੈਕਟ ‘ਰਾਮ ਸੇਤੂ’ ਦੀ ਸ਼ੂਟਿੰਗ ਮੁਕੰਮਲ। ਮੈਂ ਇਸ ਫਿਲਮ ਦੇ ਨਿਰਮਾਣ ਦੌਰਾਨ ਬਹੁਤ ਕੁਝ ਸਿੱਖਿਆ ਹੈ। ਇਹ ਮੁੜ ਸਕੂਲ ਜਾਣ ਵਾਲਾ ਅਹਿਸਾਸ ਸੀ। ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਹੁਣ ਸਾਨੂੰ ਸਭ ਨੂੰ ਸਿਰਫ਼ ਤੁਹਾਡੇ ਪਿਆਰ ਦੀ ਲੋੜ ਹੈ।’ ਇਸ 30 ਸਕਿੰਟ ਦੀ ਵੀਡੀਓ ਵਿੱਚ ਅਕਸ਼ੈ ਕੁਮਾਰ ਫਿਲਮ ਦੇ ਅਮਲੇ ਨਾਲ ਜਾਣ-ਪਛਾਣ ਕਰਾਉਂਦਾ ਅਤੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਅਖੀਰ ਵਿੱਚ ਲਿਖਿਆ ਹੋਇਆ ਹੈ, ‘ਮਿਲਦੇ ਹਾਂ ਸਿਨੇਮਾਘਰਾਂ ਵਿੱਚ, ਦੀਵਾਲੀ 2022 ਨੂੰ।’ ਅਕਸ਼ੈ ਕੁਮਾਰ ਦੇ ਕੇਪ ਆਫ ਗੁੱਡ ਫਿਲਮਜ਼, ਅਬੰਦਾਂਤੀਆ ਐਂਟਰਟੇਨਮੈਂਟ, ਲਾਇਸਾ ਪ੍ਰੋਡਕਸ਼ਨਜ਼ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਵੱਲੋਂ ਬਣਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਮਾਰਚ 2019 ਵਿੱਚ ਅਦਾਕਾਰ ਤੇ ਫਿਲਮ ਦੇ ਅਮਲੇ ਦੇ ਮੈਂਬਰਾਂ ਦੇ ਕਰੋਨਾ ਪਾਜ਼ੇਟਿਵ ਆਉਣ ਕਾਰਨ ਰੁਕ ਗਈ ਸੀ।

Related posts

HAPPY DIWALI 2025 !

admin

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin