India

ਭਾਰਤ ਸਰਕਾਰ ਵਲੋਂ ਮੀਡੀਆ ਵਨ ਨਿਊਜ਼ ’ਤੇ ਮੁੜ ਪਾਬੰਦੀ ਪਰ ਹਾਈ ਕੋਰਟ ਨੇ ਦਿੱਤੀ ਸਟੇਅ

ਕੋਚੀ – ਕੇਂਦਰ ਸਰਕਾਰ ਨੇ ਮਲਿਆਲਮ ਨਿਊਜ਼ ਚੈਨਲ ਮੀਡੀਆ ਵਨ ਦੇ ਪ੍ਰਸਾਰਣ ’ਤੇ ਸੋਮਵਾਰ ਨੂੰ ਮੁੜ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਪਾਬੰਦੀ ਲਗਾ ਦਿੱਤੀ ਪਰ ਕੇਰਲ ਹਾਈ ਕੋਰਟ ਨੇ ਇਨ੍ਹਾਂ ਹੁਕਮਾਂ ਦਾ ਅਮਲ ਦੋ ਦਿਨਾਂ ਲਈ ਰੋਕ ਦਿੱਤਾ ਹੈ। ਕੇਂਦਰ ਦੀ ਇਸ ਕਾਰਵਾਈ ਦਾ ਵਿਰੋਧ ਹੋ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਨੇ ਇਸ ਕਾਰਵਾਈ ਨੂੰ ‘ਗੈਰਜਮਹੂਰੀ’ ਕਰਾਰ ਦਿੱਤਾ ਹੈ। ਮੀਡੀਆ ਵਨ ਦੇ ਸੰਪਾਦਕ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਮੀਡੀਆ ਵਨ ਦੇ ਪ੍ਰਸਾਰਣ ’ਤੇ ਇਕ ਵਾਰੀ ਮੁੜ ਰੋਕ ਲਗਾ ਦਿੱਤੀ ਹੈ ਪਰ ਸਰਕਾਰ ਇਸ ਸਬੰਧੀ ਵੇਰਵੇ ਨਹੀਂ ਦੇ ਰਹੀ। ਇਸ ਸਬੰਧੀ ਪੁੱਛੇ ਜਾਣ ’ਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਚੈਨਲ ’ਤੇ ਪਾਬੰਦੀ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਇਸ ਸਬੰਧੀ ਹੋਰ ਕੁਝ ਨਹੀਂ ਦੱਸਿਆ। ਮੀਡੀਆ ਘਰਾਣੇ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਕੇਰਲ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ, ਜਿਸ ’ਤੇ ਉੱਚ ਅਦਾਲਤ ਨੇ ਹੁਕਮਾਂ ਦੀ ਤਾਮੀਲ ’ਤੇ ਦੋ ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਜਸਟਿਸ ਐਨ ਨਾਗਰੇਸ਼ ਨੇ ਇਸ ਸਬੰਧੀ ਕੇਂਦਰ ਤੋਂ ਜਵਾਬ ਮੰਗਿਆ ਹੈ।

Related posts

ਭਿੰਡਰਾਂਵਾਲੇ ਨੂੰ ਫੜਨ ਵਾਲੇ ਸਾਬਕਾ ਆਈਪੀਐਸ ਹਨ ਇਕਬਾਲ ਸਿੰਘ, ਘੱਟ ਗਿਣਤੀ ਕਮਿਸ਼ਨ ਦੇ ਮੌਜੂਦਾ ਚੇਅਰਮੈਨ

Bunty

ਪੁਲਵਾਮਾ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, 1 ਅਤਿਵਾਦੀ ਢੇਰ

Bunty

ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ- ਕੋਰੋਨਾ ਤੋਂ ਬਚਾਅ ਲਈ ਸਕੂਲਾਂ ਨੂੰ ਜਲਦ ਜਾਰੀ ਕੀਤੇ ਜਾਣਗੇ ਨਵੇਂ ਦਿਸ਼ਾ-ਨਿਰਦੇਸ਼

Bunty