India

ਹੁਣ ਈਡੀ ਨੇ ਟੀਐੱਮਸੀ ਦੇ ਸੰਸਦ ਮੈਂਬਰ ਤੇ ਫਿਲਮ ਅਦਾਕਾਰ ਦੇਵ ਤੋਂ ਕੀਤੀ ਪੁੱਛਗਿੱਛ

ਕੋਲਕਾਤਾ – ਕੋਲਾ ਤਸਕਰੀ ਮਾਮਲੇ ‘ਚ ਈਡੀ ਨੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਤੇ ਬੰਗਾਲੀ ਫਿਲਮਾਂ ਦੇ ਅਦਾਕਾਰ ਦੇਵ ਉਰਫ ਦੀਪਕ ਅਧਿਕਾਰੀ ਤੋਂ ਪੁੱਛਗਿੱਛ ਕੀਤੀ ਹੈ।

ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਗਵਾਹਾਂ ਤੋਂ ਪੁੱਛਗਿੱਛ ‘ਚ ਵਾਰ ਵਾਰ ਦੇਵ ਦਾ ਨਾਂ ਸਾਹਮਣੇ ਆਇਆ ਸੀ। ਅਧਿਕਾਰੀਆਂ ਨੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ। ਇਹ ਪੁੱਛਗਿੱਛ ਪਿਛਲੇ ਦਿਨੀਂ ਨਵੀਂ ਦਿੱਲੀ ਸਥਿਤ ਈਡੀ ਦੇ ਦਫਤਰ ‘ਚ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਕੋਲਾ ਤਸਕਰੀ ਮਾਮਲੇ ‘ਚ ਬੀਤੇ ਵੀਰਵਾਰ ਨੂੰ ਈਡੀ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਨੂੰਹ ਤੇ ਤਿ੍ਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਪਤਨੀ ਤੇ ਰੂਜਿਰਾ ਬੈਨਰਜੀ ਤੋਂ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਸੀ। ਈਡੀ ਨੇ ਦਾਅਵਾ ਕੀਤਾ ਹੈ ਕਿ ਕੋਲਾ ਤਸਕਰੀ ‘ਚ ਹੁਣ ਤਕ 1300 ਕਰੋੜ ਰੁਪਏ ਦੇ ਆਰਥਿਕ ਲੈਣ-ਦੇਣ ਦਾ ਪਤਾ ਲੱਗਾ ਹੈ। ਦੱਸ ਦੇਈਏ ਕਿ ਆਸਨਸੋਲ ਦੇ ਨੇੜੇ ਕੁਨੁਸਤੋਰੀਆ ਤੇ ਕਜੋਰਾ ਇਲਾਕੇ ‘ਚ ਈਸਟਰਨ ਕੋਲ ਫੀਲਡਜ਼ ਦੀਆਂ ਪੱਟੀਆਂ ‘ਤੇ ਦਿੱਤੀਆਂ ਗਈਆਂ ਖਾਨਾਂ ‘ਚ ਕੋਲੇ ਦਾ ਗੈਰਕਾਨੂੰਨੀ ਖਨਨ ਕੀਤਾ ਗਿਆ ਸੀ। ਸੀਬੀਆਈ ਨੇ ਇਸ ਮਾਮਲੇ ‘ਚ 27 ਨਵੰਬਰ 2020 ਨੂੰ ਈਸਟਰਨ ਕੋਲ ਫੀਲਡ ਲਿਮਟਿਡ ਦੇ ਕਈ ਅਧਿਕਾਰੀਆਂ, ਕੋਲਾ ਤਸਕਰੀ ਦਾ ਮੁੱਖ ਮੁਲਜ਼ਮ ਅਨੂਪ ਮਾਜੀ ਉਰਫ ਲਾਲਾ, ਟੀਐੱਮਸੀ ਆਗੂ ਵਿਨੇ ਮਿਸ਼ਰਾ, ਸੀਆਈਐੱਸਐੱਫ ਤੇ ਰੇਲਵੇ ਦੇ ਅਣਪਛਾਤੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

Related posts

ਮਹਾਦੇਵ ਸੱਟੇਬਾਜ਼ੀ ਐਪ ਮਾਮਲਾ: ਮੁੰਬਈ S9“ ਨੇ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ ਚ ਲਿਆ

Bunty

80 ਦੇ ਦਹਾਕੇ ’ਚ ਪੰਜਾਬ ’ਚ ਜੋ ਕੁਝ ਵੀ ਹੋਇਆ, ਕਮਲਨਾਥ ਉਸ ਲਈ ਜ਼ਿੰਮੇਵਾਰ : ਆਰ.ਪੀ. ਸਿੰਘ

Bunty

ਭਾਰਤ ਅੱਜ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ: ਮੋਦੀ

Bunty