ਦੁਬਈ – ਸਾਊਦੀ ਅਰਬ ਆਪਣੇ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ‘ਚ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਾਊਦੀ ਅਰਬ ਦੀ ਸਰਕਾਰੀ ਮੀਡੀਆ ਮੁਤਾਬਕ ਸੋਮਵਾਰ ਨੂੰ ਸੂਬੇ ਦੀ ਗੈਰ-ਚੁਣੀ ਸਲਾਹਾਕਾਰ ਸ਼ੂਰਾ ਕੌਂਸਲ ਨੇ ਰਾਸ਼ਟਰੀ ਗੀਤ ਅਤੇ ਝੰਡੇ ‘ਚ ਬਦਲਾਅ ਦੇ ਪੱਖ ‘ਚ ਵੋਟਿੰਗ ਕੀਤੀ ਹੈ। ਹਾਲਾਂਕਿ, ਕੌਂਸਲ ਦੇ ਫੈਸਲਿਆਂ ਦਾ ਮੌਜੂਦਾ ਕਾਨੂੰਨਾਂ ਜਾਂ ਢਾਂਚਿਆਂ ‘ਤੇ ਕੋਈ ਅਸਰ ਨਹੀਂ ਪੈਂਦਾ ਹੈ। ਪਰ ਇਸ ਦਾ ਫੈਸਲਾ ਇਸ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਮੈਂਬਰ ਸਾਊਦੀ ਅਰਬ ਦੇ ਸ਼ਾਹ (ਕਿੰਗ) ਵੱਲੋਂ ਨਿਯੁਕਤ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਫੈਸਲੇ ਅਕਸਰ ਦੇਸ਼ ਦੀ ਚੋਟੀ ਦੇ ਅਗਵਾਈ ਨਾਲ ਤਾਲਮੇਲ ਨਾਲ ਚੱਲਦੇ ਹਨ। ਸ਼ੂਰਾ ਕੌਂਸਲ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀ ਅਗਵਾਈ ‘ਚ ਦੇਸ਼ ਦੇ ਕਈ ਖੇਤਰਾਂ ‘ਚ ਨਵੇਂ ਬਦਲਾਅ ਅਤੇ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਇਸ ਦੇ ਲਈ ਆਪਣੇ ਪਿਤਾ ਸ਼ਾਹ ਸਲਮਾਨ ਦਾ ਪੂਰਾ ਸਮਰਥਨ ਮਿਲ ਰਿਹਾ ਹੈ।