International

ਅਮਰੀਕਾ ਤੇ ਸਹਿਯੋਗੀਆਂ ਨੇ ਰੂਸ ਦੀਆਂ ਸੁਰੱਖਿਆ ਮੰਗਾਂ ਦੀ ਅਣਦੇਖੀ ਕਰ ਰਿਹੈ – ਪੁਤਿਨ

ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਰੂਸ ਦੀਆਂ ਪ੍ਰਮੁੱਖ ਸੁਰੱਖਿਆ ਮੰਗਾਂ ਦੀ ਅਣਦੇਖੀ ਕੀਤੀ ਹੈ। ਯੂਕ੍ਰੇਨ ‘ਤੇ ਪੱਛਮੀ ਦੇਸ਼ਾਂ ਨਾਲ ਟਕਰਾਅ ‘ਤੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ‘ਚ ਆਪਣੀ ਪਹਿਲੀ ਟਿੱਪਣੀ ‘ਚ ਪੁਤਿਨ ਨੇ ਕਿਹਾ ਕਿ ਕ੍ਰੈਮਲਿਨ ਅਜੇ ਵੀ ਰੂਸੀ ਸੁਰੱਖਿਆ ਮੰਗਾਂ ‘ਤੇ ਅਮਰੀਕਾ ਅਤੇ ਨਾਟੋ ਦੇ ਜਵਾਬ ਦਾ ਅਧਿਐਨ ਕਰ ਰਿਹਾ ਹੈ ਜੋ ਉਨ੍ਹਾਂ ਨੂੰ ਪਿਛਲੇ ਹਫ਼ਤੇ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੱਛਮੀ ਦੇਸ਼ਾਂ ਨੇ ਰੂਸ ਦੀਆਂ ਇਨ੍ਹਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਕਿ ਨਾਟੋ ਯੂਕ੍ਰੇਨ ਅਤੇ ਹੋਰ ਸਾਬਕਾ ਸੋਵੀਅਤ ਦੇਸ਼ਾਂ ਤੱਕ ਆਪਣਾ ਵਿਸਤਾਰ ਨਹੀਂ ਕਰੇਗਾ ਅਤੇ ਰੂਸ ਦੀ ਸਰਹੱਦ ਦੇ ਨੇੜੇ ਹਮਲਾਵਰ ਹਥਿਆਰ ਤਾਇਨਾਤ ਨਹੀਂ ਕਰੇਗਾ। ਪੁਤਿਨ ਨੇ ਕਿਹਾ ਕਿ ਉਹ ਤਣਾਅ ਘੱਟ ਕਰਨ ਲਈ ਹੋਰ ਵੀ ਗੱਲਬਾਤ ਕਰਨ ਨੂੰ ਤਿਆਰ ਹਨ।

ਰੂਸੀ ਅਧਿਕਾਰੀਆਂ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਮਾਸਕੋ ਨੇ ਯੂਕ੍ਰੇਨ ਸੰਕਟ ਨੂੰ ਘੱਟ ਕਰਨ ਨਾਲ ਸੰਬੰਧਿਤ ਅਮਰੀਕੀ ਪ੍ਰਸਤਾਵ ‘ਤੇ ਵਾਸ਼ਿੰਗਟਨ ਨੂੰ ਇਕ ਲਿਖਿਤ ਪ੍ਰਤੀਕਿਰਿਆ ਭੇਜੀ ਹੈ। ਇਸ ਤੋਂ ਇਕ ਦਿਨ ਪਹਿਲਾਂ ਸੁਰੱਖਿਆ ਪ੍ਰੀਸ਼ਦ ‘ਚ ਦੋਵਾਂ ਦੇਸ਼ਾਂ ਦਰਮਿਆਨ ਤਿੱਖੇ ਦੋਸ਼ ਅਤੇ ਜਵਾਬੀ ਦੋਸ਼ ਲੱਗੇ ਸਨ। ਉਥੇ, ਸਿਲਸਿਲੇ ‘ਚ ਰੂਸ ਦੀ ਰਾਜਧਾਨੀ ਮਾਸਕੋ ਅਤੇ ਯੂਕ੍ਰੇਨ ਦੀ ਰਾਜਧਾਨੀ ਕੀਵ ‘ਚ ਬੈਠਕਾਂ ਦਾ ਦੌਰ ਜਾਰੀ ਹੈ। ਰੂਸ ਅਮਰੀਕਾ ਅਤੇ ਨਾਟੋ ਤੋਂ ਕਾਨੂੰਨੀ ਰੂਪ ਨਾਲ ਬਾਈਡਿੰਗ ਗਾਰੰਟੀ ਮੰਗ ਰਿਹਾ ਹੈ ਕਿ ਯੂਕ੍ਰੇਨ ਕਦੇ ਵੀ ਨਾਟੋ ‘ਚ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਰੂਸ ਦੀ ਮੰਗ ਹੈ ਕਿ ਉਸ ਦੀਆਂ ਸਰਹੱਦਾਂ ਨੇੜੇ ਨਾਟੋ ਹਥਿਆਰਾਂ ਦੀ ਤਾਇਨਾਤੀ ਰੋਕੀ ਜਾਵੇ ਅਤੇ ਨਾਟੋ ਦੇ ਬਲ ਪੂਰਬੀ ਯੂਰਪ ਤੋਂ ਵਾਪਸ ਪਰਤ ਜਾਣ। ਉਥੇ, ਅਮਰੀਕਾ ਅਤੇ ਨਾਟੋ ਨੂੰ ਲੱਗਦਾ ਹੈ ਕਿ ਰੂਸ ਯੂਕ੍ਰੇਨ ‘ਤੇ ਹਮਲਾ ਕਰ ਸਕਦਾ ਹੈ।

ਵਾਸ਼ਿੰਗਟਨ ਨੇ ਮਾਸਕੋ ਨੂੰ ਮੰਗਾਂ ‘ਤੇ ਲਿਖਿਤ ਪ੍ਰਤੀਕਿਰਿਆ ਪ੍ਰਦਾਨ ਕੀਤੀ ਹੈ ਅਤੇ ਬਾਈਡੇਨ ਪ੍ਰਸ਼ਾਸਨ ਦੇ ਤਿੰਨ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਸਰਕਾਰ ਨੇ ਅਮਰੀਕੀ ਪ੍ਰਸਤਾਵਾਂ ‘ਤੇ ਇਕ ਲਿਖਿਤ ਪ੍ਰਤੀਕਿਰਿਆ ਭੇਜੀ ਹੈ। ਹਾਲਾਂਕਿ ਦੂਜੀ ਅਤੇ ਰੂਸ ਦੇ ਉਪ ਵਿਦੇਸ਼ੀ ਮੰਤਰੀ ਅਲੈਗਜ਼ੈਂਡਰ ਗਰੁਸ਼ਕੋ ਨੇ ਦੱਸਿਆ ਕਿ ਇਹ ‘ਸੱਚ ਨਹੀਂ ਹੈ।

ਰੂਸ ਨਾਲ ਤਣਾਅ ਦੌਰਾਨ ਯੂਕ੍ਰੇਨ ਨੇ ਆਪਣੀ ਫ਼ੌਜੀ ਤਾਕਤ ਵਧਾਉਣ ਦਾ ਕੀਤਾ ਐਲਾਨ

ਰੂਸ ਨਾਲ ਸਰਹੱਦ ’ਤੇ ਜਾਰੀ ਤਣਾਅ ਦੌਰਾਨ ਯੂਕ੍ਰੇਨ ਨੇ ਆਪਣੀ ਫ਼ੌਜੀ ਤਾਕਤ ਵਧਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਮੰਗਲਵਾਰ ਨੂੰ ਇਕ ਫ਼ੈਸਲੇ ’ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਅਗਲੇ ਤਿੰਨ ਸਾਲਾਂ ’ਚ ਯੂਕ੍ਰੇਨ ਦੀ ਫ਼ੌਜੀ ਸਮਰੱਥਾ ਇਕ ਲੱਖ ਕਰ ਦਿੱਤੀ ਜਾਵੇਗੀ ਤੇ ਫ਼ੌਜੀਆਂ ਦੀ ਤਨਖ਼ਾਹ ’ਚ ਵੀ ਇਜ਼ਾਫ਼ਾ ਕੀਤਾ ਜਾਵੇਗਾ। ਜੇਲੇਂਸਕੀ ਨੇ ਸਪਸ਼ਟ ਕੀਤਾ ਹੈ ਕਿ ਇਸ ਫ਼ੈਸਲੇ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਰੂਸ ਨਾਲ ਜੰਗ ਨੇੜੇ ਹੈ। ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਜੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਤਣਾਅ ਲੈਣ ਦੀ ਬਜਾਏ ਸ਼ਾਂਤ ਤੇ ਇਕਜੁੱਟ ਰਹਿਣਾ ਚਾਹੀਦਾ ਹੈ ਤੇ ਰੂਸ ਨਾਲ ਜਾਰੀ ਤਣਾਅ ਦਾ ਸਿਆਸੀ ਲਾਹਾ ਲੈਣ ਦਾ ਯਤਨ ਨਹੀਂ ਕਰਨਾ ਚਾਹੀਦਾ। ਜੇਲੇਂਸਕੀ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਉਹ ਰੂਸ ਨਾਲ ਜਾਰੀ ਤਣਾਅ ਨੂੰ ਘੱਟ ਕਰਨ ਤੇ ਆਪਣੇ ਦੇਸ਼ ਲਈ ਕੌਮਾਂਤਰੀ ਸਮਰਥਨ ਹਾਸਲ ਕਰਨ ਦੇ ਉਦੇਸ਼ ਨਾਲ ਬਰਤਾਨੀਆ, ਪੋਲੈਂਡ ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀਆਂ ਦੀ ਮੇਜ਼ਬਾਨੀ ਕਰਨ ਵਾਲੇ ਹਨ। ਯੂਕ੍ਰੇਨ ਦੀ ਫ਼ੌਜ ’ਚ ਫਿਲਹਾਲ 25 ਹਜ਼ਾਰ ਫ਼ੌਜੀ ਹਨ, ਜਦਕਿ ਰੂਸ ਕੋਲ ਫ਼ੌਜੀਆਂ ਦੀ ਗਿਣਤੀ ਤੇ ਅੱਤ ਆਧੁਨਿਕ ਸਾਜੋ ਸਾਮਾਨ ਉਸ ਤੋਂ ਵੱਧ ਹੈ।

Related posts

ਭਾਰਤ-ਅਮਰੀਕਾ ਗਲੋਬਲ ਡਰੱਗ ਨੈੱਟਵਰਕਾਂ ਵਿਰੁੱਧ ਕਾਰਵਾਈ ਲਈ ਵਚਨਬੱਧ

admin

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

admin

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin