International

ਤੁਰਕੀ ਦੀ ਸਰਹੱਦ ਨੇੜੇ 12 ਸ਼ਰਨਾਰਥੀ ਮ੍ਰਿਤਕ ਮਿਲੇ

ਅੰਕਾਰਾ – ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੁ ਨੇ ਦੱਸਿਆ ਕਿ ਯੂਨਾਨ ਨਾਲ ਲੱਗਦੀ ਸਰਹੱਦ ਨੇੜੇ ਅਧਿਕਾਰੀਆਂ ਨੇ 12 ਲਾਸ਼ਾਂ ਬਰਾਮਦ ਕੀਤੀਆਂ ਹਨ। ਮੰਨਿਆ ਜਾਂਦਾ ਹੈ ਕਿ ਇਹ ਲਾਸ਼ਾਂ ਸ਼ਰਨਾਰਥੀਆਂ ਦੀਆਂ ਹਨਸ ਜਿਹਨਾਂ ਦੀ ਜਮ੍ਹਾ ਦੇਣ ਵਾਲੀ ਠੰਡ ਕਾਰਨ ਮੌਤ ਹੋ ਗਈ। ਸੋਇਲੁ ਨੇ ਟਵੀਟ ਕਰ ਕੇ ਦੱਸਿਆ ਕਿ ਇਹ 12 ਲੋਕ ਉਹਨਾਂ 22 ਸ਼ਰਨਾਰਥੀਆਂ ਵਿਚੋਂ ਸਨ ਜਿਹਨਾਂ ਨੂੰ ਯੂਨਾਨ ਦੇ ਸਰਹੱਦ ਰੱਖਿਅਕਾਂ ਨੇ ਵਾਪਸ ਤੁਰਕੀ ਭੇਜ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਤੁਰਕੀ ਅਤੇ ਯੂਨਾਨ ਵਿਚਕਾਰ ਇਪਸਾਲਾ ਸਰਹੱਦ ਤੋਂ ਇਹ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੇ ਪੈਰਾਂ ਵਿਚ ਬੂਟ ਵੀ ਨਹੀਂ ਸਨ ਅਤੇ ਉਹ ਨੰਗੇ ਸਰੀਰ ਮਤਲਬ ਕੱਪੜਿਆਂ ਦੇ ਬਿਨਾਂ ਸਨ। ਮੰਤਰੀ ਨੇ ਵੇਰਵਾ ਨਹੀਂ ਦਿੱਤਾ ਪਰ ਯੂਨਾਨ ਸਰਹੱਦ ਰੱਖਿਅਕਾਂ ‘ਤੇ ਬੇਰਹਿਮੀ ਅਤੇ ਯੂਰਪੀ ਸੰਘ (ਈਯੂ) ‘ਤੇ ਯੂਨਾਨ ਪ੍ਰਤੀ ਨਰਮ ਰਵੱਈਆ ਰੱਖਣ ਦਾ ਦੋਸ਼ ਲਗਾਇਆ। ਤੁਰਕੀ ਯੂਨਾਨ ‘ਤੇ ਯੂਰਪ ਜਾਣ ਦੇ ਚਾਹਵਾਨ ਸ਼ਰਨਾਰਥੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਵਾਪਸ ਭੇਜਣ ਦਾ ਦੋਸ਼ ਲਗਾਉਂਦਾ ਰਿਹਾ ਹੈ। ਯੂਨਾਨ ਨੇ ਦੋਸ਼ ਤੋਂ ਇਨਕਾਰ ਕੀਤਾ ਹੈ।

ਗੌਰਤਲਬ ਹੈ ਕਿ ਯੂਰਪੀ ਸੰਘ ਦੇ ਦੇਸ਼ਾਂ ਵਿਚ ਬਿਹਤਰ ਜੀਵਨ ਦੀ ਭਾਲ ਵਿਚ ਮੱਧ ਪੂਰਬ, ਏਸ਼ੀਆ ਅਤੇ ਅਫਰੀਕਾ ਦੇ ਸ਼ਰਨਾਰਥੀਆਂ ਲਈ ਤੁਰਕੀ ਇਕ ਪ੍ਰਮੁੱਖ ‘ਕ੍ਰਾਸਿੰਗ ਪੁਆਇੰਟ’ ਹੈ। ਜ਼ਿਆਦਾਤਰ ਲੋਕ ਜਾਂ ਤਾਂ ਉੱਤਰ-ਪੂਰਬੀ ਸਰਹੱਦ ਪਾਰ ਕੇ ਜਾਂ ਪੂਰਬੀ ਏਜੀਅਨ ਸਾਗਰ ਟਾਪੂਆਂ ਵੱਲੋਂ ਜਾਣ ਵਾਲੀਆਂ ਕਿਸ਼ਤੀਆਂ ਜ਼ਰੀਏ ਯੂਨਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਤੇ ਵਿੱਤ-ਮੰਤਰੀ ਵਲੋਂ ਅਸਤੀਫ਼ਾ !

admin

ਟਰੰਪ ਨੂੰ ਪੋਰਨ ਸਟਾਰ ਮਾਮਲੇ ‘ਚ ਅਦਾਲਤ ਤੋਂ ਨਹੀਂ ਮਿਲੀ ਰਾਹਤ !

admin