Health & Fitness

ਕੈਂਸਰ ਦੇ ਇਲਾਜ ਲਈ ਵਿਗਿਆਨੀਆਂ ਵਲੋਂ ਨਵੀਂ ਵਿਧੀ ਦਾ ਵਿਕਾਸ

ਲੰਡਨ – ਕੈਂਸਰ ਵਰਗੀ ਘਾਤਕ ਬਿਮਾਰੀ ਤੇ ਉਸਦੇ ਇਲਾਜ ਦੀਆਂ ਮੁਸ਼ਕਿਲਾਂ ਅਜੇ ਵਿਗਿਆਨੀਆਂ ਲਈ ਚੁਣੌਤੀ ਬਣੀ ਹੋਈ ਹੈ। ਇਸ ਲਈ ਇਸ ਦਿਸ਼ਾ ‘ਚ ਸੋਧਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ‘ਚ ਯੁਨੀਵਰਸਿਟੀ ਕਾਲਜ ਲੰਡਨ (ਯੂਸੀਐੱਲ) ਦੇ ਵਿਗਿਆਨੀਆਂ ਨੇ ਕੈਂਸਰ ਦੇ ਇਲਾਜ ਲਈ ਇਕ ਨਵੀਂ ਵਿਧੀ ਦਾ ਵਿਕਾਸ ਕੀਤਾ ਹੈ। ਇਸ ‘ਚ ਟਿਊਮਰ ਨੂੰ ਗਰਮ ਕਰਨ ਤੇ ਨਸ਼ਟ ਕਰਨ ਲਈ ਦਿਮਾਗ ਰਾਹੀਂ ਮੈਗਨੇਟਿਕ ਸੀਡ ਨੂੰ ਗਾਈਡ ਕਰਨ ਲਈ ਐੱਮਆਰਆਈ ਸਕੈਨਰ ਦਾ ਉਪਯੋਗ ਕੀਤਾ ਜਾਂਦਾ ਹੈ।

ਚੂਹਿਆਂ ‘ਤੇ ਕੀਤੇ ਗਏ ਇਸ ਪ੍ਰਯੋਗਿਕ ਪ੍ਰਦਰਸ਼ਨ ਨੂੰ ਮਿਨਿਮਲੀ ਇੰਵੈਸਿਵ ਇਮੇਜ਼- ਗਾਇਡਡ ਐਬਲੇਸ਼ਨ ਜਾਂ ਮਿਨਿਮਾ ਨਾਮ ਦਿੱਤਾ ਗਿਆ ਹੈ। ਇਸ ‘ਚ ਇਕ ਟਿਊਮਰ ਲਈ ਨੇਵੀਗੇਟਿਡ ਫੈਰੋਮਗਨੈਟਿਕ ਥਰਮੋਸੀਡ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਐੱਮਆਰਆਈ ਸਕੈਨਰ ਤੋਂ ਨਿਕਲਣ ਵਾਲੀ ਪ੍ਰੋਪਲਸ਼ਨ ਗ੍ਰੇਡਿਐਂਟ ਤੋਂ ਗਾਈਡ ਹੁੰਦਾ ਹੈ।

ਸੋਧ ਕਰਤਾਵਾਂ ਨੇ ਕਿਹਾ ਕਿ ਇਸ ‘ਚ ਗਿਲੋਬਲਾਸਟੋਮਾ (ਦਿਮਾਗੀ ਕੈਂਸਰ) ਦਾ ਸਟੀਕ ਤੇ ਪ੍ਰਭਾਵੀ ਇਲਾਜ ਕੀਤਾ ਜਾਂਦਾ ਹੈ। ਇਸ ਲਈ ਇਹ ਵੀ ਮਹੱਤਵਪੂਰਨ ਹੈ, ਕਿਉਂਕਿ ਇਸ ਤਰ੍ਹਾਂ ਦੇ ਕੈਂਸਰ ‘ਚ ਟਿਊਮਰ ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ ਤੇ ਸਰਜ਼ਰੀ ਦੀ ਪ੍ਰਕਿਰਿਆ ਬਹੁਤ ਔਖੀ ਹੁੰਦੀ ਹੈ।

ਫੈਰੋਮੈਗਨੈਟਿਕ ਥਰਮੋਸੀਡ ਦਾ ਆਕਾਰ ਗੋਲ ਹੁੰਦਾ ਹੈ। ਇਹ ਮੈਟਲ ਅਲਾਏ (ਮਿਸ਼ਰਤ ਧਾਤੂ) ਦਾ ਬਣਿਆ ਹੋਇਆ ਹੈ, ਜਿਸ ਨੂੰ ਕੈਂਸਰ ਸੈੱਲ ਲਈ ਨੈਗੇਟਿਵ ਕੀਤੇ ਜਾਣ ਤੋਂ ਪਹਿਲਾਂ ਟਿਸ਼ੂ ਦੀ ਉਪਰਲੀ ਸਤਹ ‘ਤੇ ਲਗਾਇਆ ਜਾਂਦਾ ਹੈ।

ਸੋਧ ਦੀ ਮੁੱਖ ਲੇਖਿਕਾ ਰੇਬੇਕਾ ਬੇਕਰ ਨੇ ਦੱਸਿਆ ਕਿ ਐੱਮਆਰਆਈ ਸਕੈਨਰ ਜ਼ਰੀਏ ਦਿੱਤੀ ਜਾਣ ਵਾਲੀ ਇਸ ਥੈਰੇਪੀ ‘ਚ ਸੀਡ ਟਿਊਮਰ ਤੱਕ ਪਹੁੰਚਦਾ ਹੈ ਤੇ ਪੂਰੀ ਪ੍ਰਕਿਰਿਆ ਦੀ ਇਮੇਜ਼ਿੰਗ ਹੋ ਸਕਦੀ ਹੈ।ਇਸ ‘ਚ ਓਪਨ ਸਰਜ਼ਰੀ ਦੀ ਵੀ ਲੋਡ਼ ਨਹੀਂ ਹੁੰਦੀ ਹੈ। ਰੋਗੀ ਘੱਟ ਸਮੇਂ ‘ਚ ਠੀਕ ਹੋਣ ਦੇ ਨਾਲ-ਨਾਲ ਸਾਈਡ ਇਫੈਕਟ ਤੋਂ ਵੀ ਬਚ ਸਕਦਾ ਹੈ।

Related posts

ਅਜੋਕੇ ਸਮੇਂ ’ਚ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਣ ਲੋਕ ਛੋਟੀ ਉਮਰੇ ਰੋਗੀ ਹੋ ਜਾਦੈ: ਪ੍ਰਿੰ: ਡਾ. ਅਮਨਪ੍ਰੀਤ ਕੌਰ

admin

ਆਯੁਰਵੇਦ ਦਾ ਗਿਆਨ !

admin

Australian Women Can Now Self-Test for Chlamydia and Gonorrhoea

admin