ਲਾਹੌਰ – ਪਾਕਿਸਤਾਨ ਦੇ ਤੂਫਾਨੀ ਗੇਂਦਬਾਜ਼ ਮੁਹੰਮਦ ਹਸਨੈਨ (21) ‘ਤੇ ਗੇਂਦਬਾਜ਼ੀ ਕਰਨ ‘ਤੇ ਬੈਨ ਲਾ ਦਿੱਤਾ ਗਿਆ ਹੈ। ਉਸ ਨੂੰ ਗਲਤ ਗੇਂਦਬਾਜ਼ੀ ਐਕਸ਼ਨ ਕਾਰਨ ਮੁਅੱਤਲ ਕਰ ਦਿੱਤਾ ਗਿਆ।
ਇਸ ਨੌਜਵਾਨ ਗੇਂਦਬਾਜ਼ ਦੇ ਗੇਂਦਬਾਜ਼ੀ ਐਕਸ਼ਨ ਦਾ 21 ਜਨਵਰੀ ਨੂੰ ਲਾਹੌਰ ਵਿੱਚ ਟੈਸਟ ਕੀਤਾ ਗਿਆ ਸੀ। ਬਿਗ ਬੈਸ਼ ਲੀਗ ਦੌਰਾਨ ਉਸ ਦੇ ਐਕਸ਼ਨ ‘ਤੇ ਸ਼ੱਕ ਹੋਇਆ ਸੀ। ਸਿਡਨੀ ਸਿਕਸਰਸ ਦੇ ਆਲਰਾਊਂਡਰ ਮੋਇਜੇਸ ਹੈਨਰਿਕਸ ਨੇ ਵੀ ਉਸ ਦੇ ਐਕਸ਼ਨ ‘ਤੇ ਟਿੱਪਣੀ ਕੀਤੀ ਸੀ।
ਟੈਸਟ ਦੌਰਾਨ ਹਸਨੈਨ ਦੀ ਕਾਰਵਾਈ ਗੈਰ-ਕਾਨੂੰਨੀ ਪਾਈ ਗਈ। ਜਿਸ ਤੋਂ ਬਾਅਦ ਉਸ ਨੂੰ ਇੰਟਰਨੈਸ਼ਨਲ ਕ੍ਰਿਕਟ ਤੇ ਘਰੇਲੂ ਕ੍ਰਿਕਟ ਵਿੱਚ ਗੇਂਦਬਾਜ਼ੀ ਕਰਨ ਤੋਂ ਬੈਨ ਕਰ ਦਿੱਤਾ ਗਿਆ ਹੈ। ਅਗਲੀ ਜਾਂਚ ਵਿੱਚ ਸਹੀ ਪਾਏ ਜਾਣ ਤੱਕ ਉਸ ‘ਤੇ ਪਾਬੰਦੀ ਰਹੇਗੀ। ਲੈਂਥ ਬਾਲ, ਬਾਊਂਸਰ, ਫੁਲ ਲੈਂਥ ਗੇਂਦ ਕਰਦੇ ਸਮੇਂ ਹਸਨੈਨ ਆਈਸੀਸੀ ਦੇ ਨਿਰਧਾਰਤ 15 ਡਿਗਰੀ ਨਿਯਮਾਂ ਦੀ ਉਲੰਘਣਾ ਕਰਦਾ ਹੈ।