India

ਕਵਾਡ ਗੁਆਂਡ ‘ਚ ਹੋਣ ਵਾਲੇ ਘਟਨਾਕ੍ਰਮ ਦੀ ਜਾਣਕਾਰੀ ਇਕ-ਦੂਜੇ ਨੂੰ ਦੇਣ ਦੇ ਤਰੀਕੇ ਦਾ ਹਿੱਸਾ – ਜੈਸ਼ੰਕਰ

ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਮੌਜੂਦਾ ਸਥਿਤੀ, ਚੀਨ ਦੁਆਰਾ ਸਰਹੱਦ ‘ਤੇ ਫੌਜ ਇਕੱਠੀ ਨਾ ਕਰਨ ਦੇ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਰਨ ਦੇ ਕਾਰਨ ਪੈਦਾ ਹੋਈ ਹੈ। ਜੈਸ਼ੰਕਰ ਨੇ ਕਿਹਾ ਕਿ ਜਦੋਂ ਕੋਈ ਵੱਡਾ ਦੇਸ਼ ਲਿਖਤੀ ਪਾਬੰਦੀਆਂ ਦੀ ਅਣਦੇਖੀ ਕਰਦਾ ਹੈ ਤਾਂ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ। ਉਨ੍ਹਾਂ ਭਾਰਤ ਅਤੇ ਚੀਨ ਦੀਆਂ ਸਰਹੱਦਾਂ ਵਿਚਕਾਰ ਪੂਰਬੀ ਲੱਦਾਖ ਸਰਹੱਦ ‘ਤੇ ਤਣਾਅ ਨੂੰ ਲੈ ਕੇ ਇਕ ਸਵਾਲ ਦੇ ਜਵਾਬ ‘ਚ ਇਹ ਬਿਆਨ ਦਿੱਤਾ। ਇਹ ਪੁੱਛੇ ਜਾਣ ‘ਤੇ ਕਿ ਕੀ ‘ਕਵਾਡ’ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਭਾਰਤ-ਚੀਨ ਸਰਹੱਦ ‘ਤੇ ਤਣਾਅ ਦੇ ਮੁੱਦੇ ‘ਤੇ ਚਰਚਾ ਹੋਈ, ਜੈਸ਼ੰਕਰ ਨੇ ਕਿਹਾ ‘ਹਾਂ’ ‘ਚ ਜਵਾਬ ਦਿੱਤਾ। ਉਨ੍ਹਾਂ ਕਿਹਾ, ‘ਹਾਂ ਅਸੀਂ (ਕਵਾਡ) ਭਾਰਤ-ਚੀਨ ਸੰਬੰਧਾਂ ‘ਤੇ ਚਰਚਾ ਕੀਤੀ ਕਿਉਂਕਿ ਇਹ ਸਾਡੇ ਗੁਆਂਡ ‘ਚ ਹੋਣ ਵਾਲੇ ਘਟਨਾਕ੍ਰਮ ਦੀ ਜਾਣਕਾਰੀ ਇਕ-ਦੂਜੇ ਨੂੰ ਦੇਣ ਦੇ ਤਰੀਕੇ ਦਾ ਇਕ ਹਿੱਸਾ ਹੈ। ਇਹ ਇਕ ਅਜਿਹਾ ਮਸਲਾ ਹੈ ਜਿਨ੍ਹਾਂ ‘ਚ ਕਈ ਦੇਸ਼ਾਂ ਨੂੰ ਰੂਚੀ ਹੈ। ਖਾਸਤੌਰ ‘ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼’

ਜੈਸ਼ੰਕਰ ਨੇ ਕਿਹਾ ਕਿ ਸਰਹੱਦ ‘ਤੇ ਫੌਜ ਦਾ ਇਕੱਠ ਨਾ ਕਰਨ ਦੇ ਭਾਰਤ ਦੇ ਨਾਲ ਕੀਤੇ ਗਏ ਲਿਖਤੀ ਸਮਝੌਤਿਆਂ ਦੀ ਚੀਨ ਦੁਆਰਾ 2020 ‘ਚ ਅਣਦੇਖੀ ਕਰਨ ਕਾਰਨ ਐੱਲ.ਏ.ਸੀ. ‘ਤੇ ਮੌਜੂਦਾ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ, ‘ਜਦੋਂ ਕੋਈ ਵੱਡਾ ਦੇਸ਼ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਰਦਾ ਹੈ ਤਾਂ ਮੈਨੂੰ ਲਗਦਾ ਹੈ ਕਿ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਵਾਜਿਬ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।’ ਜ਼ਿਕਰਯੋਗ ਹੈ ਕਿ ਪੈਂਗੋਗ ਝੀਲ ‘ਚ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਸਰਹੱਦਾਂ ਵਿਚਕਾਰ ਪੂਰਬੀ ਲੱਦਾਖ ਸਰਹੱਦ ‘ਤੇ ਤਣਾਅ ਪੈਦਾ ਹੋਇਆ ਅਤੇ ਦੋਵਾਂ ਪੱਖਾਂ ਨੇ ਹਜ਼ਾਰਾਂ ਫੌਜੀਆਂ ਨੂੰ ਸਰਹੱਦ ‘ਤੇ ਭੇਜ ਕੇ ਆਪਣੀ ਤਾਇਨਾਤੀ ਹੌਲੀ-ਹੌਲੀ ਵਧਾ ਲਈ ਹੈ। ਦੋਵਾਂ ਦੇਸ਼ਾਂ ਵਿਚਕਾਰ ਗਲਵਾਨ ਘਾਟੀ ‘ਚ ਹਿੰਸਕ ਝੜਪ ਤੋਂ ਬਾਅਦ ਤਣਾਅ ਪੈਦਾ ਹੋਇਆ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin