International

ਕੈਨੇਡਾ ‘ਚ ਪ੍ਰਦਰਸ਼ਨ ਕਰਨ ਵਾਲੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ

ਵਿੰਡਸਰ – ਕੈਨੇਡਾ ਪੁਲੀਸ ਨੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ’ਤੇ ਅੰਬੈਸਡਰ ਬ੍ਰਿਜ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਟਰੱਕ ਚਾਲਕਾਂ ਦੇ ਰੋਸ ਪ੍ਰਦਰਸ਼ਨਾਂ ਕਾਰਨ ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਗਤੀਵਿਧੀਆਂ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ। ਟਰੱਕ ਚਾਲਕ ਕੈਨੇਡਾ ਦੀਆਂ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਵੇਰਵਿਆਂ ਅਨੁਸਾਰ ਵਿੰਡਸਰ ਪੁਲੀਸ ਤੇ ਉਸ ਨੂੰ ਸਹਿਯੋਗ ਦੇਣ ਵਾਲੀਆਂ ਪੁਲੀਸ ਏਜੰਸੀਆਂ ਨੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਸ ਪ੍ਰਦਰਸ਼ਨ ਕਰ ਰਹੇ ਟਰੱਕ ਚਾਲਕਾਂ ਵਾਲੇ ਰਾਹਾਂ ’ਤੇ ਨਾ ਜਾਣ।

ਕੈਨੇਡੀਅਨ ਜੱਜ ਨੇ ਅਮਰੀਕੀ ਸਰਹੱਦ ’ਤੇ ਅੰਬੈਸਡਰ ਬ੍ਰਿਜ ’ਤੇ ਪੰਜ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਹੈ। ਵਿਰੋਧ ਪ੍ਰਦਰਸ਼ਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਮਾਲ ਦੀ ਆਵਾਜਾਈ ਵਿੱਚ ਵਿਘਨ ਪਾਇਆ ਹੈ ਅਤੇ ਦੋਵਾਂ ਪਾਸਿਆਂ ਦੇ ਆਟੋਮੋਬਾਈਲ ਉਦਯੋਗ ਨੂੰ ਉਤਪਾਦਨ ਵਿੱਚ ਕਟੌਤੀ ਕਰਨ ਲਈ ਮਜਬੂਰ ਕੀਤਾ ਹੈ।

Related posts

ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਵਾਲੇ ਨੂੰ 3 ਸਾਲ ਦੀ ਕੈਦ

Bunty

‘ਇਟਲੀ ਵਿੱਚ ਫਰਜ਼ੀ ਠੱਗ ਏਜੰਟਾਂ ਤੋਂ ਖਰੀਦੇ ਫਰਜ਼ੀ ਪੇਪਰ ਬਣ ਰਹੇ ਹਨ ਪ੍ਰਵਾਸੀਆਂ ਦੀ ਮੁਸ਼ਕਲ ਦਾ ਕਾਰਨ’

Bunty

ਬਾਇਡਨ ਦੀ ਚਿਤਾਵਨੀ, ਕਿਹਾ- ਖ਼ਤਰੇ ਨਾਲ ਖੇਡ ਰਿਹਾ ਚੀਨ, ਤਾਈਵਾਨ ‘ਤੇ ਹਮਲਾ ਹੋਇਆ ਤਾਂ ਚੁੱਪ ਨਹੀਂ ਬੈਠੇਗਾ

Bunty