International

ਇੰਡੋਨੇਸ਼ੀਆ ਦੇ ਪੂਰਬੀ ਜਾਵਾ ‘ਚ ਸਮੁੰਦਰੀ ਲਹਿਰਾਂ ਕਾਰਨ 11 ਲੋਕਾਂ ਦੀ ਮੌਤ

ਜਕਾਰਤਾ – ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਦੇ ਦੱਖਣੀ ਤੱਟ ‘ਤੇ ਐਤਵਾਰ ਨੂੰ ਇਕ ਰਵਾਇਤੀ ਰਸਮਾਂ ਦੌਰਾਨ ਸਮੁੰਦਰੀ ਲਹਿਰਾਂ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੂਰਬੀ ਜਾਵਾ ਵਿਚ ਆਫ਼ਤ ਪ੍ਰਬੰਧਨ ਅਤੇ ਮਿਟੀਗੇਸ਼ਨ ਏਜੰਸੀ ਦੇ ਸੰਚਾਲਨ ਯੂਨਿਟ ਦੇ ਮੁਖੀ ਬੁਡੀ ਸਾਂਤੋਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜੇਮਬਰ ਜ਼ਿਲ੍ਹੇ ਦੇ ਪਯਾਂਗਨ ਬੀਚ ‘ਤੇ 23 ਲੋਕ ਪਰੰਪਰਾਗਤ ਰਸਮਾਂ ਨਿਭਾਅ ਰਹੇ ਸਨ, ਜਿਸ ਦੌਰਾਨ ਅਚਾਨਕ ਲਹਿਰਾਂ ਆਉਣ ਕਾਰਨ ਇਹ ਸਾਰੇ ਸਮੁੰਦਰ ‘ਚ ਰੁੜ੍ਹ ਗਏ। ਸਾਂਤੋਸਾ ਨੇ ਦੱਸਿਆ ਕਿ ਲਹਿਰਾਂ ਬਹੁਤ ਉਚੀਆਂ ਸਨ, ਜਿਸ ਕਾਰਨ ਬੀਚ ‘ਤੇ ਇਕੱਠੇ ਹੋਏ ਲੋਕਾਂ ਨੂੰ ਰਸਮ ਅਦਾ ਕਰਨ ਤੋਂ ਵਰਜਿਆ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਗੱਲ ਨਹੀਂ ਸੁਣੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਮੁੰਦਰ ਵਿਚ ਡੁੱਬਣ ਵਾਲੇ 12 ਲੋਕਾਂ ਨੂੰ ਬਚਾ ਲਿਆ ਗਿਆ ਪਰ 11 ਦੀ ਮੌਤ ਹੋ ਗਈ।

Related posts

ਬੰਗਲਾਦੇਸ਼ ਨੇ ਭਾਰਤ ਤੋਂ ਮੰਗੀ ਸ਼ੇਖ ਹਸੀਨਾ ਦੀ ਹਵਾਲਗੀ !

admin

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਤੇ ਵਿੱਤ-ਮੰਤਰੀ ਵਲੋਂ ਅਸਤੀਫ਼ਾ !

admin