Punjab

1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ – ਚੰਨੀ

ਚੰਡੀਗੜ੍ਹ – ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਲਈ ਕਈ ਐਲਾਨ ਕੀਤੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਰੀਬ ਆਦਮੀ, ਛੋਟੇ ਕਿਸਾਨ, ਦੁਕਾਨਦਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਸ਼ਕ ਆਟਾ ਦਾਲ ਸਕੀਮ ਚਲ ਰਹੀ ਹੈ ਪਰ ਇਸਦੇ ਨਾਲ ਹੀ ਸਿੱਖਿਆ ਵੀ ਬੇਹੱਦ ਜਰੂਰੀ ਹੈ। ਸੀਐੱਮ ਚੰਨੀ ਨੇ ਕਿਹਾ ਕਿ ਉਹ ਗਰੀਬ ਘਰ ਚ ਪੈਦਾ ਹੋਇਆ ਹਨ ਜਿਸ ਕਾਰਨ ਉਨ੍ਹਾਂ ਨੂੰ ਗਰੀਬ ਘਰਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹਨ। ਸੀਐੱਮ ਚੰਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲ ਕਾਲਜ ਅਤੇ ਯੂਨੀਵਰਸਿਟੀ ਅਤੇ ਪ੍ਰਾਈਵੇਟ ਸਕੂਲਾਂ ਚ ਸਾਰੇ ਵਰਗਾਂ ਦੇ ਲਈ ਵਜੀਫੇ ਸਕੀਮ ਦੇ ਤਹਿਤ ਮੁਫਤ ਚ ਸਿੱਖਿਆ ਦਿੱਤੀ ਜਾਵੇਗੀ। ਈ ਰੇਗੂਲੇਸ਼ਨ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਉਨ੍ਹਾਂ ਦਾ ਹਲਕਾ ਹੈ। ਇੱਥੇ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਇੰਟਰਸਟ ਫ੍ਰੀ ਲਾਨ ਨੌਜਵਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਨੌਜਵਾਨ ਵਿਦੇਸ਼ ਚ ਪੜਨਾ ਚਾਹੁੰਦੇ ਹਨ ਅਤੇ ਰੁਜ਼ਗਾਰ ਕਰਨਾ ਚਾਹੁੰਦੇ ਹਨ ਉਸਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਉਨ੍ਹਾਂ ਨੇ ਤਿੰਨ ਮਹੀਨਿਆਂ ਚ ਬਹੁਤ ਕੰਮ ਕੀਤੇ ਹਨ ਜੇਕਰ ਉਨ੍ਹਾਂ ਨੂੰ 5 ਸਾਲ ਮਿਲੇ ਹੁੰਦਾ ਤਾਂ ਉਹ ਹੋਰ ਵੀ ਜਿਆਦਾ ਕੰਮ ਕਰਕੇ ਦਿਖਾਉਂਦੇ। ਸੀਐੱਮ ਚੰਨੀ ਨੇ ਕਿਹਾ ਕਿ ਪੰਜਾਬ ਜੇਕਰ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ 1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ।

ਪ੍ਰੈਸ ਕਾਨਫਰੰਸ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕੱਚੇ ਮਕਾਨਾਂ ਚ ਦਿਨ ਕੱਢੇ ਹਨ ਉਹ ਗਰੀਬ ਪਰਿਵਾਰ ਤੋਂ ਆਉਂਦੇ ਹਨ, ਇਸੇ ਕਾਰਨ ਉਨ੍ਹਾਂ ਨੂੰ ਗਰੀਬੀ ਦਾ ਦਰਦ ਪਤਾ ਹੈ। ਪੰਜਾਬ ਦੀ ਜਨਤਾ ਨੇ ਮੌਕਾ ਦਿੱਤਾ ਤਾਂ ਉਹ 6 ਮਹੀਨਿਆਂ ਦੇ ਅੰਦਰ ਸਾਰਿਆਂ ਨੂੰ ਪੱਕੀਆ ਛੱਤਾਂ ਦੇਣਗੇ, ਜਿਨ੍ਹਾਂ ਕੋਲ ਘਰ ਨਹੀਂ ਹਨ। ਨਾਲ ਹੀ ਗਰੀਬ ਬੱਚਿਆ ਨੂੰ ਮੁਫਤ ਚ ਸਿੱਖਿਆ ਵੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਆਪ ਦਾ ਹਰ ਇੱਕ ਤੀਜ਼ਾ ਉਮੀਦਵਾਰ ਅਪਰਾਧਿਕ ਮਾਮਲੇ ‘ਚ ਘਿਰਿਆ ਹੋਇਆ ਹੈ। ਉਨ੍ਹਾਂ ਕੋਲ ਸਾਰੇ ਰਿਕਾਰਡ ਹਨ। ਅੱਧੇ ਤੋਂ ਜਿਆਦਾ ਉਮੀਦਵਾਰ ਆਮ ਆਦਮੀ ਪਾਰਟੀ ਦੀ ਦੂਜੀ ਪਾਰਟੀ ਤੋਂ ਆਏ ਹਨ। ਅਜਿਹੇ ਉਮੀਦਵਾਰ ਹੁਣ ਕੇਜਰੀਵਾਲ ਨੂੰ ਕਹਿ ਰਹੇ ਹਨ ਕਿ ਉਹ ਬਦਲਾਅ ਲਿਆਉਣਾ ਚਾਹੁੰਦੇ ਹਨ। ਅਰਵਿੰਦਰ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਹਰਿਆਣਾ ਦੇ ਰਹਿਣ ਵਾਲੇ ਹਨ। ਸਾਡਾ ਹਰਿਆਣਾ ਦੇ ਨਾਲ ਕਈ ਸਮਲੇ ਚਲ ਰਹੇ ਹਨ। ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਅੜਪਤਾ ਦਾ ਫਾਇਦਾ ਚੁੱਕ ਰਿਹਾ ਹੈ। ਧੂਰੀ ਚ ਸਾਰੀ ਮਹਿਲਾਵਾਂ ਇੱਕ ਪਾਸੇ ਹੋ ਗਈਆਂ ਹਨ ਕਿ ਉਹ ਭਗਵੰਤ ਮਾਨ ਨੂੰ ਵੋਟ ਨਹੀਂ ਪਾਉਣਗੀਆਂ।

ਸੀਐੱਮ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ ਜੋ ਕਿ ਉਹ ਝੂਠ ਬੋਲ ਰਹੇ ਹਨ। ਸੀਐੱਮ ਚੰਨੀ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਕੋਲ 170 ਕਰੋੜ ਦੀ ਪ੍ਰਾਪਰਟੀ ਹੈ ਤਾਂ ਭਗਵੰਤ ਮਾਨ ਉਨ੍ਹਾਂ ਦੀ ਪ੍ਰਾਪਰਟੀ ਦਾ ਆਦਾਨ ਪ੍ਰਦਾਨ ਕਰ ਲੈਣ। ਉਨ੍ਹਾਂ ਦੀ ਪ੍ਰਾਪਰਟੀ ਨੂੰ ਭਗਵੰਤ ਮਾਨ ਲੈ ਜਾਣ ਅਤੇ ਉਹ ਆਪਣੇ ਪ੍ਰਾਪਰਟੀ ਮੈਨੂੰ ਦੇ ਦੇਣ। ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਦੋਵੇਂ ਹਲਕੇ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਦੋਵੇ ਥਾਵਾਂ ਤੋਂ ਜਿੱਤ ਰਿਹਾ ਹਾਂ। ਧੂਰੀ ਤੋਂ ਭਗਵੰਤ ਮਾਨ ਹਾਰ ਰਹੇ ਹਨ।

Related posts

ਕੰਮ ਨਹੀਂ, ਤਨਖਾਹ ਨਹੀਂ’ ਦੇ ਗੈਰ ਜਮਹੂਰੀ ਅਤੇ ਤਾਨਾਸ਼ਾਹੀ ਫੈਸਲੇ ਦੀ ਡੀਟੀਐੱਫ ਵੱਲੋਂ ਨਿਖੇਧੀ

admin

ਕ੍ਰਿਸਮਿਸ ਦੇ ਮੌਕੇ ‘ਕੈਂਡਲ ਲਾਈਟ ਕੈਰਲ ਮਾਰਚ ਕੱਢਿਆ !

admin

ਮੁੱਖ-ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਸ਼ੁਰੂ

admin