Punjab

ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਿਆਂ ਦੀ ਝੜੀ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਚੋਣ ਵਾਅਦਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਅਕਾਲੀ ਦਲ ਨੇ ਸਿੱਖਿਆ ਤੇ ਸਿਹਤ ਖੇਤਰ ਨੂੰ ਵੱਡੀ ਤਰਜੀਹ ਦੇਣ ਦਾ ਵਾਅਦਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਇਹ ਅਗਲੇ ਪੰਜ ਸਾਲਾਂ ਲਈ ਪਾਰਟੀ ਦਾ ਵਿਜ਼ਨ ਹੈ।ਮੁੱਖ ਏਜੰਡਾ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਵਧਾਉਣਾ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਅਤੇ ਪੰਜਾਬੀਆਂ ਨਾਲ ਸਬੰਧਤ ਮੁੱਖ ਮੰਗਾਂ ਉਠਾਈਆਂ ਹਨ। ਇਸ ਵਿੱਚ ਚੰਡੀਗੜ੍ਹ ਅਤੇ ਹੋਰ ਪੰਜਾਬੀ ਇਲਾਕੇ ਪੰਜਾਬ ਨੂੰ ਸੌਂਪੇ ਜਾਣ, ਦਰਿਆਈ ਪਾਣੀਆਂ ਦੇ ਮੁੱਦੇ ਦਾ ਸਿਧਾਂਤਕ ਨਿਪਟਾਰਾ ਕੀਤਾ ਜਾਵੇ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਦੂਜੀ ਭਾਸ਼ਾ ਵਜੋਂ ਪੰਜਾਬੀ ਦਾ ਮਾਣ ਬਹਾਲ ਕੀਤਾ ਜਾਵੇ। ਇਸੇ ਤਰ੍ਹਾਂ ਚੋਣ ਮੈਨੀਫੈਸਟੋ ਮਨਿਆਵਰ ਕਾਂਸ਼ੀ ਰਾਮ ਮੈਡੀਕਲ ਯੂਨੀਵਰਸਿਟੀ ਦੀ ਸਥਾਪਨਾ ਦਾ ਵਾਅਦਾ ਕਰਦਾ ਹੈ। ਦੁਆਬੇ ਵਿੱਚ ਭਗਵਾਨ ਵਾਲਮੀਕਿ ਜੀ ਯੂਨੀਵਰਸਿਟੀ। ਦੁਆਬੇ ਵਿੱਚ ਬਾਬਾ ਸਾਹਿਬ ਅੰਬੇਡਕਰ ਯੂਨੀਵਰਸਿਟੀ। ਗੁਰੂ ਰਵਿਦਾਸ ਜੀ ਯੂਨੀਵਰਸਿਟੀ (ਤੁਲਨਾਤਮਕ ਧਰਮ); ਨੌਜਵਾਨਾਂ ਦੀ ਗਲੋਬਲ ਰੁਜ਼ਗਾਰ ਯੋਗਤਾ ਲਈ ਹੁਨਰ ਯੂਨੀਵਰਸਿਟੀ ਅਤੇ ਡਿਜੀਟਲ ਯੂਨੀਵਰਸਿਟੀ ਸ਼ੁਰੂ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਗਏ ਵਾਅਦਿਆਂ ਦਾ ਵੇਰਵਾ:

  • ਭਾਈ ਘਨੱਈਆ ਸਕੀਮ ਤਹਿਤ 10 ਲੱਖ ਦਾ ਬੀਮਾ
  • ਸ਼ਗਨ ਸਕੀਮ 51,000 ਤੋਂ ਵਧਾ ਕੇ 75,000
  • ਬੁਢਾਪਾ ਪੈਨਸ਼ਨ 3100 ਰੁਪਏ
  • ਗ਼ਰੀਬਾਂ ਲਈ 5 ਲੱਖ ਮਕਾਨ
  • ਵਿਦੇਸ਼ ‘ਚ ਪੜ੍ਹਾਈ ਲਈ 10 ਲੱਖ ਤਕ ਦਾ ਮੁਫ਼ਤ ਕਰਜ਼
  • ਇਕ ਹਲਕੇ ‘ਚ 10 ਮੈਗਾ ਸਕੂਲ
  • 6 ਨਵੀਆਂ ਯੂਨੀਵਰਸਿਟੀਆਂ
  • ਸਰਕਾਰੀ ਸਕੂਲਾਂ ਤੋਂ ਪੜ੍ਹੇ ਬੱਚਿਆਂ ਲਈ ਕਾਲਜਾਂ ‘ਚ 33 ਫ਼ੀਸਦ ਸੀਟਾਂ
  • 3-4 ਫਲਾਇੰਗ ਅਕਾਦਮੀਆਂ
  • ਗ਼ਰੀਬ ਤੇ ਲੋੜਵੰਦ ਪਰਿਵਾਰਾਂ ਲਈ ਨੀਲੇ-ਕਾਰਡ
  • ਹਰ ਘਰ ‘ਚ 400 ਯੂਨਿਟ ਬਿਜਲੀ ਮੁਫ਼ਤ
  • ਨੀਲਾ ਕਾਰਡ ਧਾਰਕ ਔਰਤਾਂ ਨੂੰ 2-2 ਹਜ਼ਾਰ ਰੁਪਏ
  • ਸਰਕਾਰੀ ਮੁਲਾਜ਼ਮਾਂ ਲਈ 2004 ਵਾਲੀ ਪੈਨਸ਼ਨ ਸਕੀਮ
  • ਕਿਸਾਨਾਂ ਦੀ ਆਮਦਨ ਤਿੰਨ ਗੁਣਾ ਕਰਨ ਲਈ ਉਪਰਾਲਾ ਕਰਨ ਦਾ ਵਾਅਦਾ
  • ਫ਼ਸਲ ਬੀਮਾ 50,000 ਰੁਪਏ ਪ੍ਰਤੀ ਏਕੜ
  • ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ
  • ਵਾਟਰ ਬੇਸਡ ਫਾਰਮਿੰਗ ‘ਤੇ ਸਬਸਿਡੀ ਦਿਆਂਗੇ
  • ਫਲ-ਸਬਜ਼ੀਆਂ ਤੇ ਦੁੱਧ ‘ਤੇ MSP ਦਿਆਂਗੇ
  • ਫ਼ਸਲ ਬੀਮਾ 50 ਹਜ਼ਾਰ ਰੁਪਏ ਪ੍ਰਤੀ ਏਕੜ
  • ਮੁਲਾਜ਼ਮਾਂ ‘ਤੇ ਦਰਜ ਕੇਸ ਵਾਪਸ ਲਵਾਂਗੇ
  • ਰੇਤ ਤੇ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ
  • ਲਘੂ ਉਦਯੋਗਾਂ ਤੇ ਛੋਟੇ ਵਪਾਰੀਆਂ ਲਈ ਵੱਖਰਾ ਮੰਤਰਾਲਾ
  • ਉਦਯੋਗਾਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ
  • ਓਲੰਪਿਕ ਖੇਡਾਂ ‘ਚ ਸੋਨ ਤਗਮੇ ਜੇਤੂਆਂ ਲਈ 7 ਕਰੋੜ ਰੁਪਏ

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin