India

ਰਾਹੁਲ ਤੇ ਪ੍ਰਿਯੰਕਾ ਰਵਿਦਾਸ ਜਯੰਤੀ ਮੌਕੇ ਵਿਖੇ ਨਤਮਸਤਕ ‘ਸੀਰ ਗੋਵਰਧਨ’

ਫੋਟੋ ਤੇ ਵੇਰਵਾ: ਏ ਐਨ ਆਈ

ਵਾਰਾਣਸੀ  – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਰਵਿਦਾਸ ਜਯੰਤੀ ਮੌਕੇ ਵਾਰਾਣਸੀ ਦੇ ‘ਸੀਰ ਗੋਵਰਧਨ’ ਪਹੁੰਚ ਕੇ ਸੰਤ ਰਵਿਦਾਸ ਜੀ ਨੂੰ ਨਮਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤ ਬਾਣੀ ਸੁਣੀ ਅਤੇ ਪ੍ਰਸਾਦ ਲਿਆ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਬਾਬਤਪੁਰ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਅਜੇ ਰਾਏ ਸਮੇਤ ਕਈ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਰਾਹੁਲ ਅਤੇ ਪਿ੍ਰਯੰਕਾ ਹਵਾਈ ਅੱਡੇ ਤੋਂ ਸੜਕ ਮਾਰਗ ਜ਼ਰੀਏ ‘ਸੀਰ ਗੋਵਰਧਨ’ ਸਥਿਤ ਸੰਤ ਰਵਿਦਾਸ ਮੰਦਰ ਪਹੁੰਚੇ। ਮੰਦਰ ਪਹੁੰਚ ਕੇ ਦੋਹਾਂ ਨੇ ਸੰਤ ਰਵਿਦਾਸ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਦੋਹਾਂ ਨੇ ਉੱਥੇ ਅੰਮ੍ਰਿਤ ਬਾਣੀ ਸੁਣੀ। ਪਿ੍ਰਯੰਕਾ ਨੇ ਉੱਥੇ ਸੇਵਾ ਕਰ ਰਹੀਆਂ ਮਹਿਲਾਵਾਂ ਨਾਲ ਗੱਲਬਾਤ ਕੀਤੀ, ਜਦਕਿ ਰਾਹੁਲ ਗਾਂਧੀ ਨੇ ਲੰਗਰ ਦੀ ਸੇਵਾ ਕੀਤੀ ਅਤੇ ਪ੍ਰਸਾਦ ਵੰਡਿਆ। ਇਸ ਤੋਂ ਬਾਅਦ ਪਿ੍ਰਯੰਕਾ ਅਤੇ ਰਾਹੁਲ ਨੇ ਲੰਗਰ ਛਕਿਆ।

ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਸੀ ਕਿ ਉਹ ਹਰ ਸਾਲ ਵਾਂਗ ਅੱਜ ਵੀ ਸ੍ਰੀ ਗੁਰੂ ਰਵਿਦਾਸ ਦੇ ਜਨਮ ਅਸਥਾਨ ‘ਤੇ ਨਤਮਸਤਕ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅੱਜ ਆਪਣੇ ਭਰਾ ਨਾਲ ਗੁਰੂ ਰਵਿਦਾਸ ਦੇ ਜਨਮ ਅਸਥਾਨ ਜਾਣ ਵਿਚ ਹੋਰ ਵੀ ਖੁਸ਼ੀ ਹੋ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵੀਡੀਓ ਟਵਿੱਟਰ ‘ਤੇ ਸਾਂਝਾ ਕੀਤਾ, ਜਿਸ ‘ਚ ਉਹ ਅਤੇ ਰਾਹੁਲ ਗਾਂਧੀ ਸੰਤ ਰਵੀਦਾਸ ਦੇ ਜਨਮ ਅਸਥਾਨ ‘ਤੇ ਇਕ ਪੋ੍ਰੋਗਰਾਮ ‘ਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin