ਕੁਸ਼ੀਨਗਰ – ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਵਾਪਰੇ ਵੱਡੇ ਹਾਦਸੇ ਵਿੱਚ ਖੂਹ ‘ਚ ਡਿੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਖੂਹ ਦੀ ਸਲੈਬ ਉੱਤੇ ਵੱਡੀ ਗਿਣਤੀ ਵਿੱਚ ਲੋਕ ਬੈਠੇ ਸਨ ਅਤੇ ਭਾਰੀ ਬੋਝ ਹੋਣ ਕਾਰਨ ਸਲੈਬ ਟੁੱਟੀ ਗਈ। ਜਿਸ ਕਾਰਨ ਸਲੈਬ ਉੱਤੇ ਬੈਠੇ ਲੋਕਾਂ ਵਿੱਚੋਂ 22 ਜਾਣੇ ਖੂਹ ਵਿੱਚ ਡਿੱਗ ਗਏ। ਜਿਸ ਵਿੱਚ 9 ਬੱਚਿਆਂ ਸਮੇਤ 13 ਜਾਣਿਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹਨ। ਏਐਨਆਈ ਨੇ ਡੀਐਮ ਕੁਸ਼ੀਨਗਰ ਦੇ ਹਵਾਲੇ ਨਾਲ ਕਿਹਾ, “ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ।
ਇਸ ਸਬੰਧੀ ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “13 ਔਰਤਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬੀਤੀ ਰਾਤ ਕਰੀਬ 8.30 ਵਜੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਵਿੱਚ ਵਾਪਰੀ। ਇਹ ਘਟਨਾ ਇੱਕ ਵਿਆਹ ਪ੍ਰੋਗਰਾਮ ਦੌਰਾਨ ਵਾਪਰੀ, ਜਿਸ ਵਿੱਚ ਕੁਝ ਲੋਕ ਖੂਹ ਦੀ ਸਲੈਬ ਉੱਤੇ ਬੈਠੇ ਸਨ। ਭਾਰੀ ਬੋਝ ਕਾਰਨ ਸਲੈਬ ਟੁੱਟ ਗਈ: “” ਮ੍ਰਿਤਕ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ,”।
ਇਸੇ ਦੌਰਾਨ ਪਨਿਆਵਾਹ ਘਾਟ ਦੇ ਨਰਾਇਣੀ ਨਦੀ ਦੇ ਕੰਢੇ ‘ਤੇ ਵਿਆਹ ਸਮਾਗਮ ਦੌਰਾਨ ਖੂਹ ‘ਚ ਡਿੱਗਣ ਕਾਰਨ ਮਰਨ ਵਾਲੇ 13 ਲੋਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।