International

ਸਾਊਦੀ ਮਹਿਲਾ ਨੇ ਕੀਤਾ ਸੀ ਦੁਨੀਆ ਭਰ ਵਿਚ ਹੈਕਿੰਗ ਦਾ ਪਰਦਾਫਾਸ਼

ਵਾਸ਼ਿੰਗਟਨ – ਆਧੁਨਿਕ ਜਾਸੂਸੀ ਸਾਫ਼ਟਵੇਅਰ ਬਣਾਉਣ ਵਾਲੀਆਂ ਕੰਪਨੀਆਂ ’ਚੋਂ ਇਕ ਐੱਨਐੱਸਓ ਖ਼ਿਲਾਫ਼ ਲਹਿਰ ਖੜ੍ਹੀ ਕਰਨ ਵਿਚ ਇਕ ਇਕੱਲੀ ਮਹਿਲਾ ਕਾਰਕੁਨ ਨੇ ਪਹਿਲ ਕੀਤੀ ਸੀ। ਇਸ ਵੇਲੇ ਐੱਨਐੱਸਓ ਵਾਸ਼ਿੰਗਟਨ ਵਿਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਖ਼ਿਲਾਫ਼ ਦੋਸ਼ ਹਨ ਕਿ ਉਸ ਦਾ ਸਾਫ਼ਟਵੇਅਰ ਦੁਨੀਆ ਭਰ ’ਚ ਸਰਕਾਰੀ ਅਧਿਕਾਰੀਆਂ ਅਤੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲਿਆਂ ਦੀ ਜਾਸੂਸੀ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇਹ ਸਭ ਕੁਝ ਸਾਊਦੀ ਅਰਬ ਦੀ ਮਹਿਲਾਵਾਂ ਦੇ ਅਧਿਕਾਰਾਂ ਬਾਰੇ ਕਾਰਕੁਨ ਲੂਜੈਨ ਅਲ-ਹਥਲੂਲ ਦੇ ਆਈਫੋਨ ’ਤੇ ਹੋਈ ਸਾਫ਼ਟਵੇਅਰ ਦੀ ਗੜਬੜ ਨਾਲ ਸ਼ੁਰੂ ਹੋਇਆ। ਇਸ ਘਟਨਾ ਵਿਚ ਸ਼ਾਮਲ ਛੇ ਲੋਕਾਂ ਅਨੁਸਾਰ ਐੱਨਐੱਸਓ ਦੇ ਜਾਸੂਸੀ ਸਾਫ਼ਟਵੇਅਰ ਵਿਚ ਆਈ ਇਕ ਅਸਾਧਾਰਨ ਖਰਾਬੀ ਕਾਰਨ ਉਕਤ ਮਹਿਲਾ ਕਾਰਕੁਨ ਅਤੇ ਨਿੱਜਤਾ ਸਬੰਧੀ ਖੋਜਕਰਤਾਵਾਂ ਨੂੰ ਸਬੂਤ ਮਿਲੇ ਕਿ ਇਸ ਇਜ਼ਰਾਈਲੀ ਕੰਪਨੀ ਦੇ ਜਾਸੂਸੀ ਕਰਨ ਵਾਲੇ ਸਾਫ਼ਟਵੇਅਰ ਦਾ ਇਸਤੇਮਾਲ ਉਸ ਦਾ ਆਈਫੋਨ ਹੈਕ ਕਰਨ ਲਈ ਕੀਤਾ ਗਿਆ। ਮਹਿਲਾ ਕਾਰਕੁਨ ਦੇ ਫੋਨ ’ਤੇ ਕੀਤੀ ਗਈ ਖੋਜ ਨਾਲ ਕਾਨੂੰਨੀ ਕਾਰਵਾਈਆਂ ਦਾ ਹੜ੍ਹ ਆ ਗਿਆ। ਹੈਕਿੰਗ ਸਬੰਧੀ ਖ਼ਬਰ ਪਹਿਲੀ ਵਾਰ ਇੱਥੇ ਲੋਕਾਂ ਲਈ ਜੱਗ-ਜ਼ਾਹਿਰ ਕੀਤੀ ਗਈ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin