ਨਵੀਂ ਦਿੱਲੀ – ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ-ਹਿੰਦੂਆਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫਦ ਵਿੱਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਸ਼ਾਮਲ ਸਨ। ਪ੍ਰਧਾਨ ਮੰਤਰੀ ਨਾਲ ਬੈਠਕ ‘ਚ ਘੱਟ ਗਿਣਤੀ ਭਾਈਚਾਰੇ ਦੇ ਮੁੱਦਿਆਂ ‘ਤੇ ਚਰਚਾ ਦੀ ਕੀਤੀ। ਪ੍ਰਧਾਨ ਮੰਤਰੀ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਉਹਨਾਂ ਵੱਲੋਂ ਲਿਆਂਦੇ ਤੋਹਫ਼ਿਆਂ ਨੂੰ ਸਵੀਕਾਰ ਕੀਤਾ।
ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਫ਼ਗਾਨ ਪੱਗੜੀ ਭੇਟ ਕੀਤੀ। ਅਫਗਾਨਿਸਤਾਨ ਦੇ ਸਿੱਖ-ਹਿੰਦੂ ਵਫਦ ਨੇ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਪੈਦਾ ਹੋਏ ਸੰਕਟ ਦੌਰਾਨ ਉਹਨਾਂ ਉੱਥੋਂ ਕੱਢੇ ਜਾਣ ਤੋਂ ਬਾਅਦ ਭਾਰਤ ‘ਚ ਸ਼ਰਨ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮੀਟਿੰਗ ਦੌਰਾਨ ਪੀਐਮ ਮੋਦੀ ਨੇ ਅਫਗਾਨ ਨਾਗਰਿਕ ਨਿਦਾਨ ਸਿੰਘ ਸਚਦੇਵਾ ਨਾਲ ਵੀ ਗੱਲ ਕੀਤੀ, ਜਿਸ ਨੂੰ ਤਾਲਿਬਾਨ ਨੇ 2020 ਵਿਚ ਅਗਵਾ ਕਰ ਲਿਆ ਸੀ।
ਨਿਦਾਨ ਸਿੰਘ ਸਚਦੇਵਾ ਨੇ ਦੱਸਿਆ ਕਿ ਮੈਨੂੰ ਤਾਲਿਬਾਨ ਨੇ ਗੁਰਦੁਆਰੇ ਤੋਂ ਅਗਵਾ ਕੀਤਾ ਸੀ ਅਤੇ ਉਹ ਮੇਰਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਨਿਦਾਨ ਸਚਦੇਵਾ ਨੇ ਦੱਸਿਆ ਕਿ ਸਾਨੂੰ ਭਾਰਤੀ ਜਾਸੂਸ ਸਮਝ ਕੇ ਅਗਵਾ ਕੀਤਾ ਗਿਆ ਸੀ। ਸਚਦੇਵਾ ਨੇ ਪੀਐਮ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਬੁਰੇ ਸੰਕਟ ਦੌਰਾਨ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਮਦਦ ਤੋਂ ਅਸੀਂ ਬਹੁਤ ਖੁਸ਼ ਹਾਂ। ਉਹਨਾਂ ਕਿਹਾ ਕਿ ਸਾਨੂੰ ਸਿਰਫ਼ ਆਸਰਾ ਅਤੇ ਨਾਗਰਿਕਤਾ ਚਾਹੀਦੀ ਹੈ।
ਵਫਦ ‘ਚ ਸ਼ਾਮਲ 1989 ‘ਚ ਅਫਗਾਨਿਸਤਾਨ ਤੋਂ ਭਾਰਤ ਆਏ ਤਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਾਬੁਲ ‘ਚ ਆਪਣੀ ਸਥਿਤੀ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਣੂ ਕਰਵਾਇਆ ਸੀ। ਅਸੀਂ ਅੱਜ ਵੀ ਆਪਣੀ ਨਾਗਰਿਕਤਾ ਲਈ ਇਧਰ-ਉਧਰ ਭਟਕ ਰਹੇ ਹਾਂ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਅਸੀਂ ਨਾਗਰਿਕਤਾ ਸੋਧ ਕਾਨੂੰਨ ਲਿਆਉਣ ਲਈ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। ਪੀਐਮ ਮੋਦੀ ਨੂੰ ਮਿਲਣ ਪਹੁੰਚੇ ਵਫ਼ਦ ਵਿਚ ਗੁਲਜੀਤ ਸਿੰਘ, ਡਾਕਟਰ ਰਘੂਨਾਥ ਕੋਚਰ, ਹਰਭਜਨ ਸਿੰਘ, ਅਫਗਾਨ ਵਿੱਚ ਜਨਮੇ ਭਾਰਤੀ ਕਾਰੋਬਾਰੀ ਬੰਸਰੀ ਲਾਲ ਅਰੇਂਡੇ ਸ਼ਾਮਲ ਸਨ। ਇਸ ਮੀਟਿੰਗ ਵਿਚ ਸ਼ਾਮਲ ਜ਼ਿਆਦਾਤਰ ਲੋਕ ਉਹ ਸਨ ਜੋ ਪਿਛਲੇ ਦੋ ਦਹਾਕਿਆਂ ਵਿਚ ਅਫਗਾਨਿਸਤਾਨ ਤੋਂ ਭਾਰਤ ਪਰਤੇ ਹਨ।
ਇਸ ਮੌਕੇ ‘ਤੇ ਪੀਐਮ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਪਹੁੰਚੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੇਵਾ ਕੀਤੀ। ਉਸ ਨੇ ਖੁਦ ਆਪਣੇ ਹੱਥਾਂ ਨਾਲ ਨਾਸ਼ਤੇ ਦੀ ਪਲੇਟ ਉੱਥੇ ਮੌਜੂਦ ਲੋਕਾਂ ਨੂੰ ਦਿੱਤੀ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੈਂ ਅੱਜ ਸੇਵਾ ਕਰਨੀ ਹੈ। ਪੀਐਮ ਮੋਦੀ ਨੇ ਵਫ਼ਦ ਨੂੰ ਦੱਸਿਆ ਕਿ ਭਾਰਤ ਤੁਹਾਡਾ ਘਰ ਹੈ। ਤੁਸੀਂ ਸਾਡੇ ਲਈ ਮਹਿਮਾਨ ਨਹੀਂ ਹੋ ਅਤੇ ਹਰ ਭਾਰਤੀ ਤੁਹਾਡੇ ਪ੍ਰਤੀ ਇੱਕੋ ਜਿਹਾ ਪਿਆਰ ਅਤੇ ਸਤਿਕਾਰ ਰੱਖਦਾ ਹੈ। ਵਫਦ ਵਿਚ ਸ਼ਾਮਲ ਇੱਕ ਸਿੱਖ ਨੇ ਕਿਹਾ ਕਿ ਮੈਂ ਤਾਂ ਕਹਿੰਦਾ ਹਾਂ ਕਿ ਤੁਸੀਂ ਹਿੰਦੋਸਤਾਨ ਦੇ ਨਹੀਂ ਪੂਰੀ ਦੁਨੀਆ ਦੇ ਪ੍ਰਧਾਨ ਮੰਤਰੀ ਹੋ। ਜਿਥੇ-ਜਿਥੇ ਹਿੰਦੋਸਤਾਨੀ ਸਿੱਖ-ਹਿੰਦੂ ਰਹਿੰਦਾ ਹੈ, ਉਨ੍ਹਾਂ ਦਾ ਦਰਦ ਤੁਸੀਂ ਹੀ ਸਮਝ ਸਕਦੇ ਹੋ ਹੋਰ ਕੋਈ ਨਹੀਂ ਸਮਝ ਸਕਦਾ। ਜਿਥੇ ਵੀ ਸਮੱਸਿਆ ਹੁੰਦੀ ਹੈ, ਮੈਂ ਦੇਖਦਾ ਹਾਂ ਕਿ ਤੁਸੀਂ ਸਭ ਤੋਂ ਹਿਲਾਂ ਅੱਗੇ ਆਉਂਦੇ ਹੋ।
ਵਫ਼ਦ ਦੇ ਮੈਂਬਰਾਂ ਨੇ ਗੁਆਂਢੀ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਲੈਣ ਦੀ ਇਜਾਜ਼ਤ ਦੇਣ ਲਈ ਵੱਖ-ਵੱਖ ਕਦਮ ਚੁੱਕਣ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। , “ਉਨ੍ਹਾਂ ਨੇ ਕਿਹਾ। ਕਿ ਜਦੋਂ ਕੋਈ ਸੁਣਨ ਵਾਲਾ ਨਹੀਂ ਸੀ, ਤਾਂ ਸਿਰਫ਼ ਤੁਸੀਂ ਹੀ ਸਾਡੀ ਗੱਲ ਸੁਣਦੇ ਸੀ। ਅਫ਼ਗਾਨ ਲੋਕ ਇੱਥੇ ਸੀਏਏ ਦੌਰਾਨ ਤੁਹਾਡੇ ਵੱਲੋਂ ਲੜੀ ਗਈ ਲੜਾਈ ਤੇ ਸਾਨੂੰ ਇਥੇ ਰਹਿਣ ਦਾ ਮੌਕਾ ਮਿਲਿਆ। ਵਫ਼ਦ ਵਿੱਚ ਅਫ਼ਗਾਨ ਮੂਲ ਦੇ ਭਾਰਤੀ ਰਾਸ਼ਟਰੀ ਭਾਈਚਾਰੇ ਦੇ ਆਗੂ ਸ਼ਾਮਲ ਸਨ ਜਿਨ੍ਹਾਂ ਵਿੱਚ ਗੁਲਜੀਤ ਸਿੰਘ, ਹਰਭਜਨ ਸਿੰਘ, ਡਾ: ਰਘੂਨਾਥ ਕੋਚਰ ਅਫ਼ਗਾਨ ਸ਼ਾਮਲ ਸਨ।