ਨਵੀਂ ਦਿੱਲੀ – ਇੰਡੀਅਨ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਸਵਦੇਸ਼ ਦਰਸ਼ਨ ਪ੍ਰੋਗਰਾਮ ਦੇ ਤਹਿਤ ਰਮਾਇਣ ਸਰਕਟ ‘ਤੇ ਸ਼ਪੈਸ਼ਲ ਟਰੇਨ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰਾੀਆਂ ਕਰ ਲਈਆਂ ਹਨ। 19 ਰਾਤਾਂ ਤੇ 20 ਦਿਨ ਦੀ ਇਸ ਯਾਤਰਾ ਦੀ ਸ਼ੁਰੂਆਤ 22 ਫਰਵਰੀ ਨੂੰ ਦਿੱਲੀ ਦੇ ਸਫਦਰਗੰਜ ਸਟੇਸ਼ਨ ਤੋਂ ਹੋਵੇਗੀ। ਦੇਸ਼ ‘ਚ ਧਾਰਮਿਕ ਯਾਤਰਾ ਨੂੰ ਉਤਸ਼ਾਹਤ ਕਰਨ ਲਈ ਸ੍ਰੀ ਰਾਮਾਇਣ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਈਆਰਸੀਟੀਸੀ ਨੇ ਦੇ ਨਾਲ ਭਗਵਾਨ ਰਾਮ ਨਾਲ ਜੁਡ਼ੇ ਸਾਰੇ ਮਹੱਤਵਪੂਰਨ ਸਥਾਨਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਹੈ ਜਿਸ ‘ਚ 156 ਯਾਤਰੀ ਬੈਠ ਸਕਦੇ ਹਨ।
ਇਹ ਟੂਰਿਸਟ ਸਪੈਸ਼ਲ ਟਰੇਨ ਅਯੋਦਿਆ ਜਾਵੇਗੀ। ਅਗਲਾ ਪੜਾਅ ਸੀਤਾਮੜੀ ਹੋਵੇਗਾ, ਇਥੇ ਯਾਤਰੀਆਂ ਨੂੰ ਮਾਤਾ ਸੀਤਾ ਦੇ ਜਨਮ ਸਥਾਨ ‘ਤੇ ਲੈਕੇ ਜਾਇਆ ਜਾਵੇਗਾ। ਟਰੇਨ ਜ਼ਰੀਏ ਵਾਰਾਨਸੀ, ਪ੍ਰਯਾਗਰਾਜ, ਸ਼੍ਰਿਗਵੇਰਪੁਰ, ਚਿਤਰਕੂਟ, ਨਾਸਿਕ ਤੇ ਹਮਪੀ ਦੀ ਯਾਤਰਾ ਕਰ ਸਕਣਗੇ। ਤੇਲੰਗਾਨਾ ਯਾਤਰੀਆਂ ਲਈ ਅੰਤਿਮ ਡੈਸਟੀਨੇਸ਼ਨ ਹੋਵੇਗਾ ਤੇ ਲਗਪਗ 7500 ਕਿਮੀ. ਦੀ ਕੁੱਲ ਦੂਰੀ ਨੂੰ ਕਵਰ ਕਰਨ ਵਾਲੀ 20 ਦਿਨਾਂ ਦੀ ਯਾਤਰਾ ਦੇ ਬਾਅਦ ਸਪੈਸ਼ਲ ਟਰੇਨ ਦਿੱਲੀ ਵਾਪਸ ਆ ਜਾਵੇਗੀ।
ਪੂਰੇ ਪੈਕੇਜ ਦੀ ਲਾਗਤ ਵਿੱਚ ਰੇਲ ਦਾ ਕਿਰਾਇਆ, ਹੋਟਲ ਰਿਹਾਇਸ਼, ਭੋਜਨ, ਏਸੀ ਵਾਹਨਾਂ ਵਿੱਚ ਸੈਰ-ਸਪਾਟਾ ਅਤੇ ਯਾਤਰਾ ਬੀਮਾ ਸ਼ਾਮਲ ਹੈ। ਜਿਹੜੇ ਯਾਤਰੀ ਯਾਤਰਾ ਕਰਨਾ ਚਾਹੁੰਦੇ ਹਨ, ਉਹ ਕਿਸੇ ਵੀ ਪੁੱਛਗਿੱਛ ਲਈ 8287930202, 8287930299 ਤੇ 8287930157 ‘ਤੇ ਸੰਪਰਕ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਸੈਲਾਨੀਆਂ ਵਿੱਚ ਭਾਰੀ ਉਤਸ਼ਾਹ ਸੀ। ਹੁਣ ਇਕ ਵਾਰ ਫਿਰ ਇਸ ਅਨੋਖੀ ਯਾਤਰਾ ਲਈ ਆਧੁਨਿਕ ਫਰਨੀਚਰ ਨਾਲ ਲੈਸ ਏਅਰ ਕੰਡੀਸ਼ਨਡ ਟੂਰਿਸਟ ਟਰੇਨ ਚਲਾਈ ਜਾ ਰਹੀ ਹੈ। ਤਿੰਨ ਹੋਰ ਮਹੱਤਵਪੂਰਨ ਸਥਾਨਾਂ – ਬਕਸਰ, ਕਾਂਚੀਪੁਰਮ ਅਤੇ ਭਦਰਚਲਮ ਨੂੰ ਵੀ ਇਸ ਯਾਤਰਾ ਵਿੱਚ ਸ਼ਾਮਲ ਕੀਤਾ ਗਿਆ ਹੈ।