ਅੰਮ੍ਰਿਤਸਰ – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਦੋ ਸਿਆਸੀ ਮਹਾਂਰਥੀਆਂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਅੱਜ ਵੇਰਕਾ ਦੇ ਇੱਕ ਬੂਥ ‘ਤੇ ਮਿਲੇ ਅਤੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇੱਕ-ਦੂਜੇ ਦੇ ਕੱਟੜ ਵਿਰੋਧੀ ਮੰਨੇ ਜਾ ਰਹੇ ਇਹਨਾਂ ਲੀਡਰਾਂ ਦਾ ਆਪਸ ਵਿੱਚ ਮਿਲਣਾ ਤੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇਣਾ ਲੋਕਾਂ ਵਿੱਚ ਚਰਚਾ ਬਣ ਗਿਆ ਹੈ।
ਇਹਨਾਂ ਲੀਡਰਾਂ ਪਿੱਛੇ ਲੱਗ ਆਪਸ ਵਿੱਚ ਵੈਰ ਪਾਉਣ ਵਾਲੇ ਲੋਕ ਇਹ ਵੇਖ ਕੇ ਹੈਰਾਨ ਨਜ਼ਰ ਆ ਰਹੇ ਹਨ। ਬੀਤੀ ਰਾਤ ਵੇਰਕਾ ਵਿਚ ਇਹਨਾਂ ਦੋਹਾਂ ਆਗੂਆਂ ਪਿੱਛੇ ਦੋ ਧੜਿਆਂ ਵਿੱਚ ਲੜਾਈ ਵੀ ਹੋਈ ਹੈ ਅਤੇ ਕੇਸ ਦਰਜ ਹੋਏ ਹਨ। ਇਹਨਾਂ ਦੋਵਾਂ ਆਗੂਆਂ ਨੇ ਬੂਥ ਦੇ ਗੇਟ ’ਤੇ ਕੁਝ ਸਕਿੰਟ ਦੀ ਮੁਲਾਕਾਤ ਕੀਤੀ। ਨਵਜੋਤ ਸਿੰਘ ਸਿੱਧੂ ਬੂਥ ਦੇ ਅੰਦਰ ਜਾ ਰਹੇ ਸਨ ਜਦੋਂਕਿ ਮਜੀਠੀਆ ਬਾਹਰ ਆ ਰਹੇ ਸਨ ਅਤੇ ਦਰਵਾਜ਼ੇ ਵਿਚ ਟਾਕਰੇ ਹੋ ਗਏ।
ਵਰਨਣਣੋਗ ਹੈ ਕਿ ਸ਼ਨੀਵਾਰ ਦੀ ਰਾਤ ਨੂੰ ਵੇਰਕਾ ਵਿਚ ਇਨ੍ਹਾਂ ਦੋਹਾਂ ਆਗੂਆਂ ਸਿੱਧੂ ਤੇ ਮਜੀਠੀਆ ਦੇ ਧੜਿਆਂ ਵਿੱਚ ਲੜਾਈ ਵੀ ਹੋਈ ਹੈ ਅਤੇ ਕੇਸ ਦਰਜ ਹੋਏ ਹਨ।
ਇਥੇ ਇਹ ਵੀ ਵਰਨਣਣੋਗ ਹੈ ਕਿ ਬਿਕਰਮ ਮਜੀਠੀਆ ਨੇ ਮਜੀਠਾ ਹਲਕੇ ਵਿੱਚ ਆਪਣੀ ਪਤਨੀ ਨਾਲ ਜਾ ਕੇ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਤੀ ਗਿਨੀਵ ਕੌਰ ਇਸ ਹਲਕੇ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਆਸ ਜਿਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਤਨੀ ਇਸ ਹਲਕੇ ਵਿੱਚ ਚੰਗਾ ਕੰਮ ਕਰੇਗੀ।