India

ਅੰਡਰਵਰਲਡ ਤੇ ਮਨੀ ਲਾਂਡਰਿੰਗ ਲਿੰਕ: ਮਹਾਰਾਸ਼ਟਰ ਦਾ ਮੰਤਰੀ ਨਵਾਬ ਮਲਿਕ ਗ੍ਰਿਫਤਾਰ

ਮੁੰਬਈ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਰਾਸ਼ਟਰ ਦੇ ਮਨੌਰਟੀ ਡਿਵੈਲਪਮੈਂਟ ਮੰਤਰੀ ਨਵਾਬ ਮਲਿਕ ਨੂੰ ਮੁੰਬਈ ਅੰਡਰਵਰਲਡ ਦੀਆਂ ਗਤੀਵਿਧੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਐਨਸੀਪੀ ਨੇਤਾ ਨਵਾਬ ਮਲਿਕ ਤੋਂ ਈਡੀ ਨੇ ਸਵੇਰੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਪਹਿਲਾਂ, ਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 62 ਸਾਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਮਲਿਕ ਸਵੇਰੇ 8 ਵਜੇ ਇੱਥੇ ਬੈਲਾਰਡ ਅਸਟੇਟ ਖੇਤਰ ਵਿੱਚ ਸਥਿਤ ਈਡੀ ਦੇ ਦਫਤਰ ਪਹੁੰਚੇ ਤੇ ਏਜੰਸੀ ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ’ ਦੇ ਤਹਿਤ ਉਸ ਦੇ ਬਿਆਨ ਦਰਜ ਕੀਤਾ। ਮਲਿਕ ਨੂੰ 15 ਫਰਵਰੀ ਨੂੰ ਮੁੰਬਈ ਵਿੱਚ ਛਾਪੇਮਾਰੀ ਕਰਨ ਅਤੇ ਅੰਡਰਵਰਲਡ ਗਤੀਵਿਧੀਆਂ, ਜਾਇਦਾਦਾਂ ਦੀ ਕਥਿਤ ਗੈਰ-ਕਾਨੂੰਨੀ ਖਰੀਦ-ਵੇਚ ਅਤੇ ਹਵਾਲਾ ਲੈਣ-ਦੇਣ ਦੇ ਸਬੰਧ ਵਿੱਚ ਨਵਾਂ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਮੰਤਰੀ ਅਤੇ ਐਨਸੀਪੀ ਨੇਤਾ ਨਵਾਬ ਮਲਿਕ ਨੂੰ ਮਨੀ ਲਾਂਡਰਿੰਗ ਮਾਮਲੇ ‘ਚ 3 ਮਾਰਚ ਤੱਕ ਈਡੀ ਦੀ ਹਿਰਾਸਤ ‘ਚ ਭੇਜਿਆ ਗਿਆ ਹੈ।

ਵਰਨਣਯੋਗ ਹੈ ਕਿ ਮਲਿਕ ਪਿਛਲੇ ਕੁਝ ਮਹੀਨਿਆਂ ਤੋਂ ਉਸ ਸਮੇਂ ਸੁਰਖੀਆਂ ‘ਚ ਹਨ, ਜਦੋਂ ਉਨ੍ਹਾਂ ਨੇ ਐਂਟੀ ਡਰੱਗ ਏਜੰਸੀ, ਐੱਨ.ਸੀ.ਬੀ. ਦੇ ਮੁੰਬਈ ਜ਼ੋਨ ਦੇ ਸਾਬਕਾ ਡਾਇਰੈਕਟਰ ਸਮੀਰ ਵਾਨਖੇੜੇ ‘ਤੇ ਨਿੱਜੀ ਅਤੇ ਸੇਵਾ ਸੰਬੰਧੀ ਦੋਸ਼ ਲਗਾਏ ਸਨ। ਮਲਿਕ ਦੇ ਜਵਾਈ ਸਮੀਰ ਖਾਨ ਨੂੰ ਐਨਸੀਬੀ ਨੇ ਪਿਛਲੇ ਸਾਲ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਏਜੰਸੀ ਨੇ 1993 ਦੇ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਦਾਊਦ ਇਬਰਾਹਿਮ ਦੀ ਮਰਹੂਮ ਭੈਣ ਸਲੀਮ ਕੁਰੈਸ਼ੀ ਉਰਫ ਸਲੀਮ ਫਰੂਟ, ਭਰਾ ਇਕਬਾਲ ਕਾਸਕਰ ਅਤੇ ਛੋਟਾ ਸ਼ਕੀਲ ਦੇ ਰਿਸ਼ਤੇਦਾਰ ਸਮੇਤ 10 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਕਾਸਕਰ, ਜੋ ਪਹਿਲਾਂ ਹੀ ਜੇਲ੍ਹ ਵਿੱਚ ਹੈ, ਨੂੰ ਏਜੰਸੀ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ।

ਇਸੇ ਦੌਰਾਨ ਗ੍ਰਿਫਤਾਰੀ ਤੋਂ ਬਾਅਦ ਨਵਾਬ ਮਲਿਕ ਨੇ ਕਿਹਾ ਕਿ “ਮੈਂ ਲੜਾਂਗਾ, ਡਰਾਂਗਾ ਨਹੀਂ।”

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin